Online Fraud Case: ਪੰਚਕੂਲਾ ਵਿੱਚ ਇੱਕ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਦੇ ਮਾਲਕ ਨੂੰ ਆਨਲਾਈਨ ਠੱਗਾਂ ਨੇ 1.6 ਕਰੋੜ ਦਾ ਚੂਨਾ ਲਗਾ ਦਿੱਤਾ ਹੈ।
Trending Photos
Online Fraud Case (ਪਵਿੱਤ ਕੌਰ): ਪੰਚਕੂਲਾ ਵਿੱਚ ਇੱਕ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਦੇ ਮਾਲਕ ਨੂੰ ਆਨਲਾਈਨ ਠੱਗਾਂ ਨੇ 1.6 ਕਰੋੜ ਦਾ ਚੂਨਾ ਲਗਾ ਦਿੱਤਾ ਹੈ। ਪੀੜਤ ਦੇ ਬਿਆਨ ਦੇ ਆਧਾਰ ਉਤੇ ਸਾਈਬਰ ਸੈਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਓਮ ਇੰਸਟੀਚਿਊਟ ਆਫ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਦੇ ਮਾਲਕ ਅਜੈ ਸਿੰਘ ਗਿੱਲ 11 ਅਪ੍ਰੈਲ 2024 ਨੂੰ ਫੇਸਬੁੱਕ ਉਤੇ ਇੱਕਲਿੰਕ ਪ੍ਰਾਪਤ ਕਰਨ ਤੋਂ ਬਾਅਦ ਇਸ ਘਪਲੇ ਦਾ ਸ਼ਿਕਾਰ ਹੋ ਗਏ। ਲਿੰਕ ਨੇ ਉਨ੍ਹਾਂ ਨੂੰ ਇੱਕ ਵਟਸਐਪ ਸਮੂਹ ਵਿੱਚ ਭੇਜ ਦਿੱਤਾ ਜਿਥੇ ਉਨ੍ਹਾਂ ਨੂੰ ਆਨਲਾਈਨ ਸਟਾਕ ਟ੍ਰੇਡਿੰਗ ਵਿੱਚ ਆਕ੍ਰਸ਼ਿਕ ਨਿਵੇਸ਼ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਗਿੱਲ ਨੇ ਸ਼ੁਰੂ ਵਿੱਚ 1 ਲੱਖ ਦਾ ਨਿਵੇਸ਼ ਕੀਤਾ ਅਤੇ ਇਹ ਰਾਸ਼ੀ ਠੱਗਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ। ਉਨ੍ਹਾਂ ਨੇ ਕਥਿਤ ਮੁਨਾਫੇ ਦੇ ਰੂਪ ਵਿੱਚ 45,000 ਅਤੇ 42,000 ਪ੍ਰਾਪਤ ਹੋਏ। ਜਿਸ ਨਾਲ ਹੋਰ ਜ਼ਿਆਦਾ ਨਿਵੇਸ਼ ਕਰਨ ਲਈ ਉਤਸ਼ਾਹਤ ਹੋਏ। ਇਸ ਤੋਂ ਬਾਅਦ ਟਰਾਂਸਫਰਾਂ ਵਿੱਚ 45 ਲੱਖ ਤੇ 40 ਲੱਖ ਸ਼ਾਮਲ ਸਨ, ਜਿਸ ਨਾਲ ਉਨ੍ਹਾਂ ਦਾ ਕੁਲ ਨੁਕਸਾਨ 1.6 ਕਰੋੜ ਹੋ ਗਿਆ ਹੈ। ਸਾਈਬਰ ਪੁਲਿਸ ਨੇ ਸ਼ੱਕੀ ਲੈਣ-ਦੇਣ ਦੇ ਕਾਰਨ ਪੀੜਤ ਦੇ ਖਾਤੇ ਨੂੰ ਫ੍ਰੀਜ਼ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਪੰਚਕੂਲਾ ਵਿੱਚ ਇੱਕ ਅਧਿਆਪਕਾ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਠੱਗੀ ਦਾ ਸ਼ਿਕਾਰ ਹੋਈ ਅਧਿਆਪਕਾ ਨੇ 73000 ਰੁਪਏ ਗੁਆ ਦਿੱਤੇ। ਅਧਿਆਪਕਾ ਨੂੰ ਇੱਕ ਆਨਲਾਈਨ ਆਰਡਰ ਲਈ ਰਿਫੰਡ ਮਿਲਣ ਦਾ ਝਾਂਸਾ ਦਿੱਤਾ ਗਿਆ ਸੀ ਜੋ ਡਿਲੀਵਰ ਨਹੀਂ ਹੋਇਆ ਸੀ। ਪੀੜਤਾ ਜੋ ਪੰਚਕੂਲਾ ਦੇ ਸੈਕਟਰ-14 ਵਾਸੀ ਹੈ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਇੱਕ ਜੋੜੇ ਝੁਮਕੇ ਦਾ ਆਰਡਰ ਦਿੱਤਾ ਸੀ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਜਦ ਆਰਡਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੂੰ ਦਿੱਤੇ ਗਏ ਕਸਮਟਰ ਸਰਵਿਸ ਉਤੇ ਸੰਪਰਕ ਕੀਤਾ ਗਿਆ। ਹਾਲਾਂਕਿ ਠੱਗਾਂ ਨੇ ਉਨ੍ਹਾਂ ਨੂੰ ਇੱਕ ਐਪ ਡਾਊਨਲੋਡ ਕਰਨ ਲਈ ਲਿੰਕ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਨੂੰ 7300 ਟਰਾਂਸਫਰ ਕਰਨੇ ਪਏ। ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।