Rajasthan News: ਬਚਾਅ ਟੀਮ ਨੀਰੂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਨੀਰੂ ਦੇ ਪਰਿਵਾਰ ਨੂੰ ਉਮੀਦ ਹੈ ਕਿ ਉਹ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਆ ਜਾਵੇਗੀ।
Trending Photos
Rajasthan News: ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਦੇ ਜੋਧਪੁਰੀਆ ਪਿੰਡ 'ਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਦੋ ਸਾਲ ਦੀ ਮਾਸੂਮ ਨੀਰੂ ਖੇਡਦੇ ਹੋਏ 600 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਅਤੇ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ। ਬਚਾਅ ਕਾਰਜ ਸ਼ੁਰੂ ਹੋਣ ਤੋਂ ਬਾਅਦ, ਟੀਮ ਨੇ ਬੋਰਵੈੱਲ ਵਿੱਚ ਇੱਕ ਕੈਮਰਾ ਭੇਜਿਆ ਅਤੇ ਨੀਰੂ ਦੀਆਂ ਹਰਕਤਾਂ ਨੂੰ ਰਿਕਾਰਡ ਕੀਤਾ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਅਜੇ ਵੀ ਜ਼ਿੰਦਾ ਹੈ।
ਬਚਾਅ ਟੀਮ ਨੀਰੂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਨੀਰੂ ਦੇ ਪਰਿਵਾਰ ਨੂੰ ਉਮੀਦ ਹੈ ਕਿ ਉਹ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਆ ਜਾਵੇਗੀ।
ਦੌਸਾ ਐਡੀਸ਼ਨਲ ਐੱਸ.ਪੀ. ਲੋਕੇਸ਼ ਸੋਨਵਾਲ ਨੇ ਦੱਸਿਆ ਕਿ ਬੋਰਵੈੱਲ ਲਗਭਗ 600 ਫੁੱਟ ਡੂੰਘਾ ਹੈ ਅਤੇ ਬੱਚੀ ਕਰੀਬ 20 ਤੋਂ 25 ਫੁੱਟ ਦੀ ਡੂੰਘਾਈ 'ਤੇ ਅਟਕੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਨੀਰੂ ਅਜੇ ਜ਼ਿੰਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।
ਬਾਂਦੀਕੁਈ 'ਚ ਬੋਰਵੈੱਲ 'ਚ ਫਸੀ ਦੋ ਸਾਲਾ ਨੀਰੂ ਨੂੰ ਬਚਾਉਣ 'ਚ ਹਲਕੀ ਬਾਰਿਸ਼ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਹਨ, ਜੋ ਨੀਰੂ ਨੂੰ ਸੁਰੱਖਿਅਤ ਰੈਕਸਿਊ ਕਰਨ ਦੀ ਉਮੀਦ ਕਰ ਰਹੇ ਹਨ।NDRF ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Jagtar Singh Jaggi Johal: ਜਗਤਾਰ ਸਿੰਘ ਜੱਗੀ ਜੌਹਲ ਦੀਆਂ ਦਿੱਲੀ ਹਾਈ ਕੋਰਟ ਵਲੋਂ 7 ਕੇਸਾਂ ਚ ਜਮਾਨਤਾਂ ਖਾਰਜ
ਟੀਮ ਨੇ ਦੋ ਵਾਰ ਐਂਗਲ ਸਿਸਟਮ ਦੀ ਮਦਦ ਨਾਲ ਨੀਰੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਈ। ਹੁਣ ਟੀਮ ਨੇ ਮੁੜ ਤੋਂ ਖੁਦਾਈ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਨੀਰੂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਬਚਾਅ ਟੀਮ ਨੀਰੂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: Taran Taran News: ਤਰਨ ਤਾਰਨ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ, ਫਿਰੌਤੀਆਂ ਮੰਗਣ ਵਾਲੇ ਦੋ ਗੈਂਗਸਟਰ ਕਾਬੂ