Tomato Price In Punjab: ਪੂਰੇ ਉਤਰ ਭਾਰਤ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਤ ਕੀਤਾ ਹੈ ਓਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਅਸਮਾਨ ਛੁ ਰਹੇ ਹਨ। ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਅਤੇ ਮਟਰ ₹200 ਪ੍ਰਤੀ ਕਿੱਲੋ ਵਿਕ ਰਹੇ ਹਨ ਅਤੇ ਕੱਦੂ-ਤੋਰੀ ਦੇ ਭਾਅ 60 ਰੁਪਏ ਕਿਲੋ ਹੋ ਰੱਖੇ ਹਨ। ਇਸੇ ਤਰ੍ਹਾਂ ਹਰ ਇੱਕ ਸਬਜ਼ੀ ਦੇ ਭਾਅ ਅਸਮਾਨ ਛੂ ਰਹੇ ਹਨ ਜਿਸਦੇ ਨਾਲ ਆਮ ਲੋਕਾਂ ਦਾ ਬਜਟ ਹਿੱਲਿਆ ਹੋਇਆ ਹੈ। ਉਥੇ ਹੀ ਗ੍ਰਾਹਕ ਘੱਟ ਹੋਣ ਕਾਰਨ ਦੁਕਾਨਦਾਰ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਵੀਡੀਓ ਵੇਖੋ ਤੇ ਜਾਣੋ..