videoDetails0hindi
Moga Rape Case: ਅਹਾਤੇ 'ਚ ਲੈ ਜਾ ਕੇ 2 ਮੁੰਡਿਆਂ ਨੇ ਕੀਤਾ ਨਬਾਲਗ ਦਾ Rape, ਪੰਜਾਬ ਦੇ ਜ਼ਿਲ੍ਹਾ ਮੋਗਾ ਦਾ ਮਾਮਲਾ
Moga Rape Case: ਮੋਗਾ 'ਚ ਇਕ ਵਾਰ ਫਿਰ ਇੰਸੀਅਨਿਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਘਟਨਾ 'ਚ 2 ਮੁੰਡਿਆਂ ਵਲੋਂ ਇੱਕ ਨਬਾਲਗ ਨੂੰ ਵਰਗਲਾ ਕੇ ਅਹਾਤੇ ਵਿੱਚ ਲੈਜਾਇਆ ਗਿਆ ਤੇ ਫਿਰ ਉਸਦਾ ਰੇਪ ਕੀਤਾ। ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੁਕਾਨ ਤੋਂ ਕਰਿਆਨੇ ਦਾ ਸਮਾਨ ਲੈਣ ਗਈ ਸੀ, ਉਦੋਂ ਓਥੇ ਲੱਖਾ ਸਿੰਘ ਅਤੇ ਪੰਨੂ ਨਾਮ ਦੇ ਦੋ ਲੜਕੇ ਆਏ ਅਤੇ ਉਹਨਾਂ ਦੀ ਬੇਟੀ ਨੂੰ ਅਹਾਤੇ ਵਿੱਚ ਲੈ ਗਏ ਜਿੱਥੇ ਉਹਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ''ਤੇ ਆਈਪੀਸੀ ਦੀ ਧਾਰਾ 376-ਡੀ, 323, 506, 342, 34 ਅਤੇ ਬੱਚਿਆਂ ਦੀ ਸੁਰੱਖਿਆ ਦੀ ਧਾਰਾ 6 ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।