Panchkula Evening OPD: ਪੰਚਕੂਲਾ ਦੇ ਵਿੱਚ ਈਵਨਿੰਗ ਮਲਟੀ-ਸਪੈਸ਼ਲਿਟੀ ਓਪੀਡੀ ਦੀ ਪਹਿਲੀ ਵਾਰ ਸ਼ੁਰੂਆਤ ਹੋਈ ਹੈ। ਮੇਅਰ ਕੁਲਭੂਸ਼ਣ ਗੋਇਲ ਨੇ ਅੱਜ ਐਤਵਾਰ ਨੂੰ ਪਾਰਸ ਹੈਲਥ, ਪੰਚਕੂਲਾ ਵਿਖੇ ਈਵਨਿੰਗ ਮਲਟੀ-ਸਪੈਸ਼ਲਿਟੀ ਓਪੀਡੀ ਦਾ ਉਦਘਾਟਨ ਕੀਤਾ। ਹੁਣ ਲੋਕ ਸ਼ਾਮ 5 ਤੋਂ 7 ਵਜੇ ਤੱਕ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਸਮੇਂ ਪੰਚਕੂਲਾ ਦੇ ਮੇਅਰ ਕੁਲਭੂਸ਼ਨ ਗੋਇਲ, ਡਾ. ਪ੍ਰਦੀਪ ਅਗਰਵਾਲ ਅਤੇ ਸਾਬਕਾ ਮੇਅਰ ਸੀਮਾ ਚੋਧਰੀ ਨੇ ਬੋਲਦਿਆਂ ਕਿਹਾ ਕਿ ਇਸ ਉਪੀਡੀ (Panchkula OPD News) ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ।