ਫਾਈਨਲ ਟੈਸਟ ਤੋਂ ਪਹਿਲਾਂ ਹੀ ਨਰਿੰਦਰ ਮੋਦੀ ਸਟੇਡੀਅਮ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਦੇ ਬੈਨਰ ਲੱਗੇ ਹੋਏ ਸਨ।
PM Modi and Australia PM Anthony Albanese visit Narendra Modi Stadium ahead of IND vs AUS, 4th Test 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਬਾਰਡਰ ਗਾਵਸਕਰ ਟਰਾਫੀ 2023 ਦੇ ਫਾਈਨਲ ਟੈਸਟ ਮੈਚ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਇਸ ਦੌਰਾਨ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ PM ਨਰਿੰਦਰ ਮੋਦੀ, ਵਿਰਾਟ ਕੋਹਲੀ (Virat Kohli) ਤੇ ਰੋਹਿਤ ਸ਼ਰਮਾ (Rohit Sharma) ਇਕੱਠੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਭੂਪੇਂਦਰ ਪਟੇਲ, ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ, ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਅਤੇ ਪ੍ਰਧਾਨ ਮੰਤਰੀ ਮੋਦੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਸੀਰੀਜ਼ ਦੇ ਚੌਥੇ ਅਤੇ ਆਖਰੀ ਟੈਸਟ ਦੌਰਾਨ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਫਾਈਨਲ ਟੈਸਟ ਤੋਂ ਪਹਿਲਾਂ ਹੀ ਨਰਿੰਦਰ ਮੋਦੀ ਸਟੇਡੀਅਮ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਦੇ ਬੈਨਰ ਲੱਗੇ ਹੋਏ ਸਨ।
ਭਾਰਤ ਫਿਲਹਾਲ ਸੀਰੀਜ਼ 'ਚ 2-1 ਨਾਲ ਅੱਗੇ ਹੈ। ਹਾਲਾਂਕਿ, ਮੇਜ਼ਬਾਨ ਟੀਮ ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਆਖ਼ਰੀ ਟੈਸਟ ਵਿੱਚ ਪੂਰੀ ਤਰ੍ਹਾਂ ਜਿੱਤ ਹਾਸਲ ਕਰਨੀ ਹੋਵੇਗੀ।
ਜੇਕਰ ਭਾਰਤ ਇਹ ਸੀਰੀਜ਼ ਜਿੱਤ ਜਾਂਦੇ ਹਨ ਤਾਂ ਭਾਰਤ ਦਾ ਮੁਕਾਬਲਾ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਆਸਟ੍ਰੇਲੀਆ ਨਾਲ ਹੀ ਹੋਵੇਗਾ। ਦੱਸ ਦਈਏ ਕਿ ਚੈਂਪੀਅਨਸ਼ਿਪ ਦਾ ਮੁਕਾਬਲਾ 7 ਜੂਨ ਤੋਂ ਲੰਡਨ ਵਿੱਚ ਖੇਡਿਆ ਜਾਵੇਗਾ।
ਦੱਸਣਯੋਗ ਹੈ ਕਿ ਭਾਰਤ ਨੇ ਨਾਗਪੁਰ ਵਿੱਚ ਪਹਿਲਾ ਟੈਸਟ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤਿਆ ਸੀ ਅਤੇ ਇਸ ਤੋਂ ਬਾਅਦ ਦਿੱਲੀ ਵਿੱਚ ਦੂਜੇ ਟੈਸਟ ਵਿੱਚ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਦੋਵੇਂ ਟੈਸਟ ਤਿੰਨ ਦਿਨਾਂ ਦੇ ਅੰਦਰ-ਅੰਦਰ ਸਮਾਪਤ ਹੋ ਗਏ ਸਨ।
ਹਾਲਾਂਕਿ, ਆਸਟ੍ਰੇਲੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੰਦੌਰ ਵਿੱਚ ਤੀਜਾ ਟੈਸਟ ਤਿੰਨ ਦਿਨਾਂ ਦੇ ਅੰਦਰ ਨੌਂ ਵਿਕਟਾਂ ਨਾਲ ਜਿੱਤ ਲਿਆ ਸੀ।
(For more news apart from PM Modi and Australia PM Anthony Albanese visit Narendra Modi Stadium ahead of IND vs AUS, 4th Test, Virat Kohli, and Rohit Sharma stay tuned to Zee PHH)
ट्रेन्डिंग फोटोज़