Sidhu Moosewala death anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਹੋਏ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ। ਅੱਜ ਇੱਕ ਸਾਲ ਪੂਰਾ ਹੋਣ ਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਦੇ ਸਮਾਰਕ ਤੇ ਜਾ ਫੁੱਲ ਭੇਂਟ ਕੀਤੇ ਗਏ। ਮਾਤਾ ਚਰਨ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੁੱਤਰ ਤੂੰ ਵਾਪਿਸ ਆਜਾ ਤੈਨੂੰ ਗਏ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੌਰਾਨ ਮਾਤਾ ਚਰਨ ਕੌਰ ਫੁੱਟ ਫੁੱਟ ਕੇ ਰੋਂਦੀ ਹੋਈ ਵੀ ਨਜ਼ਰ ਆਈ। ਅੱਜਮੂਸਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਰੱਖਿਆ ਗਿਆ ਹੈ ਜਿਸ ਵਿਚ ਸਿੱਧੂ ਦੇ ਚਾਹੁਣ ਵਾਲੇ ਤੇ ਮੂਸਾ ਪਿੰਡ ਦੇ ਲੋਕੀ ਸ਼ਾਮਿਲ ਹੋ ਰਹੇ ਹਨ।