Bank Holidays in April 2023: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਕੈਲੰਡਰ ਦੇ ਅਨੁਸਾਰ, ਅਪ੍ਰੈਲ 2023 ਵਿੱਚ ਵੀਕਐਂਡ ਸਮੇਤ ਬੈਂਕ 15 ਦਿਨਾਂ ਤੱਕ ਬੰਦ ਰਹਿਣਗੇ। ਕਾਰਨ ਹੈ ਕਈ ਤਿਉਹਾਰਾਂ ਅਤੇ ਵਿਸ਼ੇਸ਼ ਸਮਾਗਮਾਂ ਕਰਕੇ।
Trending Photos
Bank Holidays in April 2023: ਅਪ੍ਰੈਲ ਕੁਝ ਹਫ਼ਤੇ ਬਾਅਦ ਸ਼ੁਰੂ ਹੋਣ ਹੀ ਵਾਲਾ ਹੈ ਅਤੇ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਦੇ ਨਾਲ, ਵੱਡੇ ਬਦਲਾਅ ਹੋਣ ਦੀ ਉਮੀਦ ਹੈ ਕਿਉਂਕਿ ਇਹ ਬਦਲਾਅ ਪੈਸੇ ਅਤੇ ਬੈਂਕਾਂ ਨਾਲ ਜੁੜੇ ਹੋਏ ਹਨ। ਅਜਿਹੇ 'ਚ ਵਿੱਤੀ ਸਾਲ (ਵਿੱਤੀ ਸਾਲ 2023-24) ਦੀ ਸ਼ੁਰੂਆਤ ਦੇ ਨਾਲ ਹੀ ਕਈ ਅਜਿਹੇ ਬਦਲਾਅ ਹੋ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਅਤੇ ਜੇਬਾਂ 'ਤੇ ਪੈਂਦਾ ਹੈ ਅਤੇ ਇਸਦੇ ਨਾਲ ਬੈਂਕ ਛੁੱਟੀਆਂ ਦਾ ਇੱਕ ਨਵਾਂ ਸੈੱਟ ਆਉਂਦਾ ਹੈ।
ਅਪ੍ਰੈਲ 'ਚ ਬੈਂਕ 15 ਦਿਨ ਰਹਿਣਗੇ ਬੰਦ
ਜਿਵੇਂ ਕਿ ਪਤਾ ਹੀ ਹੈ ਕਿ ਬੈਂਕਾਂ ਦੀਆਂ ਛੁੱਟੀਆਂ ਕਾਰਨ ਕਈ ਵਿੱਤੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ। ਅਜਿਹੇ 'ਚ ਗਾਹਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਅਪ੍ਰੈਲ ਦੇ ਮਹੀਨੇ 'ਚ ਵੱਖ-ਵੱਖ ਤਿਉਹਾਰਾਂ, ਜਨਮਦਿਨ ਅਤੇ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਸਮੇਤ ਕੁੱਲ 15 ਦਿਨ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ: Anupama Serial twist: ਸ਼ੋਅ 'ਚ ਆਇਆ ਵੱਡਾ ਮੋੜ; ਅਨੁਜ ਨੇ ਅਨੁਪਮਾ ਨੂੰ ਕਹੀ ਵੱਡੀ ਗੱਲ; ਵਨਰਾਜ ਹੋਇਆ ਖ਼ੁਸ਼!
ਭਾਰਤੀ ਰਿਜ਼ਰਵ ਬੈਂਕ ਦੇ ਕੈਲੰਡਰ ਦੇ ਅਨੁਸਾਰ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਅਪ੍ਰੈਲ 2023 ਵਿੱਚ ਮਹਾਵੀਰ ਜਯੰਤੀ, ਗੁੱਡ ਫਰਾਈਡੇ, ਤਾਮਿਲ ਨਵਾਂ ਸਾਲ ਦਿਵਸ, ਬੀਜੂ ਤਿਉਹਾਰ, ਬੰਗਾਲੀ ਨਵੇਂ ਸਾਲ ਦਾ ਦਿਨ, ਰਮਜ਼ਾਨ ਈਦ ਸਮੇਤ ਕਈ ਤਿਉਹਾਰਾਂ ਅਤੇ ਮੌਕਿਆਂ ਲਈ ਛੁੱਟੀਆਂ ਹਨ। ਅਜਿਹੇ 'ਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ 'ਚ ਚੈੱਕ ਜਮ੍ਹਾ ਕਰਵਾਉਣਾ, ਪੈਸੇ ਕਢਵਾਉਣਾ ਆਦਿ ਵਰਗੇ ਜ਼ਰੂਰੀ ਕੰਮ ਕਰਨੇ ਹਨ ਤਾਂ RBI ਦੀ ਇਹ ਲਿਸਟ ਜ਼ਰੂਰ ਦੇਖੋ
ਬੈਂਕ ਛੁੱਟੀਆਂ ਅਪ੍ਰੈਲ 2023 ਸੂਚੀ - Bank Holidays in April 2023
1 ਅਪ੍ਰੈਲ, 2023- ਸਲਾਨਾ ਬੰਦ ਦੇ ਕਾਰਨ, ਆਈਜ਼ੌਲ, ਸ਼ਿਲਾਂਗ, ਸ਼ਿਮਲਾ ਅਤੇ ਚੰਡੀਗੜ੍ਹ ਨੂੰ ਛੱਡ ਕੇ ਪਰ ਦੇਸ਼ ਵਿੱਚ ਆਮ ਲੋਕਾਂ ਲਈ ਬੰਦ ਰਹੇਗਾ।
2 ਅਪ੍ਰੈਲ, 2023- ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕਾਂ 'ਚ ਛੁੱਟੀ ਰਹੇਗੀ।
4 ਅਪ੍ਰੈਲ, 2023- ਮਹਾਵੀਰ ਜਯੰਤੀ ਕਾਰਨ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਚੰਡੀਗੜ੍ਹ, ਚੇਨਈ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਕੋਲਕਾਤਾ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ ਅਤੇ ਰਾਂਚੀ ਵਿੱਚ ਬੈਂਕ ਬੰਦ ਰਹਿਣਗੇ।
5 ਅਪ੍ਰੈਲ 2023 - ਬਾਬੂ ਜਗਜੀਵਨ ਰਾਮ ਦਾ ਜਨਮ ਦਿਨ
7 ਅਪ੍ਰੈਲ 2023- ਗੁੱਡ ਫਰਾਈਡੇ ਦੇ ਕਾਰਨ, ਅਗਰਤਲਾ, ਅਹਿਮਦਾਬਾਦ, ਗੁਹਾਟੀ, ਜੈਪੁਰ, ਜੰਮੂ, ਸ਼ਿਮਲਾ ਅਤੇ ਸ਼੍ਰੀਨਗਰ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
8 ਅਪ੍ਰੈਲ, 2023- ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
9 ਅਪ੍ਰੈਲ, 2023- ਐਤਵਾਰ ਦੇ ਕਾਰਨ, ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
14 ਅਪ੍ਰੈਲ, 2023- ਡਾ. ਬਾਬਾ ਸਾਹਿਬ ਅੰਬੇਡਕਰ ਦੀ ਯਾਦ ਵਿੱਚ ਆਈਜ਼ੌਲ, ਭੋਪਾਲ, ਨਵੀਂ ਦਿੱਲੀ, ਰਾਏਪੁਰ, ਸ਼ਿਲਾਂਗ ਅਤੇ ਸ਼ਿਮਲਾ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
15 ਅਪ੍ਰੈਲ, 2023- ਅਗਰਤਲਾ, ਗੁਹਾਟੀ, ਕੋਚੀ, ਕੋਲਕਾਤਾ, ਸ਼ਿਮਲਾ ਅਤੇ ਤਿਰੂਵਨੰਤਪੁਰਮ ਵਿੱਚ ਵਿਸ਼ੂ, ਬੋਹਾਗ ਬਿਹੂ, ਹਿਮਾਚਲ ਦਿਵਸ, ਬੰਗਾਲੀ ਨਵੇਂ ਸਾਲ ਕਾਰਨ ਬੈਂਕ ਬੰਦ ਰਹਿਣਗੇ।
16 ਅਪ੍ਰੈਲ, 2023- ਐਤਵਾਰ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ।
18 ਅਪ੍ਰੈਲ, 2023 - ਸ਼ਬ-ਏ-ਕਦਰ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
21 ਅਪ੍ਰੈਲ, 2023- ਈਦ-ਉਲ-ਫਿਤਰ ਦੇ ਕਾਰਨ ਅਗਰਤਲਾ, ਜੰਮੂ, ਕੋਚੀ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।
22 ਅਪ੍ਰੈਲ, 2023- ਈਦ ਅਤੇ ਚੌਥੇ ਸ਼ਨੀਵਾਰ ਕਾਰਨ ਕਈ ਥਾਵਾਂ 'ਤੇ ਬੈਂਕ ਬੰਦ ਰਹਿਣਗੇ।
23 ਅਪ੍ਰੈਲ, 2023- ਐਤਵਾਰ ਨੂੰ ਬੈਂਕ ਬੰਦ ਰਹਿਣਗੇ।
30 ਅਪ੍ਰੈਲ, 2023 - ਐਤਵਾਰ ਦੇ ਕਾਰਨ, ਬੈਂਕਾਂ ਵਿੱਚ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ: Viral Video: ਵਿਆਹ 'ਚ ਲਾੜੀ ਨੇ ''ਗਲੇ 'ਚ ਪਾਈ ਪਲੇਟ'', ਲੋਕਾਂ ਦੇ ਦੇਖ ਉੱਡੇ ਹੋੋਸ਼
ਬੈਂਕਾਂ ਵਿੱਚ ਛੁੱਟੀਆਂ ਹੋਣ ਕਾਰਨ ਛੁੱਟੀ ਵਾਲੇ ਦਿਨ ਵੀ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਵਰਗੀਆਂ ਆਨਲਾਈਨ ਸੁਵਿਧਾਵਾਂ ਚਾਲੂ ਰਹਿੰਦੀਆਂ ਹਨ, ਤਾਂ ਜੋ ਗਾਹਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।