Indian Air Force Heron Mark2 drones News: ਭਾਰਤੀ ਰੱਖਿਆ ਨਿਰਮਾਤਾ ਇਜ਼ਰਾਈਲੀ ਹੇਰੋਨ ਡਰੋਨ ਨੂੰ ਹਮਲਾ ਕਰਨ ਦੀ ਸਮਰੱਥਾ ਨਾਲ ਲੈਸ ਕਰਨਗੇ। ਭਾਰਤੀ ਹਵਾਈ ਸੈਨਾ ਦੇ ਨਵੇਂ ਸ਼ਾਮਲ ਕੀਤੇ ਗਏ ਹੇਰੋਨ ਮਾਰਕ 2 ਡਰੋਨ ਉੱਤਰੀ ਸੈਕਟਰ ਵਿੱਚ ਇੱਕ ਫਾਰਵਰਡ ਏਅਰ ਬੇਸ ਤੋਂ ਕੰਮ ਕਰ ਰਹੇ ਹਨ।
Trending Photos
Indian Air Force Heron Mark2 drones News: ਭਾਰਤੀ ਹਵਾਈ ਸੈਨਾ ਹੁਣ ਮੇਕ ਇਨ ਇੰਡੀਆ ਦੇ ਤਹਿਤ ਆਪਣੇ ਪ੍ਰੋਜੈਕਟ ਚੀਤਾ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤਹਿਤ ਭਾਰਤੀ ਰੱਖਿਆ ਨਿਰਮਾਤਾ ਇਜ਼ਰਾਈਲੀ ਹੇਰੋਨ ਡਰੋਨਾਂ (Heron Mark2) ਨੂੰ ਸਟਰਾਈਕ ਸਮਰੱਥਾ ਨਾਲ ਲੈਸ ਕਰਨਗੇ।
ਭਾਰਤੀ ਹਵਾਈ ਸੈਨਾ ਦੇ ਨਵੇਂ ਸ਼ਾਮਲ ਕੀਤੇ ਗਏ ਹੇਰੋਨ ਮਾਰਕ 2 ਡਰੋਨ (Heron Mark2)ਉੱਤਰੀ ਸੈਕਟਰ ਵਿੱਚ ਇੱਕ ਫਾਰਵਰਡ ਏਅਰ ਬੇਸ ਤੋਂ ਕੰਮ ਕਰ ਰਹੇ ਹਨ। ਲੰਬੀ ਦੂਰੀ ਦੇ ਡਰੋਨ ਪਾਕਿਸਤਾਨ ਅਤੇ ਚੀਨ ਦੋਵਾਂ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਇੱਕ ਉਡਾਣ ਵਿੱਚ ਕਵਰ ਕਰਨ ਦੀ ਸਮਰੱਥਾ ਰੱਖਦੇ ਹਨ।
ਹੇਰੋਨ ਮਾਰਕ 2 (Heron Mark2) ਡਰੋਨ ਦਾ ਸੰਚਾਲਨ ਕਰਨ ਵਾਲਾ ਸਕੁਐਡਰਨ 'ਵਾਰਡਨਜ਼ ਆਫ ਦ ਨਾਰਥ' ਵਜੋਂ ਜਾਣਿਆ ਜਾਂਦਾ ਹੈ ਅਤੇ ਚੀਨ ਅਤੇ ਪਾਕਿਸਤਾਨ ਦੋਵਾਂ ਨਾਲ ਲੱਗਦੀਆਂ ਸਰਹੱਦਾਂ 'ਤੇ ਨਿਗਰਾਨੀ ਮਿਸ਼ਨ ਚਲਾ ਰਿਹਾ ਹੈ। ਡਰੋਨ ਸੈਟੇਲਾਈਟ ਸੰਚਾਰ ਲਿੰਕਾਂ ਨਾਲ ਲੈਸ ਹਨ ਅਤੇ ਭਾਰਤੀ ਹਥਿਆਰਬੰਦ ਬਲਾਂ ਵਿੱਚ ਸਭ ਤੋਂ ਉੱਨਤ ਡਰੋਨ ਹਨ।
#WATCH | Indian Air Force’s newly inducted Heron Mark2 drones operating from a forward air base in the northern sector.
The long-endurance drones have the capability to cover entire borders with both Pakistan and China in a single sortie. pic.twitter.com/3X9dqfJHWW— ANI (@ANI) August 13, 2023
ਚਾਰ ਨਵੇਂ ਹੇਰੋਨ ਮਾਰਕ-2 ਡਰੋਨ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਹੋਰ ਹਥਿਆਰ ਪ੍ਰਣਾਲੀਆਂ ਨਾਲ ਲੈਸ ਹਨ । ਇਹ ਉੱਤਰੀ ਸੈਕਟਰ ਦੇ ਇੱਕ ਫਾਰਵਰਡ ਏਅਰ ਬੇਸ 'ਤੇ ਤਾਇਨਾਤ ਹੈ।
ਇਹ ਵੀ ਪੜ੍ਹੋ: Independence Day 2023: ਪੰਜਾਬ ਪੁਲਿਸ ਅਧਿਕਾਰੀ ਨੇ ਯੂਰਪ ਮਾਉਂਟ ਐਲਬਰਸ ਦੀ ਸਿਖਰ 'ਤੇ ਲਹਿਰਾਇਆ ਤਿਰੰਗਾ
ਰਿਪੋਰਟਾਂ ਦੇ ਮੁਤਾਬਿਕ Heron Mark 2 ਇੱਕ ਬਹੁਤ ਹੀ ਸਮਰੱਥ ਡਰੋਨ ਹੈ। ਇਸ ਨਾਲ ਪੂਰੇ ਦੇਸ਼ 'ਤੇ ਇਕ ਜਗ੍ਹਾ ਤੋਂ ਨਜ਼ਰ ਰੱਖੀ ਜਾ ਸਕਦੀ ਹੈ। ਉਸਨੇ ਅੱਗੇ ਦੱਸਿਆ, "ਡਰੋਨ ਆਪਣੇ ਨਿਸ਼ਾਨੇ ਨੂੰ ਮਾਰਨ ਅਤੇ ਮਿਸ਼ਨ ਨੂੰ ਪੂਰਾ ਕਰਨ ਲਈ ਕਿਸੇ ਵੀ ਮੌਸਮ ਅਤੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਸਕਦਾ ਹੈ।"