Bride Groom Die News: ਸੁਹਾਗਰਾਤ 'ਤੇ ਨਵੇਂ ਵਿਆਹੇ ਜੋੜੇ ਦੀ ਹੋਈ ਮੌਤ; ਜਾਣੋ ਕਿਵੇਂ?
trendingNow,recommendedStories0/zeephh/zeephh1725034

Bride Groom Die News: ਸੁਹਾਗਰਾਤ 'ਤੇ ਨਵੇਂ ਵਿਆਹੇ ਜੋੜੇ ਦੀ ਹੋਈ ਮੌਤ; ਜਾਣੋ ਕਿਵੇਂ?

Bride Groom Die on wedding night News: 22 ਸਾਲਾ ਪ੍ਰਤਾਪ ਯਾਦਵ ਦਾ 30 ਮਈ ਨੂੰ 20 ਸਾਲਾ ਪੁਸ਼ਪਾ ਨਾਲ ਵਿਆਹ ਹੋਇਆ ਸੀ। ਦੋਵੇਂ ਪਤੀ-ਪਤਨੀ ਆਪਣੇ ਵਿਆਹ ਤੋਂ ਬਾਅਦ ਆਪਣੇ ਕਮਰੇ 'ਚ ਗਏ ਪਰ ਅਗਲੀ ਸਵੇਰ ਮ੍ਰਿਤਕ ਪਾਏ ਗਏ।

 

Bride Groom Die News: ਸੁਹਾਗਰਾਤ 'ਤੇ ਨਵੇਂ ਵਿਆਹੇ ਜੋੜੇ ਦੀ ਹੋਈ ਮੌਤ; ਜਾਣੋ ਕਿਵੇਂ?

Bride Groom Die on wedding night News: ਉੱਤਰ ਪ੍ਰਦੇਸ਼ ਦੇ ਬਹਿਰਾਇਚ 'ਚ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਨਵ-ਵਿਆਹਿਆ ਜੋੜਾ ਮ੍ਰਿਤਕ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੋੜੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੁਲਿਸ ਨੇ ਸ਼ਨੀਵਾਰ ਨੂੰ ਆਈ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਇਹ ਦਾਅਵਾ ਕੀਤਾ  ਹੈ। 

ਪੁਲਿਸ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਨਵੇਂ ਵਿਆਹੇ ਜੋੜੇ ਦੇ ਕਮਰੇ ਦੀ ਜਾਂਚ ਕੀਤੀ ਸੀ। ਕਮਰੇ ਵਿੱਚ ਹਵਾਦਾਰੀ ਦੀ ਘਾਟ ਸੀ। ਅਜਿਹੀ ਸਥਿਤੀ ਵਿੱਚ, ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਹੁਣ ਪੋਸਟਮਾਰਟਮ ਰਿਪੋਰਟ 'ਚ ਵੀ ਇਹ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਐਲਾਨ, ਪ੍ਰਧਾਨ ਮੰਤਰੀ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ ਤੇ ਪੰਜਾਬ ਦੇ... 

ਜਾਣਕਾਰੀ ਮੁਤਾਬਕ ਬਹਿਰਾਇਚ 'ਚ ਵਿਆਹ ਤੋਂ ਬਾਅਦ ਇਕ ਨਵ-ਵਿਆਹੁਤਾ ਜੋੜਾ ਆਪਣੇ ਕਮਰੇ 'ਚ ਸੌਣ ਲਈ ਚਲਾ ਗਿਆ। ਦੋਵੇਂ ਸਵੇਰੇ ਮ੍ਰਿਤਕ ਪਾਏ ਗਏ। ਇਨ੍ਹਾਂ ਦੀ ਪਛਾਣ ਪ੍ਰਤਾਪ ਯਾਦਵ (24) ਅਤੇ ਪੁਸ਼ਪਾ ਯਾਦਵ (22) ਵਜੋਂ ਹੋਈ ਹੈ। ਮੌਤ ਤੋਂ ਬਾਅਦ ਜੋੜੇ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਹੀ ਕੀਤਾ ਗਿਆ। ਬਹਿਰਾਇਚ ਦੇ ਪੁਲਿਸ ਸੁਪਰਡੈਂਟ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਜੋੜੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 

ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਸੀ। ਕਮਰੇ ਵਿੱਚ ਹਵਾਦਾਰੀ ਦੀ ਘਾਟ ਸੀ। ਅਜਿਹੀ ਸਥਿਤੀ ਵਿੱਚ ਟੀਮ ਨੇ ਪਹਿਲੀ ਨਜ਼ਰੇ ਅੰਦਾਜ਼ਾ ਲਗਾਇਆ ਸੀ ਕਿ ਇਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋੜੇ ਦੇ ਕਮਰੇ 'ਚ ਕਿਸੇ ਦੇ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ।

ਦੋਵਾਂ ਦੇ ਸਰੀਰਾਂ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ। ਅਜਿਹੇ 'ਚ ਮਾਮਲੇ 'ਚ ਕੋਈ ਅਪਰਾਧਿਕ ਕੋਣ ਹੈ ਇਹ ਲੱਭਣਾ ਮੁਸ਼ਕਿਲ ਹੈ। ਦੋਵਾਂ ਪਰਿਵਾਰਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

 

Trending news