Anandpur News: ਦੁਬਈ ਤੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਦੀ ਇੱਕ ਹਾਦਸੇ ਵਿੱਚ ਮੌਤ ਗਈ। ਨੌਜਵਾਨ ਦੀ ਦੇਹ ਪਿੰਡ ਪੁੱਜਣ ਉਤੇ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
Trending Photos
Anandpur News: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦੇ ਇਕ ਪਰਿਵਾਰ ਉਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ। ਪਿੰਡ ਢੇਰ ਦਾ ਬਲਬੀਰ ਸਿੰਘ ਨੌਜਵਾਨ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਡੇਢ ਸਾਲ ਪਹਿਲਾ ਪੋਕਲੇਂਨ ਡਰਾਈਵਰ ਦੀ ਦੁਬਈ ਵਿਚ ਨੌਕਰੀ ਕਰਨ ਗਿਆ ਸੀ। ਦੁਬਈ ਦੇ ਰਸਲ ਖਿਮਾ ਵਿਚ ਪਹਾੜੀ ਨੂੰ ਕੱਟਣ ਦਾ ਕੰਮ ਚੱਲ ਰਿਹਾ ਸੀ ਕੰਮ ਕਰਦੇ ਸਮੇਂ ਪਹਾੜੀ ਤੋਂ ਇਕ ਵੱਡਾ ਪੱਥਰ ਇਸ ਦੀ ਮਸ਼ੀਨ ਉਪਰ ਡਿੱਗ ਪਿਆ।
ਪੱਥਰ ਦੇ ਹੇਠਾਂ ਦੱਬਣ ਕਰਕੇ ਇਸ ਦੀ ਮੌਤ ਹੋ ਗਈ। ਜਿਉਂ ਹੀ ਇਸਦੇ ਬਾਰੇ ਪਿੰਡ ਵਾਸੀਆਂ ਨੂੰ ਪਤਾ ਚਲਿਆ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਤਕਰੀਬਨ 20 ਦਿਨਾਂ ਬਾਅਦ ਇਸ ਨੌਜਵਾਨ ਦੀ ਲਾਸ਼ ਅੱਜ ਉਸ ਦੇ ਪਿੰਡ ਪਹੁੰਚੀ। ਜਿੱਥੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ। ਬਲਬੀਰ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਜਿਸ ਦੇ ਸਿਰ ਤੋਂ ਕਈ ਸਾਲ ਪਹਿਲਾਂ ਪਿਤਾ ਦਾ ਵੀ ਸਾਇਆ ਉਠ ਗਿਆ ਸੀ।
ਰੋਜ਼ੀ-ਰੋਟੀ ਤੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਘਰਾਂ ਤੋਂ ਦੂਰ ਜਾਣਾ ਪੈਂਦਾ ਹੈ। ਜਦੋਂ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਮੈਂਬਰ ਦੇ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਪਿੱਛੇ ਪਰਿਵਾਰ ਵੀ ਰੁਲ ਜਾਂਦਾ ਹੈ। ਤਾਜ਼ਾ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦਾ ਹੈ। ਇੱਕ ਬਲਬੀਰ ਸਿੰਘ ਨਾਮਕ ਨੌਜਵਾਨ ਜਿਸ ਦੇ ਸਿਰ ਤੋਂ ਪਿਓ ਦਾ ਸਾਇਆ ਕਈ ਸਾਲ ਪਹਿਲਾਂ ਹੀ ਉੱਠ ਗਿਆ ਸੀ। ਡੇਢ ਸਾਲ ਪਹਿਲਾ ਪੋਕਲੇਂਨ ਡਰਾਈਵਰ ਦੀ ਦੁਬਈ ਰਸਲ ਖਿਮਾ ਵਿਚ ਨੌਕਰੀ ਕਰਨ ਗਿਆ ਸੀ।
ਦੁਬਈ ਦੇ ਰਸਲ ਖਿਮਾ ਵਿਚ ਪਹਾੜੀ ਨੂੰ ਕੱਟਣ ਦਾ ਕੰਮ ਚੱਲ ਰਿਹਾ ਸੀ। ਪਿੰਡ ਢੇਰ ਦਾ ਇਹ ਨੌਜਵਾਨ ਵੀ ਇਸ ਜਗ੍ਹਾ ਉਤੇ ਆਪਣੀ ਪੋਕਲੇਨ ਮਸ਼ੀਨ ਦੇ ਨਾਲ ਪਹਾੜੀ ਕੱਟਣ ਦਾ ਕੰਮ ਕਰ ਰਿਹਾ ਸੀ। ਕੰਮ ਕਰਦੇ ਦੌਰਾਨ ਪੰਜ ਕੁਇੰਟਲ ਦੇ ਕਰੀਬ ਪਹਾੜੀ ਤੋਂ ਇਕ ਵੱਡਾ ਪੱਥਰ ਇਸ ਦੀ ਮਸ਼ੀਨ ਦੇ ਉੱਪਰ ਆ ਕੇ ਡਿਗਿਆ ਤੇ ਇਹ ਨੌਜਵਾਨ ਮਸ਼ੀਨ ਵਿੱਚ ਹੀ ਫਸ ਗਿਆ ਤੇ ਮਸ਼ੀਨ ਦੇ ਵਿੱਚ ਹੀ ਦੱਬਣ ਕਰਕੇ ਇਸ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : Sidhu Moose Wala Birth Anniversary: ਬੇਟੇ ਦੇ ਜਨਮ ਦਿਨ 'ਤੇ ਕੇਕ ਕੱਟ ਭਾਵੁਕ ਹੋਏ ਸਿੱਧੂ ਦੇ ਮਾਪੇ, ਵੇਖੋ ਤਸਵੀਰਾਂ
ਪਿੰਡ ਵਾਸੀਆਂ ਨੂੰ ਜਿਵੇਂ ਹੀ ਇਸ ਖਬਰ ਦਾ ਪਤਾ ਚੱਲਿਆ ਤਾਂ ਪਿੰਡ ਵਿਚ ਸ਼ੋਕ ਦੀ ਲਹਿਰ ਫੈਲ ਗਈ। ਤਕਰੀਬਨ 20 ਦਿਨਾਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਢੇਰ ਪਹੁੰਚੀ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ