Bhana Sidhu Video: ਲੁਧਿਆਣਾ ਪੁਲਿਸ ਵੱਲੋਂ 20 ਜਨਵਰੀ ਨੂੰ ਕਾਕਾ ਸਿੰਘ ਉਰਫ ਭਾਨਾ ਸਿੱਧੂ ਉਪਰ ਥਾਣਾ 7 ਨੰਬਰ ਡਿਵੀਜ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਦੋ ਦਿਨ ਦੇ ਪੁਲਿਸ ਰਿਮਾਂਡ ਲਿਆ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਵਿੱਚ ਖ਼ਬਰਾਂ ਚੱਲ ਰਹੀਆਂ ਸਨ, ਕਿ ਭਾਨਾ ਸਿੱਧੂ 'ਤੇ ਲੁਧਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਹੈ। ਉਸਨੂੰ ਬਰਫ 'ਤੇ ਲਟਾਇਆ ਕੇ ਕੁੱਟਿਆ ਗਿਆ। ਜਿਸ 'ਤੇ ਜਿਸਕਰਨਜੀਤ ਸਿੰਘ ਤੇਜਾ ਡੀ ਸੀ ਪੀ ਦਿਹਾਤੀ ਨੇ ਇੱਕ ਵੀਡੀਓ ਕੀਤਾ ਜਾਰੀ।