Ludhiana's Punjab Agricultural University New Technique: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਵੀਂ ਤਕਨੀਕ, ਹੁਣ ਇੱਕ ਸਾਲ ਤੱਕ ਹਰੀ ਸਬਜ਼ੀਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ। ਸਿਰਫ ਡੀ ਹਾਇਡਰੇਟਰ ਦੀ ਲੋੜ ਨਾਲ ਸਾਲ ਤੱਕ ਤਾਜੀਆਂ ਸਬਜ਼ੀਆਂ ਰਹਿਣਗੀਆਂ।
Trending Photos
Punjab's Ludhiana PAU dehydrator technique for food news: ਅਕਸਰ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਸੀਜ਼ਨ ਦੇ ਮੁਤਾਬਕ ਹੀ ਸਬਜ਼ੀਆਂ ਦੀ ਵਰਤੋਂ ਕਰਦੇ ਹਨ ਜਿਵੇਂ ਸਰਦੀਆਂ ਦੇ ਅੰਦਰ ਮੇਥੀ, ਗਾਜਰ, ਸ਼ਲਗਮ, ਮੂਲੀਆਂ, ਗੋਭੀ ਅਤੇ ਹੋਰ ਕਈ ਸਬਜ਼ੀਆਂ ਅਜਿਹੀਆਂ ਹਨ ਜੋ ਗਰਮੀਆਂ ਦੇ ਵਿੱਚ ਉਪਲਬਧ ਨਹੀਂ ਹੁੰਦੀਆਂ, ਜੇਕਰ ਹੁੰਦਿਆਂ ਵੀ ਹਨ ਤਾਂ ਇਹਨਾਂ ਦੀ ਕੀਮਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਨ੍ਹਾਂ ਨੂੰ ਖ਼ਰੀਦਣਾ ਅਸੰਭਵ ਹੁੰਦਾ ਹੈ।
ਇੱਥੋਂ ਤੱਕ ਕਿ ਕਈ ਵਾਰ ਇਹ ਤਾਜੀਆਂ ਵੀ ਨਹੀਂ ਮਿਲਦੀਆਂ, ਲੋਕਾਂ ਨੂੰ ਸ਼ੱਕ ਰਹਿੰਦਾ ਹੈ ਤੇ ਸ਼ਾਇਦ ਇਹਨਾਂ ਨੂੰ ਦਵਾਈਆਂ ਲਾ ਕੇ ਇੰਨੀ ਦੇਰ ਤੱਕ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕਿ ਵਾਰ ਹਰੀ ਸਬਜ਼ੀਆਂ ਦੇ ਰੇਟ ਵੱਧ ਜਾਂਦੇ ਹਨ ਅਤੇ ਮਹਿੰਗਾਈ ਦੀ ਮਾਰ ਕਰਕੇ ਲੋਕ ਮਜਬੂਰ ਹੋ ਕੇ ਹਰੀ ਸਬਜ਼ੀਆਂ ਘੱਟ ਖਾਣ ਲੱਗ ਜਾਂਦੇ ਹਨ।
ਪਰ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਸੌਖੀ ਜਿਹੀ ਤਕਨੀਕ ਦੇ ਨਾਲ ਹਰੀ ਸਬਜ਼ੀਆਂ ਤੇ ਫਲਾਂ ਨੂੰ ਇੱਕ ਸਾਲ ਤੱਕ ਸਟੋਰ ਕਰ ਕੇ ਵਰਤੋਂ ਵਿੱਚ ਲਿਆ ਸਕਦੇ ਹੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਰਟੀਕਲਚਰ ਵਿਭਾਗ ਵੱਲੋਂ ਇਹ ਤਕਨੀਕ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: Punjab News: ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਡੀ ਹਾਈਡਰੇਟਰ ਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੈ ਉਹ ਆਮ ਘਰਾਂ ਦੇ ਵਿੱਚ ਜਿਵੇਂ ਓਵਨ ਆਦਿ ਉਪਲਭਦ ਹੁੰਦੇ ਹਨ ਉਨ੍ਹਾਂ ਦੇ ਵਿੱਚ ਵੀ ਸਬਜ਼ੀਆਂ ਨੂੰ ਸੁਕਾਇਆ ਜਾ ਸਕਦਾ ਹੈ। ਪੀ ਏ ਯੂ ਦੀ ਮਾਹਿਰ ਡਾਕਟਰ ਸਵਾਤੀ ਕਪੂਰ ਨੇ ਦੱਸਿਆ ਕਿ ਕਰੇਲਾ, ਸ਼ਿਮਲਾ ਮਿਰਚ, ਪਿਆਜ਼, ਹਰਾ ਧਨੀਆ, ਮੇਥੀ, ਸੇਬ, ਨਾਸ਼ਪਤੀ, ਅੰਗੂਰ, ਗਾਜਰ, ਗੋਭੀ, ਆਲੂ, ਆਲੂ ਦੇ ਬੀਜ, ਅਮਰੂਦ ਆਦੀ ਨੂੰ ਸੁਕਾਇਆ ਜਾ ਸਕਦਾ ਹੈ, ਜਿਸ ਨਾਲ ਕਿਸਾਨ ਆਪਣੀ ਪ੍ਰੋਸੈਸਿੰਗ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਤਕਨੀਕ ਦੀ ਵਰਤੋਂ ਕਰਕੇ ਪੈਕੇਟ ਫੂਡ ਤਿਆਰ ਕਰ ਸਕਦੇ ਹਨ।
ਮਾਹਿਰ ਮੁਤਾਬਿਕ ਬਜ਼ਾਰ ਦੇ ਵਿੱਚ ਜਿੰਨੇ ਵੀ ਪੈਕੇਟ ਫੂਡ ਉਪਲਬਧ ਹਨ ਅਕਸਰ ਹੀ ਲੋਕ ਉਨ੍ਹਾਂ ਦੀ ਗੁਣਵੱਤਾ ਨੂੰ ਲੈ ਕੇ ਫਸੇ ਰਹਿੰਦੇ ਹਨ। ਉਹ ਪੌਸ਼ਟਿਕ ਹੁੰਦੀ ਹੈ ਜਾਂ ਨਹੀਂ ਖਾਣ ਲਾਇਕ ਹੁੰਦੀ ਹੈ ਜਾਂ ਨਹੀਂ, ਇਸ ਕਰਕੇ ਲੋਕ ਘਬਰਾਉਂਦੇ ਹਨ ਪਰ ਇਸ ਤਕਨੀਕ ਦੇ ਨਾਲ ਸੁਕਾਈ ਗਈ ਹਰ ਸਬਜ਼ੀ ਅਤੇ ਫਲ ਤਾਕਤ ਭਰਪੂਰ ਹੁੰਦਾ ਹੈ ਉਸ ਨੂੰ ਕਿਸੇ ਵੀ ਵੇਲੇ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: PunjabNews: ਪੰਜਾਬ ਸਰਕਾਰ ਨੇ ਵਧਾਈਆਂ ਆਜ਼ਾਦੀ ਘੁਲਾਟੀਆਂ ਦੀਆਂ ਪੈਨਸ਼ਨ