Happy Birthday Smriti Mandhana: ਭਾਰਤ ਦੀ ਮਹਿਲਾ ਕ੍ਰਿਕਟ ਟੀਮ ਕਾਫੀ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਅੱਜ ਸਮ੍ਰਿਤੀ ਮੰਧਾਨਾ ਦਾ ਜਨਮਦਿਨ ਹੈ।
ਕਿਸੇ ਹੀਰੋਇਨ ਤੋਂ ਘੱਟ ਨਹੀਂ ਹੈ ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ, ਜਾਣੋ ਇਸ ਮਹਿਲਾ ਕ੍ਰਿਕਟਰ ਦੀਆਂ ਉਪਲੱਬਧੀਆਂ ਬਾਰੇ
ਮੰਧਾਨਾ ਨੇ 2014 ਵਿੱਚ ਇੰਗਲੈਂਡ ਵਿੱਚ ਭਾਰਤ ਦੀ ਇਤਿਹਾਸਕ ਟੈਸਟ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਆਪਣੇ ਪਹਿਲੇ ਟੈਸਟ ਵਿੱਚ 50 ਦੌੜਾਂ ਬਣਾਈਆਂ।
ਸਮ੍ਰਿਤੀ ਮੰਧਾਨਾ ਗੁਲਾਬੀ ਗੇਂਦ ਦੇ ਟੈਸਟ ਮੈਚ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।
ਸਮ੍ਰਿਤੀ ਮੰਧਾਨਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ, ਇੰਸਟਾਗ੍ਰਾਮ 'ਤੇ ਉਸ ਦੇ 6.9 ਮਿਲੀਅਨ ਫਾਲੋਅਰਜ਼ ਹਨ।
ਸਮ੍ਰਿਤੀ ਨੇ ਸਕੂਲ ਵਿੱਚ ਵਿਗਿਆਨ ਛੱਡ ਕੇ ਹੋਸਪਤਾਲਿਟੀ ਨੂੰ ਚੁਣਿਆ ਅਤੇ ਅੱਜ ਉਹ ਦੁਨੀਆ ਦੀ ਸਭ ਤੋਂ ਵਧੀਆ ਕ੍ਰਿਕਟ ਖਿਡਾਰਨਾਂ ਵਿੱਚੋਂ ਇੱਕ ਹੈ।
ਸਮ੍ਰਿਤੀ ਦਾ ਕ੍ਰਿਕਟ ਖੇਡਣ ਦਾ ਕੋਈ ਪਲਾਨ ਨਹੀਂ ਸੀ, ਉਸਨੇ ਸਿਰਫ ਮਜ਼ੇ ਲਈ ਕ੍ਰਿਕਟ ਟ੍ਰਾਇਲ ਵਿੱਚ ਹਿੱਸਾ ਲਿਆ, ਉਹ ਆਪਣੇ ਭਰਾ ਨਾਲ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਸੀ।
ਸਿਰਫ਼ 19 ਸਾਲ ਦੀ ਉਮਰ ਵਿੱਚ, ਸਮ੍ਰਿਤੀ ਮਹਾਰਾਸ਼ਟਰ ਅੰਡਰ-19 ਦਾ ਹਿੱਸਾ ਸੀ ਅਤੇ 4 ਸਾਲਾਂ ਵਿੱਚ ਉਹ ਸੀਨੀਅਰ ਟੀਮ ਦਾ ਹਿੱਸਾ ਬਣ ਗਈ ਸੀ। ਸਮ੍ਰਿਤੀ ਨੇ ਘਰੇਲੂ ਕ੍ਰਿਕਟ 'ਚ ਡੈਬਿਊ ਕਰਦੇ ਹੋਏ ਸ਼ਾਨਦਾਰ ਪਾਰੀ ਖੇਡੀ ਅਤੇ 155 ਦੌੜਾਂ ਬਣਾਈਆਂ। ਉਸਦਾ ਪਹਿਲਾ ਮੈਚ ਸੌਰਾਸ਼ਟਰ ਦੇ ਖਿਲਾਫ ਸੀ।
ਸਮ੍ਰਿਤੀ ਮੰਧਾਨਾ ਨੇ 5 ਅਪ੍ਰੈਲ 2013 ਨੂੰ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। 17 ਸਾਲ ਦੀ ਉਮਰ ਵਿੱਚ, ਉਸਨੇ ਬੰਗਲਾਦੇਸ਼ ਦੇ ਖਿਲਾਫ ਇੱਕ ਟੀ-20 ਮੈਚ ਖੇਡਿਆ।
ट्रेन्डिंग फोटोज़