ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ
Advertisement

ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ

Lawrence Bishnoi on Sidhu Moose Wala Murder:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ (Sidhu Moose Wala Murder) ਕੇਸ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ (Lawrence Bishnoi) ਨੇ ਜੇਲ੍ਹ ਤੋਂ ਇੰਟਰਵਿਊ ਦਿੱਤਾ ਹੈ। ਮੂਸੇਵਾਲਾ ਦੇ ਕਤਲ ਬਾਰੇ ਲਾਰੈਂਂਸ ਬਿਸ਼ਨੋਈ ਨੇ ਕਿਹਾ ਕਿ ਇਸ ਕਤਲ ਪਿੱਛੇ ਅਸੀਂ ਹੀ ਹਾਂ ਪਰ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਸੀ।

 

ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ

Lawrence Bishnoi on Sidhu Moose Wala Murder: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੇ ਇੱਕ ਇੰਟਰਵਿਊ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਉਸ ਦੀ ਹੱਤਿਆ ਵਿੱਚ ਕੋਈ ਹੋਰ ਸ਼ਮੂਲੀਅਤ ਨਹੀਂ ਸੀ ਜਦਕਿ  ਗੋਲਡੀ ਬਰਾੜ ਨੇ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala Murder Case) ਦੇ ਕਤਲ ਦੀ ਯੋਜਨਾ ਬਣਾਈ ਸੀ।

ਇਸ ਦੌਰਾਨ ਜੇਲ੍ਹ ਦੇ ਅੰਦਰੋਂ ਲਾਰੈਂਸ ਬਿਸ਼ਨੋਈ  (Lawrence Bishnoi) ਨੇ ਸਿੱਧੂ ਮੂਸੇਵਾਲਾ ਦੇ ਕਤਲ (Sidhu Moose Wala Murder) ਨਾਲ ਜੁੜੇ ਕਈ ਤੱਥਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਯੋਜਨਾ ਇੱਕ ਸਾਲ ਤੋਂ ਚੱਲ ਰਹੀ ਸੀ। ਇਸ ਦੇ ਨਾਲ ਹੀ ਬਿਸ਼ਨੋਈ ਨੇ ਕਿਹਾ ਕਿ ਬਰਾੜ ਕਤਲ ਵਿੱਚ ਸ਼ਾਮਲ ਸੀ ਅਤੇ ਉਸ ਨੂੰ ਸਾਜ਼ਿਸ਼ ਬਾਰੇ ਪਹਿਲਾਂ ਹੀ ਪਤਾ ਸੀ ਪਰ ਉਸ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਸਿੱਧੂ ਉਨ੍ਹਾਂ ਦੇ ਵਿਰੋਧੀ ਗੈਂਗ ਨੂੰ ਮਜ਼ਬੂਤ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਉਸ ਨੇ ਗੋਲਡੀ ਨੂੰ ਕਿਹਾ ਕਿ ਉਹ ਦੁਸ਼ਮਣ ਹੈ।

ਇਹ ਵੀ ਪੜ੍ਹੋ: Ludhiana Fire Incident: ਲੁਧਿਆਣਾ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਹੋਈ ਮੌਤ, 4 ਗੰਭੀਰ ਜ਼ਖ਼ਮੀ

ਇਸ ਦੇ ਨਾਲ ਹੀ ਜੇਲ੍ਹ 'ਚੋਂ ਲਾਰੈਂਸ ਬਿਸ਼ਨੋਈ ਦੇ (Lawrence Bishnoi)ਇੰਟਰਵਿਊ 'ਤੇ ਕਈ ਸਵਾਲ ਉੱਠ ਰਹੇ ਹਨ। ਜਿਸ ਬਾਰੇ ਪੁੱਛੇ ਜਾਣ 'ਤੇ ਗੈਂਗਸਟਰ ਬਿਸ਼ਨੋਈ ਨੇ ਕਿਹਾ ਕਿ ਇਹ ਲੂਜ ਪੁਆਇੰਟ ਵਾਲੀ ਗੱਲ ਹੈ। ਫ਼ੋਨ ਕਾਲਾਂ ਇਧਰੋਂ -ਉਧਰੋਂ ਹੋ ਹੀ ਜਾਂਦੀਆਂ ਹਨ।  ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਸੰਬੰਧੀ ਜੇਲ੍ਹ ਤੋਂ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਭਰਾ ਦੀ ਮੌਤ ਦਾ ਬਦਲਾ ਲਿਆ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰ ਰਹੇ ਸਨ। ਦੂਜੇ ਪਾਸੇ ਜਦੋਂ ਲਾਰੈਂਸ ਬਿਸ਼ਨੋਈ ਤੋਂ ਮੂਸੇਵਾਲਾ ਦੇ ਕਤਲ ਪਿੱਛੇ ਖਾਸ ਕਾਰਨਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਨੇ ਇਸ 'ਤੇ ਵੀ ਹੈਰਾਨ ਕਰਨ ਵਾਲੇ ਜਵਾਬ ਦਿੱਤੇ। 

ਸਿੱਧੂ ਮੂਸੇਵਾਲਾ ਆਪਣੇ ਵਿਰੋਧੀ ਗੈਂਗ ਦਾ ਸਮਰਥਨ ਕਰਦਾ ਸੀ। ਮੂਸੇਵਾਲਾ ਨੇ ਆਪਣੇ ਭਰਾਵਾਂ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੈਂ ਉਸ ਨੂੰ ਪਹਿਲਾਂ ਵੀ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ। ਇਸ ਕਰਕੇ ਹੀ ਮੂਸੇਵਾਲਾ (Sidhu Moose Wala Murder Case)  ਦਾ ਕਤਲ ਕੀਤਾ ਗਿਆ ਸੀ।

ਲਾਰੈਂਸ (Lawrence Bishnoi) ਨੇ ਕਿਹਾ ਕਿ ਮੂਸੇਵਾਲਾ ਆਪਣੇ ਗੀਤਾਂ ਵਿੱਚ ਡੌਨ ਵਾਂਗ ਮਹਿਸੂਸ ਕਰਦਾ ਸੀ। ਅਸੀਂ ਸੋਚਦੇ ਸੀ ਕਿ ਉਹ ਡੌਨ ਬਣਨਾ ਚਾਹੁੰਦਾ ਹੈ। ਨਾਲ ਹੀ ਉਸ ਨੇ ਸਾਡੇ ਵਿਰੋਧੀ ਗੈਂਗਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਇਸੇ ਲਈ ਅਸੀਂ ਉਸ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਲਾਰੇਂਸ ਬਿਸ਼ਨੋਈ ਨੇ ਕਤਲ ਦੀ ਯੋਜਨਾ ਬਾਰੇ ਵੀ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਅਸੀਂ ਗੋਲਡੀ ਭਾਈ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਕਤਲ ਦੀ ਯੋਜਨਾ ਬਣਾ ਰਹੇ ਸੀ।

ਇਹ ਵੀ ਪੜ੍ਹੋ: Film Moh Re-release in Theatres: ਮੁੜ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਮੋਹ', ਜਗਦੀਪ ਸਿੱਧੂ ਨੇ ਕੀਤੀ ਪੁਸ਼ਟੀ!

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala Murder Case) ਦਾ 29 ਮਈ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕਈ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਤੇ ਨਾਲ ਹੀ ਲਾਰੈਂਸ ਬਿਸ਼ਨੋਈ ਵੀ ਇਸ ਕੇਸ ਵਿਚ ਨਾਮਜ਼ਦ ਹੈ।  ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ (Lawrence Bishnoi) ਅਤੇ ਗੋਲਡੀ ਬਰਾੜ ਗੈਂਗ 'ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਲੱਗੇ ਸਨ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਵਾਇਰਲ ਹੋਈ ਸੀ।

Trending news