Delhi Airport Bomb threat Call News: ਵਿਸਤਾਰਾ ਦੀ ਦਿੱਲੀ ਮੁੰਬਈ ਫਲਾਈਟ 'ਚ ਬੰਬ ਕਾਲ ਦੀ ਸੂਚਨਾ ਮਿਲੀ ਹੈ। ਸਾਰੇ ਯਾਤਰੀਆਂ ਨੂੰ ਫਲਾਈਟ 'ਚੋਂ ਬਾਹਰ ਕੱਢਿਆ ਗਿਆ। ਫਲਾਈਟ ਦੀ ਜਾਂਚ ਕੀਤੀ ਜਾ ਰਹੀ ਹੈ।
Trending Photos
Delhi Airport Bomb threat Call News: ਦਿੱਲੀ-ਪੁਣੇ ਵਿਸਤਾਰਾ ਫਲਾਈਟ 'ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਜਹਾਜ਼ ਨੂੰ ਆਈਸੋਲੇਸ਼ਨ ਬੇਅ 'ਚ ਰੱਖ ਕੇ ਜਾਂਚ 'ਚ ਜੁੱਟ ਗਈਆਂ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਉਨ੍ਹਾਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਹਾਜ਼ ਤੋਂ ਉਤਾਰਿਆ ਜਾ ਰਿਹਾ ਹੈ। ਮਿਲੀ ਅਨੁਸਾਰ, ਜੀਐਮਆਰ ਕਾਲ ਸੈਂਟਰ ਤੋਂ ਫਲਾਈਟ ਵਿੱਚ ਬੰਬ ਹੋਣ ਦੀ ਇੱਕ ਕਾਲ ਮਿਲੀ ਸੀ। ਇਸ ਤੋਂ ਬਾਅਦ ਵਿਸਤਾਰਾ ਦੀ ਫਲਾਈਟ ਨੂੰ ਆਈਸੋਲੇਸ਼ਨ 'ਤੇ ਲਿਜਾ ਕੇ ਜਾਂਚ ਕੀਤੀ ਜਾ ਰਹੀ ਹੈ। ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਹੈ।
Bomb threat on Delhi-Pune Vistara flight at Delhi airport. Inspection of the aircraft is underway in the isolation bay at the airport. All passengers along with their luggage have been deboarded safely. A call regarding a bomb on the flight was received by the GMR call centre…
— ANI (@ANI) August 18, 2023
ਇਹ ਵੀ ਪੜ੍ਹੋ: Ludhiana Child Murder News: 4 ਸਾਲ ਦੇ ਬੱਚੇ ਦੇ ਕਾਤਲ ਨੂੰ ਉਮਰ ਕੈਦ ! 30 ਸਾਲ ਬਾਅਦ ਮਿਲੇਗੀ ਪੈਰੋਲ
ਹਵਾਈ ਅੱਡੇ 'ਤੇ ਆਈਸੋਲੇਸ਼ਨ ਬੇ 'ਤੇ ਜਹਾਜ਼ ਦੀ ਜਾਂਚ ਕੀਤੀ ਗਈ। ਜਹਾਜ਼ 'ਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਸੀਆਈਐਸਐਫ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।