Ludhiana News: ਲੁਧਿਆਣਾ ਦੇ ਇੱਕ ਵੱਡੇ ਉਦਯੋਪਤੀ ਨਾਲ ਠੱਗਾਂ ਨੇ 1 ਕਰੋੜ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਉਦਯੋਪਤੀ ਦੀ ਸਿਕਾਇਤ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Trending Photos
Ludhiana News: ਪੰਜਾਬ ਵਿੱਚ ਲਗਾਤਾਰ ਸਾਈਬਰ ਕ੍ਰਾਈਮ ਦੇ ਮਾਮਲੇ ਵੱਧਦੇ ਜਾ ਰਹੇ ਹਨ। ਠੱਗਾਂ ਵੱਲੋਂ ਆਏ ਦਿਨ ਲੋਕਾਂ ਨੂੰ ਨਵੇਂ-ਨਵੇਂ ਤਰੀਕੇ ਲੱਭਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਇੱਕ ਹੋਰ ਸਾਈਬਰ ਠੱਗੀ ਦਾ ਮਾਮਲਾ ਲੁਧਿਆਣਾ ਤੋਂ ਸਹਾਮਣੇ ਆਇਆ ਹੈ। ਜਿੱਥੇ ਲੁਧਿਆਣਾ ਦੇ ਇੱਕ ਵੱਡੇ ਉਦਯੋਪਤੀ ਨਾਲ ਠੱਗਾਂ ਨੇ 1 ਕਰੋੜ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਉਦਯੋਪਤੀ ਦੀ ਸਿਕਾਇਤ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ ਐਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਉਦਯੋਪਤੀਆਂ ਨੂੰ ਇੱਕ ਫੋਨ ਕਾਲ ਆਉਂਦੀ ਹੈ। ਫੋਨ ਕਾਲ ਕਰਨ ਵਾਲਾ ਆਪਣੇ ਆਪ ਨੂੰ ਦਿੱਲੀ ਪੁਲਿਸ ਦਾ ਮੁਲਾਜ਼ਮ ਦੱਸਦਾ ਹੈ। ਅਤੇ ਕਹਿੰਦਾ ਹੈ। ਦਿੱਲੀ ਏਅਰਪੋਰਟ ਤੋਂ ਗਲੋਬਲ ਕੋਰੀਆਰ ਕੰਪਨੀ ਦਾ ਇੱਕ ਪਾਰਸਲ ਮਿਲਿਆ ਹੈ ਜਿਸ ਵਿੱਚ 16 ਪਾਸਪੋਰਟ ਅਤੇ ਕੁਝ ਸਿਮ ਮਿਲੇ ਹਨ। ਜਿਸ ਵਿੱਚ ਸੰਜੇ ਸਿੰਘ ਨਾਮ ਦੇ ਵਿਅਕਤੀ ਦੀ ਪੁੱਛ ਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਵਿੱਚ ਉਹਨਾਂ ਵੱਲੋਂ 38 ਕਰੋੜ ਤੁਹਾਡੇ ਖਾਤੇ ਵਿੱਚ ਪਏ ਹਨ। ਜਿਸ ਨੇ ਬਿਆਨਾਂ ਵਿੱਚ ਤੁਹਾਡੇ ਨਾਮ ਲਿਖਵਾਇਆ ਹੈ। ਜਿਸਦੇ ਬਿਆਨਾ ਤੋਂ ਬਾਅਦ ਹੁਣ ਤੁਹਾਡੇ ਉਪਰ ਕਰਵਾਈ ਕੀਤੀ ਜਾ ਰਹੀ ਹੈ।
ਉਹਨਾਂ ਨੇ ਉਦਯੋਪਤੀਆਂ ਨੂੰ ਕਿਹਾ ਕਿ ਤੁਹਾਡੇ Arrest ਵਰੰਟ ਕੱਢੇ ਗਏ ਹਨ। ਜਿਸ ਸਬੰਧੀ ਉਸ ਠੱਗ ਵੱਲੋਂ ਉਦਯੋਪਤੀ ਨੂੰ ਵਾਟਸ ਐਪ 'ਤੇ ਸਕ੍ਰੀਨ ਸ਼ਾਟ ਵੀ ਭੇਜੇ ਗਏ। ਜਿਸ ਤੋਂ ਬਾਅਦ ਉਦਯੋਗਪਤੀ ਘਬਰਾ ਗਿਆ ਅਤੇ ਠੱਗੀ ਵੱਲੋਂ ਉਦਯੋਪਤੀ ਨੂੰ ਇਸ ਮਾਮਲੇ ਚੋਂ ਉਸ ਦਾ ਨਾਂਅ ਬਾਹਰ ਕੱਢਣ ਲਈ ਪੈਸਿਆ ਦੀ ਮੰਗ ਕੀਤੀ ਗਈ। ਇਸ ਤੋਂ ਉਦਯੋਪਤੀ ਵੱਲੋਂ ਪੈਸੇ ਉਸ ਠੱਗ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਜਿਸ ਤੋਂ ਬਾਅਦ ਉਦਯੋਗਪਤੀ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ।
ਜਿਸ ਤੋਂ ਬਾਅਦ ਉਦਯੋਗਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਜਲਦੀ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦਾ ਲਿੰਕ ਲੱਭ ਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਅਕਾਊਂਟ ਫਰੀਜ਼ ਕਰਾ ਦਿੱਤੇ ਗਏ ਹਨ ਅਤੇ ਜਲਦੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕ ਸੁਚੇਤ ਰਹਿਣ ਜੇਕਰ ਇਸ ਤਰ੍ਹਾਂ ਦੀ ਕਦੇ ਕਾਲ ਆਉਂਦੀ ਹੈ।