3 May History: 3 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1896 – ਭਾਰਤ ਦੇ ਰਾਸ਼ਟਰਵਾਦੀ, ਸਿਆਸਤਦਾਨ, ਡਿਪਲੋਮੈਟ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਵੀ.ਕੇ. ਕ੍ਰਿਸ਼ਨਾ ਮੇਨਨ ਦਾ ਜਨਮ। 1913 – ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ਚੰਦਰ ਰਿਲੀਜ਼ ਹੋਈ ਸੀ। 1961 – ਕਮਾਂਡਰ ਐਲਨ ਸ਼ੇਪਾਰਡ ਪੁਲਾੜ ਵਿੱਚ ਪਹਿਲੇ ਅਮਰੀਕੀ ਯਾਤਰੀ ਬਣੇ ਸੀ। 1989 – ਦੇਸ਼ ਦਾ ਪਹਿਲਾ 50 ਕਿਲੋਵਾਟ ਸੂਰਜੀ ਊਰਜਾ ਪਲਾਂਟ ਹਰਿਆਣਾ ਵਿੱਚ ਲਾਂਚ ਕੀਤਾ ਗਿਆ। 1993 – ਸੰਯੁਕਤ ਰਾਸ਼ਟਰ ਨੇ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਘੋਸ਼ਿਤ ਕੀਤਾ। 2008 – ਟਾਟਾ ਸਟੀਲ ਲਿਮਟਿਡ ਨੂੰ ਬ੍ਰਿਟੇਨ ਵਿੱਚ ਕੋਲਾ ਮਾਈਨਿੰਗ ਲਈ ਪਹਿਲਾ ਲਾਇਸੈਂਸ ਮਿਲਿਆ। 2016 – 63ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ; ਮਨੋਜ ਕੁਮਾਰ, ਅਮਿਤਾਭ ਬੱਚਨ ਅਤੇ ਕੰਗਨਾ ਰਣੌਤ ਨੂੰ ਸਨਮਾਨਿਤ ਕੀਤਾ ਗਿਆ।