Asian Champions Trophy: ਏਸ਼ੀਆਈ ਚੈਂਪੀਅਨਸ ਟ੍ਰਾਫੀ 2024 ਦੇ ਫਾਈਨਲ ਵਿੱਚ ਭਾਰਤੀ ਹਾਕੀ ਟੀਮ ਨੇ ਚੀਨ ਨੂੰ ਮਾਤ ਦੇ ਕੇ ਟ੍ਰਾਫੀ ਉਤੇ ਆਪਣਾ ਕਬਜ਼ਾ ਕਰ ਲਿਆ ਹੈ।
Trending Photos
Asian Champions Trophy: ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟ੍ਰਾਫੀ 2024 ਦੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਮਾਤ ਦਿੱਤੀ। ਇਸ ਮੈਚ ਵਿੱਚ ਸ਼ੁਰੂ ਵਿੱਚ ਦੋਵਾਂ ਟੀਮਾਂ ਵਿੱਚੋਂ ਕੋਈ ਵੀ ਗੋਲ ਨਹੀਂ ਕਰ ਸਕਿਆ। ਫਿਰ ਮੈਚ ਖਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਜੁਗਰਾਜ ਸਿੰਘ ਨੇ ਭਾਰਤ ਲਈ ਗੋਲ ਕਰ ਦਿੱਤਾ।
ਇਸ ਗੋਲ ਦੀ ਬਦੌਲਤ ਭਾਰਤੀ ਹਾਕੀ ਟੀਮ ਖਿਤਾਬ ਜਿੱਤਣ ਵਿਚ ਸਫਲ ਰਹੀ। ਭਾਰਤ ਨੇ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ। ਚੀਨ ਨੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਉਹ ਪਹਿਲੇ ਦੌਰ ਵਿੱਚ ਹੀ ਹਾਰ ਗਈ ਸੀ।
ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਦਾ ਕੋਈ ਵੀ ਖਿਡਾਰੀ ਗੋਲ ਕਰਨ ਵਿੱਚ ਨਾਕਾਮ ਰਿਹਾ। ਭਾਰਤ ਨੇ ਗੋਲ ਕਰਨ ਦੇ ਮੌਕੇ ਬਣਾਏ ਪਰ ਟੀਮ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕੀ। ਭਾਰਤ ਨੂੰ ਪੈਨਲਟੀ ਕਾਰਨਰ ਵੀ ਮਿਲਿਆ। ਪਰ ਭਾਰਤੀ ਹਾਕੀ ਟੀਮ ਇਸ ਦਾ ਫਾਇਦਾ ਨਹੀਂ ਉਠਾ ਸਕੀ। ਦੂਜੇ ਕੁਆਰਟਰ ਵਿੱਚ ਵੀ ਦੋਵੇਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਕੀਤਾ ਜਾ ਸਕਿਆ।
ਇਸ ਕੁਆਰਟਰ 'ਚ ਚੀਨ ਦੇ ਡਿਫੈਂਸ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਖਿਡਾਰੀਆਂ ਨੂੰ ਰੋਕੀ ਰੱਖਿਆ। ਤੀਜੇ ਕੁਆਰਟਰ 'ਚ ਚੀਨ ਨੇ ਗੋਲ ਕਰਨ ਲਈ ਕਈ ਹਮਲੇ ਕੀਤੇ ਪਰ ਭਾਰਤੀ ਗੋਲਕੀਪਰ ਕ੍ਰਿਸ਼ਨਾ ਪਾਠਕ ਦੇ ਸਾਹਮਣੇ ਉਨ੍ਹਾਂ 'ਚੋਂ ਕੋਈ ਵੀ ਸਫਲ ਨਹੀਂ ਹੋ ਸਕਿਆ।
ਭਾਰਤ (IND ਬਨਾਮ CHA) ਨੇ ਅਜੇਤੂ ਰਹਿ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸੈਮੀਫਾਈਨਲ 'ਚ ਦੱਖਣੀ ਕੋਰੀਆ ਨੂੰ ਹਰਾਇਆ ਜਦਕਿ ਚੀਨ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾਈ ਸੀ।
ਇਹ ਵੀ ਪੜ੍ਹੋ : Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ
ਭਾਰਤ ਨੇ ਲੀਗ ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ ਸਨ, ਜਿਸ ਵਿੱਚ ਚੀਨ ਖ਼ਿਲਾਫ਼ 3-0 ਦੀ ਜਿੱਤ ਵੀ ਸ਼ਾਮਲ ਹੈ। ਚੀਨ ਦੀ ਟੀਮ ਨੂੰ ਪਹਿਲੀ ਵਾਰ ਫਾਈਨਲ ਦੀ ਟਿਕਟ ਮਿਲੀ ਹੈ। ਦੋਵੇਂ ਟੀਮਾਂ ਏਸ਼ਿਆਈ ਚੈਂਪੀਅਨਜ਼ ਟਰਾਫੀ 2024 ਵਿੱਚ ਸੱਤਵੀਂ ਵਾਰ ਆਹਮੋ-ਸਾਹਮਣੇ ਹੋਈਆਂ ਸਨ।
ਇਸ ਤੋਂ ਪਹਿਲਾਂ ਭਾਰਤ ਨੇ ਛੇ ਵਿੱਚੋਂ 5 ਮੈਚ ਜਿੱਤੇ ਸਨ ਜਦਕਿ ਚੀਨ ਨੇ ਇੱਕ ਮੈਚ ਜਿੱਤਿਆ ਸੀ। ਚੀਨ ਨੇ 2006 ਵਿੱਚ ਭਾਰਤ ਨੂੰ ਹਰਾਇਆ ਸੀ। ਦੋਵਾਂ ਟੀਮਾਂ ਨੇ ਪਹਿਲੇ ਤਿੰਨ ਕੁਆਰਟਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : Arvind Kejriwal Resignation: ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫ਼ਾ ਐਲਜੀ ਨੂੰ ਸੌਂਪਿਆ