CM Bhagwant Mann: ਸ਼੍ਰੀਹਰਿਕੋਟਾ ਤੋਂ ਚੰਦਰਯਾਨ-3 ਦੀ ਲਾਂਚਿੰਗ ਦੇਖ ਕੇ ਪਰਤੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ।
Trending Photos
CM Bhagwant Mann: ਭਾਰਤ ਨੇ ਚੰਦਰਯਾਨ-3 ਲਾਂਚ ਕਰਕੇ ਆਲਮੀ ਪੱਧਰ ਉਤੇ ਇਤਿਹਾਸ ਰਚ ਦਿੱਤਾ ਹੈ। 14 ਜੁਲਾਈ ਨੂੰ ਭਾਰਤ ਵੱਲੋਂ ਚੰਦਰਯਾਨ-3 ਲਾਂਚ ਕੀਤਾ ਗਿਆ ਸੀ। ਇਸ ਦੌਰਾਨ ਪੂਰੀ ਵਿਸ਼ਵ ਦੀਆਂ ਨਜ਼ਰ ਭਾਰਤ ਉਤੇ ਸਨ। ਕੁੱਝ ਵਿਦਿਆਰਥੀ ਇਸ ਇਤਿਹਾਸਿਕ ਪਲ ਦੇ ਗਵਾਹ ਬਣਨ ਲਈ ਸ਼੍ਰੀਹਰਿਕੋਟਾ ਗਏ ਸਨ। ਪੰਜਾਬ ਦੇ 30 ਵਿਦਿਆਰਥੀ ਇਸ ਪਲ ਦੇ ਗਵਾਹ ਬਣੇ ਤੇ ਖੁਦ ਤੇ ਦੇਸ਼ ਉਤੇ ਮਾਣ ਮਹਿਸੂਸ ਕਰ ਰਹੇ ਹਨ।
ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਸ਼੍ਰੀਹਰਿਕੋਟਾ ਤੋਂ ਪਰਤੇ 30 ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਮੌਕੇ ਇਨ੍ਹਾਂ ਬੱਚਿਆਂ ਨੇ ਮੁੱਖ ਮੰਤਰੀ ਨਾਲ ਆਪਣੇ ਇਤਿਹਾਸਕ ਪਲ ਦਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਨੇ ਆਪਣੀ-ਆਪਣੀ ਜ਼ਿੰਦਗੀ ਦਾ ਟੀਚਾ ਦੱਸਿਆ। ਭਗਵੰਤ ਮਾਨ ਨੇ ਇਨ੍ਹਾਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 23 ਜੁਲਾਈ ਨੂੰ ਸਿੰਗਾਪੁਰ ਵਿਖੇ ਪ੍ਰਿੰਸੀਪਲਾਂ ਦਾ ਬੈਚ ਸਿਖਲਾਈ ਲਈ ਰਵਾਨਾ ਹੋਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਅਹਿਮ ਐਲਾਨ ਕੀਤਾ ਰਾਜ 'ਚ ਇਸਰੋ ਦਾ ਇੱਕ ਮਿਊਜ਼ੀਅਮ ਉਸਾਰਿਆ ਜਾਵੇਗਾ। ਕਾਬਿਲੇਗੌਰ ਹੈ ਕਿ ਵੱਖ-ਵੱਖ ਜ਼ਿਲ੍ਹਿਆਂ 'ਚੋਂ ਕੁੱਲ 30 ਬੱਚੇ ਚੰਦਰਯਾਨ-3 ਦੀ ਲਾਂਚਿੰਗ ਵੇਖਣ ਲਈ ਸ਼੍ਰੀਹਰਿਕੋਟਾ ਗਏ ਸਨ। ਇਸ ਵਿੱਚ 15 ਲੜਕੇ ਤੇ 15 ਲੜਕੀਆਂ ਸਨ। ਭਗਵੰਤ ਮਾਨ ਨੇ ਦੱਸਿਆ ਕਿ ਕਿ ਇਸਰੋ ਨਾਲ ਗੱਲ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਲਾਂਚਿੰਗ ਹੋਣਗੀਆਂ, ਜਿਨ੍ਹਾਂ ਵਿੱਚ ਪਹਿਲੀ ਵਾਪ ਸਰਕਾਰੀ ਸਕੂਲਾਂ ਬੱਚਿਆਂ ਨੂੰ ਭੇਜਿਆ ਜਾਵੇਗਾ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਨਿੱਜੀ ਸਕੂਲਾਂ ਦੇ ਬੱਚੇ ਲਾਂਚਿੰਗ ਵੇਖਣ ਜਾਂਦੇ ਸਨ ਪਰ ਹੁਣ ਆਉਣ ਵਾਲੇ ਸਮੇਂ 'ਚ ਸਕੂਲ ਆਫ਼ ਐਮੀਨੈਂਸ ਤੋਂ ਬੱਚੇ ਜਾਣਗੇ। ਚੰਦਰਯਾਨ-3 ਦੀ ਲਾਈਵ ਲਾਂਚਿੰਗ ਵੇਖ ਕੇ ਵਾਪਸ ਆਏ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀ ਆਪਣੇ ਤਜਰਬੇ ਦੱਸੇ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਇੰਸਦਾਨਾਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : Sultanpur Lodhi News: ਪੰਜਾਬੀਆਂ ਦੀ ਅਨੋਖੀ ਪਹਿਲ! ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਲਾਈ ਕਰੀਬ 250 ਏਕੜ ਝੋਨੇ ਦੀ ਪਨੀਰੀ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹ ਵੀ ਆਪਣੀ ਜ਼ਿੰਦਗੀ ਇੱਕ ਟੀਚਾ ਮਿੱਥਣਗੇ ਤੇ ਇੱਕ ਵੱਡੇ ਮੁਕਾਮ ਉਤੇ ਜਾਣਗੇ। ਇਸ ਦੌਰਾਨ ਕੁਝ ਬੱਚਿਆਂ ਨੇ ਕਿਹਾ ਕਿ ਪਹਿਲਾਂ ਉਹ ਬਾਹਰ ਜਾਣ ਵਾਲੇ ਸੋਚ ਰਹੇ ਸਨ ਪਰ ਹੁਣ ਅਸੀਂ ਇਥੇ ਰਹਿ ਕੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਹ ਵੀ ਪੜ੍ਹੋ : Jammu Kashmir News: ਅਮਰਨਾਥ ਯਾਤਰਾ 'ਤੇ ਆਈ ਮਹਿਲਾ ਸ਼ਰਧਾਲੂ ਦੀ ਪੱਥਰ ਲੱਗਣ ਨਾਲ ਹੋਈ ਮੌਤ
ਸਰਕਾਰੀ ਸਕੂਲਾਂ ਦੀ ਤਸਵੀਰ ਤੇ ਤਕਦੀਰ ਦੋਵੇਂ ਹੀ ਬਦਲ ਰਹੇ ਨੇ …ਪ੍ਰਾਈਵੇਟ ਸਕੂਲਾਂ ‘ਚੋਂ ਹਟ ਕੇ ਬੱਚੇ ਸਰਕਾਰੀ ਵੱਲ ਆ ਰਹੇ ਨੇ… pic.twitter.com/DAlTMcIS4z
— Bhagwant Mann (@BhagwantMann) July 16, 2023