Bijapur Attack: ਬੀਜਾਪੁਰ 'ਚ ਨਕਸਲੀਆਂ ਨੇ ਆਈਈਡੀ ਬਲਾਸਟ ਕਰਕੇ ਜਵਾਨਾਂ ਦੀ ਗੱਡੀ ਉਡਾਈ; 9 ਜਵਾਨ ਹੋਏ ਸ਼ਹੀਦ
Advertisement
Article Detail0/zeephh/zeephh2590142

Bijapur Attack: ਬੀਜਾਪੁਰ 'ਚ ਨਕਸਲੀਆਂ ਨੇ ਆਈਈਡੀ ਬਲਾਸਟ ਕਰਕੇ ਜਵਾਨਾਂ ਦੀ ਗੱਡੀ ਉਡਾਈ; 9 ਜਵਾਨ ਹੋਏ ਸ਼ਹੀਦ

Bijapur Attack: ਛੱਤੀਸਗੜ੍ਹ ਵਿੱਚ ਨਕਸਲੀਆਂ ਨੇ ਜਵਾਨਾਂ ਦੀ ਗੱਡੀ 'ਤੇ ਆਈਈਡੀ ਧਮਾਕਾ ਕਰ ਦਿੱਤਾ ਹੈ। ਇਸ ਹਾਦਸੇ 'ਚ 9 ਜਵਾਨ ਸ਼ਹੀਦ ਹੋ ਗਏ ਹਨ।

Bijapur Attack: ਬੀਜਾਪੁਰ 'ਚ ਨਕਸਲੀਆਂ ਨੇ ਆਈਈਡੀ ਬਲਾਸਟ ਕਰਕੇ ਜਵਾਨਾਂ ਦੀ ਗੱਡੀ ਉਡਾਈ; 9 ਜਵਾਨ ਹੋਏ ਸ਼ਹੀਦ

Bijapur Attack: ਬੀਜਾਪੁਰ ਦੇ ਕੁਤਰੂ ਰੋਡ 'ਤੇ ਨਕਸਲੀਆਂ ਨੇ ਜਵਾਨਾਂ ਦੀ ਗੱਡੀ 'ਤੇ ਆਈਈਡੀ ਧਮਾਕਾ ਕਰ ਦਿੱਤਾ ਹੈ। ਇਸ ਹਾਦਸੇ 'ਚ 9 ਜਵਾਨ ਸ਼ਹੀਦ ਹੋ ਗਏ ਹਨ। ਕਈ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਗੱਡੀ ਵਿੱਚ ਕਿੰਨੇ ਸੈਨਿਕ ਸਵਾਰ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਕਸਲੀ ਆਪ੍ਰੇਸ਼ਨ ਤੋਂ ਵਾਪਸ ਆ ਰਹੇ ਸਨ।

ਇਸ ਦੌਰਾਨ ਨਕਸਲੀਆਂ ਨੇ ਕੁਟਰੂ ਰੋਡ 'ਤੇ ਆਈਈਡੀ ਲਗਾ ਕੇ ਧਮਾਕਾ ਕਰ ਦਿੱਤਾ। ਛੱਤੀਸਗੜ੍ਹ 'ਚ ਲਗਾਤਾਰ ਨਕਸਲੀ ਕਾਰਵਾਈਆਂ ਕਾਰਨ ਨਕਸਲੀ ਭੜਕੇ ਹੋਏ ਹਨ, ਜਿਸ ਕਾਰਨ ਨਕਸਲੀਆਂ ਨੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਬਸਤਰ ਦੇ ਆਈਜੀਪੀ ਸੁੰਦਰਰਾਜ ਪੀ ਨੇ ਨੌ ਜਵਾਨਾਂ ਦੇ ਬਲੀਦਾਨ ਦੀ ਪੁਸ਼ਟੀ ਕੀਤੀ ਹੈ।

ਇਸ ਹਮਲੇ 'ਚ ਜ਼ਖਮੀ ਹੋਏ ਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਬਹੁਤ ਸਾਰੇ ਡੀਆਰਜੀ ਕਰਮਚਾਰੀ ਪਿਕਅੱਪ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਆਈਈਡੀ ਕਰੀਬ ਤਿੰਨ ਕਿਲੋ ਵਜ਼ਨ ਦਾ ਵਿਸਫੋਟਕ ਸੀ, ਜਿਸ ਕਾਰਨ ਗੱਡੀ ਦੇ ਟੁਕੜੇ-ਟੁਕੜੇ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਜਵਾਨ ਪੰਖਜੂਰ ਤੋਂ ਨਕਸਲੀ ਕਾਰਵਾਈ ਨੂੰ ਅੰਜਾਮ ਦੇ ਕੇ ਵਾਪਸ ਆ ਰਹੇ ਸਨ। ਫੋਰਸ ਨੇ ਐਤਵਾਰ ਨੂੰ ਪਖੰਜੂਰ ਆਪ੍ਰੇਸ਼ਨ 'ਚ ਪੰਜ ਨਕਸਲੀਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਅੱਜ ਸਿਪਾਹੀ ਵਾਪਸ ਪਰਤ ਰਹੇ ਸਨ। ਇਸ ਦੌਰਾਨ ਨਕਸਲੀਆਂ ਨੇ ਆਈਈਡੀ ਵਿਸਫੋਟ ਕਰਕੇ ਗੱਡੀ ਨੂੰ ਉਡਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਠ ਜਵਾਨ ਗੰਭੀਰ ਜ਼ਖ਼ਮੀ ਹਨ।

ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਭਰ 'ਚ ਅੱਜ ਪਨਬਸ ਤੇ ਪੀਆਰਟੀਸੀ ਦਾ ਰਹੇਗਾ ਚੱਕਾ ਜਾਮ; ਜਾਣੋ ਹੋਰ ਵੱਡੀਆਂ ਖ਼ਬਰਾਂ

ਜ਼ਖ਼ਮੀ ਜਵਾਨਾਂ ਨੂੰ ਜਹਾਜ਼ ਰਾਹੀਂ ਬਸਤਰ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਰਾਏਪੁਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਖਮੀ ਫੌਜੀਆਂ ਅਤੇ ਸ਼ਹੀਦ ਫੌਜੀਆਂ ਦੀ ਗਿਣਤੀ ਵੀ ਵਧ ਸਕਦੀ ਹੈ। ਛੇ ਤੋਂ ਵੱਧ ਵਾਹਨਾਂ ਵਿੱਚ ਵਾਧੂ ਫੋਰਸ ਨੂੰ ਮੌਕੇ ਉਤੇ ਭੇਜਿਆ ਗਿਆ। ਦਾਂਤੇਵਾੜਾ ਤੋਂ ਵਾਧੂ ਬਲਾਂ ਨੂੰ ਰਵਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Giani Raghbir Singh: ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ; ਕਿਹਾ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕੋਈ ਪੜਤਾਲ ਨਹੀਂ ਬਣਦੀ

Trending news