Himachal Manali-Leh Road Restored News: BRO ਨੇ ਮਨਾਲੀ-ਲੇਹ ਰੋਡ 'ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬਹੰਗ ਤੋਂ ਵਸ਼ਿਸ਼ਟ ਚੌਕ ਤੱਕ ਟ੍ਰੈਫਿਕ ਵਨ-ਵੇ ਹੋਵੇਗਾ।
Trending Photos
Himachal Manali-Leh Road Restored News: ਹਿਮਾਚਲ ਪ੍ਰਦੇਸ਼ ਵਿੱਚ 8 ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹ ਵਿੱਚ ਫਸੇ ਵਾਹਨ ਚਾਲਕਾਂ ਲਈ ਰਾਹਤ ਦੀ ਖ਼ਬਰ ਹੈ। ਚੰਡੀਗੜ੍ਹ-ਮਨਾਲੀ-ਲੇਹ ਹਾਈਵੇਅ ਨੂੰ ਅੱਜ ਮੰਡੀ ਅਤੇ ਕੁੱਲੂ ਵਿਚਕਾਰ ਇਕ ਲੇਨ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਇਸ ਸੜਕ ਦੀ ਦੇਖਭਾਲ ਕਰਦੇ ਹਨ।
ਆਵਾਜਾਈ ਲਈ ਖੋਲ੍ਹੇਗੇ ਇਹ ਰੋਡ
ਮੰਡੀ ਅਤੇ ਮਨਾਲੀ ਦਰਮਿਆਨ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਸੜਕ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਮੰਡੀ ਜ਼ਿਲ੍ਹੇ 'ਚ ਹਾਈਵੇਅ ਦਾ ਆਟ-ਮੰਡੀ ਰੋਡ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਦੋ ਦਿਨ ਪਹਿਲਾਂ ਔਟ-ਪੰਡੋਹ ਸੜਕ ਨੂੰ ਮੁੜ ਖੋਲ੍ਹਿਆ ਗਿਆ ਸੀ, ਜਦੋਂ ਕਿ ਹਾਈਵੇਅ ਦਾ ਮੰਡੀ-ਪੰਡੋਹ ਸੜਕ, ਜੋ ਕਿ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਕਾਰਨ ਦੋ ਥਾਵਾਂ 'ਤੇ 6 ਮੀਲ 'ਤੇ ਬੰਦ ਹੋ ਗਈ ਸੀ ਉਸਨੂੰ ਵੀ ਅੱਜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Himachal Pradesh News: ਚੱਲਣ-ਫਿਰਨ 'ਚ ਅਸਮਰਥ 4 ਸਾਲ ਦੀ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ
ਹਾਲਾਂਕਿ, ਹੁਣ ਤੱਕ ਕੁਝ ਥਾਵਾਂ 'ਤੇ ਇਕ ਤਰਫਾ ਆਵਾਜਾਈ ਬਹਾਲ ਕੀਤੀ ਗਈ ਹੈ। ਦਰਅਸਲ, 8 ਜੁਲਾਈ ਨੂੰ ਸ਼ਾਮ 6:30 ਵਜੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ 6ਵੇਂ ਮੀਲ ਨੇੜੇ ਜ਼ਮੀਨ ਖਿਸਕਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਕਮਾਦ ਦੇ ਘੋੜਾ ਫਾਰਮ ਨੇੜੇ ਜ਼ਮੀਨ ਖਿਸਕਣ ਕਾਰਨ ਬਦਲਵਾਂ ਰਸਤਾ ਕਮੰਦ ਕਟੌਲਾ ਵੀ 3 ਦਿਨਾਂ ਲਈ ਬੰਦ ਰਿਹਾ, ਜਿਸ ਨੂੰ ਵਾਹਨਾਂ ਦੀ ਆਵਾਜਾਈ ਲਈ ਇਕ ਪਾਸਿਓਂ ਖੋਲ੍ਹ ਦਿੱਤਾ ਗਿਆ ਹੈ।
ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਦੇ ਬਹਾਲ ਹੋਣ ਨਾਲ ਮੰਡੀ ਤੋਂ ਸੁੰਦਰਨਗਰ ਤੱਕ ਫਸੇ ਸੈਂਕੜੇ ਵਾਹਨ ਚਾਲਕਾਂ ਨੇ ਰਾਹਤ ਦਾ ਸਾਹ ਲਿਆ ਹੈ। ਹਾਲਾਂਕਿ, ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ 'ਤੇ ਹੁਣ ਤੱਕ ਸਿਰਫ ਇਕ ਤਰਫਾ ਆਵਾਜਾਈ ਬਹਾਲ ਕੀਤੀ ਗਈ ਹੈ। ਇੱਥੋਂ ਵਾਹਨਾਂ ਨੂੰ ਵਾਰੀ-ਵਾਰੀ ਲੰਘਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Flood News: ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਵਿਗੜੇ ਹਾਲਾਤ! ਪਿੰਡਾਂ 'ਚ ਦਾਖ਼ਲ ਹੋਇਆ ਪਾਣੀ; ਅਲਰਟ ਜਾਰੀ
ਇਸ ਨੈਸ਼ਨਲ ਹਾਈਵੇ ਨੂੰ ਬਹਾਲ ਕਰਨ ਲਈ ਰੋਜ਼ਾਨਾ 16 ਘੰਟੇ ਲਗਾਤਾਰ ਮਸ਼ੀਨਰੀ ਲੱਗੀ ਰਹੀ। 4 ਦਿਨਾਂ ਤੱਕ ਲਗਾਤਾਰ 16 ਘੰਟੇ ਦੀ ਚੱਟਾਨ ਅਤੇ ਮਲਬਾ ਹਟਾਉਣ ਤੋਂ ਬਾਅਦ 5ਵੇਂ ਦਿਨ ਇਸ ਨੈਸ਼ਨਲ ਹਾਈਵੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।