Patiala Attack Video: ਪਟਿਆਲਾ ਕਾਂਗਰਸੀ ਵਰਕਰ ਕ੍ਰਿਸ਼ਨ ਸਿੰਗਲਾ ਉੱਪਰ ਦਿਨ ਦਿਹਾੜੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਦੱਸ ਦਈਏ ਕਿ ਇਹ ਘਟਨਾ ਪਟਿਆਲਾ ਡਕਾਲਾ ਰੋਡ ਦੀ ਹੈ। ਕ੍ਰਿਸ਼ਨ ਸਿੰਗਲਾ ਜਦੋ ਆਪਣੇ ਘਰ ਤੋਂ ਕਿਸੇ ਕੰਮ ਲਈ ਨਿਕਲੇ ਤਾਂ ਅਚਾਨਕ 8,10 ਹਮਲਾਵਰ ਉਹਨਾਂ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ ਗਿਆ। ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ ਤੇ ਸਿੰਗਲਾ ਦੇ ਉੱਪਰ ਹਮਲਾ ਕਰਕੇ ਫਰਾਰ ਹੋ ਗਏ ਹਨ।