Gmail Video: ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਜੋੜਨ ਵਾਲੀ ਅਤੇ ਇੰਨੇ ਸਾਲਾਂ ਤੋਂ ਸੰਚਾਰ ਨੂੰ ਆਸਾਨ ਬਣਾਉਣ ਵਾਲੀ Gmail ਜਲਦ ਹੀ ਬੰਦ ਹੋਣ ਜਾ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਜੀਮੇਲ 1 ਅਗਸਤ, 2024 ਨੂੰ ਬੰਦ ਹੋ ਜਾਵੇਗੀ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਸਨ ਕਿ ਇਸ ਸਾਲ ਅਗਸਤ 'ਚ Gmail ਬੰਦ ਹੋ ਜਾਣਗੀਆਂ ਪਰ ਅਜਿਹਾ ਨਹੀਂ ਹੈ. ਦਰਅਸਲ ਹਾਲ ਹੀ ਵਿੱਚ ਗੂਗਲ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਜੀਮੇਲ ਸਰਵਿਸ ਨੂੰ ਬੰਦ ਨਹੀਂ ਕਰ ਰਹੀ ਹੈ।