Weather Update Today: ਪੰਜਾਬ ਵਿੱਚ ਸੰਘਣੀ ਧੁੰਦ ਦੇ ਨਾਲ ਹੀ ਕੋਹਰਾ ਵੀ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਅੱਜ ਪੰਜਾਬ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਦੇ ਨਾਲ ਹੀ ਅੱਜ ਸੜਕਾਂ ਉੱਤੇ ਵਿਜੀਬਿਲਟੀ ਘੱਟ ਗਈ ਹੈ। ਸੜਕਾਂ ਉੱਤੇ ਵਾਹਨਾਂ ਦੀ ਰਫਤਾਰ ਬਹੁਤ ਹੌਲੀ ਹੋ ਗਈ ਹੈ। ਲੋਹੜੀ ਤੋਂ ਬਾਅਦ ਇਕ ਵਾਰ ਫਿਰ ਠੰਡ ਵੱਧਦੀ ਹੋਈ ਦਿਖਾਈ ਦੇ ਰਹੀ ਆ, ਸੀਤ ਲਹਿਰ ਵੱਗਣ ਕਰਕੇ ਲੋਕਾਂ ਨੂੰ ਸਫਰ ਕਰਨ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ. ਲੁਧਿਆਣਾ ਚੰਡੀਗੜ੍ਹ ਰੋਪੜ, ਚੰਡੀਗੜ੍ਹ ਹਾਈਵੇ ਉੱਤੇ ਵਿਜੀਬਿਲਟੀ ਜ਼ੀਰੋ ਅਤੇ ਕੋਰਾ ਕਾਫੀ ਮਾਤਰਾ ਵਿੱਚ ਪੈ ਰਿਹਾ ਹੈ।