Harry Brook Record: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਟੈਸਟ ਮੈਚ ਦਾ ਚੌਥਾ ਦਿਨ ਅੱਜ ਯਾਨੀ 10 ਅਕਤੂਬਰ ਨੂੰ ਮੁਲਤਾਨ ਕ੍ਰਿਕਟ ਸਟੇਡੀਅਮ ਕਈ ਰਿਕਾਰਡ ਬਣੇ।
Trending Photos
Harry Brook Record: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਟੈਸਟ ਮੈਚ ਦਾ ਚੌਥਾ ਦਿਨ ਅੱਜ ਯਾਨੀ 10 ਅਕਤੂਬਰ ਨੂੰ ਮੁਲਤਾਨ ਕ੍ਰਿਕਟ ਸਟੇਡੀਅਮ ਕਈ ਰਿਕਾਰਡ ਬਣੇ। ਪਾਕਿਸਤਾਨ ਦੇ ਖਿਲਾਫ, ਇੰਗਲੈਂਡ ਨੇ ਮੁਲਤਾਨ ਵਿੱਚ ਖੇਡੇ ਜਾ ਰਹੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ਵਿੱਚ ਜੋ ਰੂਟ ਦੇ ਦੋਹਰੇ ਸੈਂਕੜੇ ਅਤੇ ਹੈਰੀ ਬਰੂਕ ਦੇ ਤੀਹਰੇ ਸੈਂਕੜੇ ਦੀ ਬਦੌਲਤ ਰਿਕਾਰਡ ਬਣਾਏ। ਪਾਕਿਸਤਾਨ ਦੀਆਂ 556 ਦੌੜਾਂ ਦੇ ਜਵਾਬ 'ਚ ਇੰਗਲੈਂਡ ਨੇ 7 ਵਿਕਟਾਂ 'ਤੇ 827 ਦੌੜਾਂ 'ਤੇ ਆਪਣੀ ਪਾਰੀ ਐਲਾਨ ਦਿੱਤੀ। ਮੁਲਤਾਨ 'ਚ ਇੰਗਲੈਂਡ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਰਿਕਾਰਡ ਬਣਾਏ।
ਟੈਸਟ 'ਚ ਦੂਜਾ ਸਭ ਤੋਂ ਤੇਜ਼ ਤੀਹਰਾ ਸੈਂਕੜਾ
ਹੈਰੀ ਬਰੂਕ ਨੇ ਮੁਲਤਾਨ ਵਿੱਚ 310 ਗੇਂਦਾਂ ਵਿੱਚ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ। ਬਰੂਕ ਸਹਿਵਾਗ ਤੋਂ ਬਾਅਦ ਉਹ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ ਤੀਹਰਾ ਸੈਂਕੜਾ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਬਰੂਕ ਇੰਗਲੈਂਡ ਲਈ ਤੀਹਰਾ ਸੈਂਕੜਾ ਲਗਾਉਣ ਵਾਲਾ ਛੇਵਾਂ ਬੱਲੇਬਾਜ਼ ਬਣਿਆ। ਉਨ੍ਹਾਂ ਨੇ ਇਸ ਮੈਦਾਨ 'ਤੇ ਵਰਿੰਦਰ ਸਹਿਵਾਗ ਦੇ 2004 'ਚ ਬਣਾਏ 307 ਦੌੜਾਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ। 31 ਦੇ ਸਕੋਰ 'ਤੇ ਪਾਕਿਸਤਾਨ ਨੇ ਉਸ ਨੂੰ ਜੀਵਨਦਾਨ ਦਿੱਤਾ ਜੋ ਟੀਮ ਲਈ ਮਹਿੰਗਾ ਸਾਬਤ ਹੋਇਆ।
ਮੈਚ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਜੋ ਰੂਟ ਅੰਤਰਰਾਸ਼ਟਰੀ ਕ੍ਰਿਕਟ 'ਚ 20 ਹਜ਼ਾਰ ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਜਦੋਂ ਰੂਟ 186 ਦੌੜਾਂ 'ਤੇ ਖੇਡ ਰਹੇ ਸਨ ਤਾਂ ਬਾਬਰ ਆਜ਼ਮ ਨੇ ਮਿਡ ਵਿਕਟ 'ਤੇ ਉਨ੍ਹਾਂ ਦਾ ਸਧਾਰਨ ਕੈਚ ਛੱਡਿਆ। ਇਸ ਤੋਂ ਬਾਅਦ ਰੂਟ ਨੇ ਆਪਣੇ ਕਰੀਅਰ ਦਾ ਛੇਵਾਂ ਦੋਹਰਾ ਸੈਂਕੜਾ ਲਗਾਇਆ। ਇਸ ਨਾਲ ਉਹ ਐਲਿਸਟੇਅਰ ਕੁੱਕ ਨੂੰ ਪਛਾੜ ਕੇ ਇੰਗਲੈਂਡ ਲਈ ਸਭ ਤੋਂ ਵੱਧ ਦੋਹਰੇ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਵੈਲੀ ਹੈਮੰਡ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ, ਜਿਸ ਦੇ ਨਾਂ ਸੱਤ ਦੋਹਰੇ ਸੈਂਕੜੇ ਹਨ।
ਪਾਕਿਸਤਾਨ ਖਿਲਾਫ 700+ ਦਾ ਸਕੋਰ ਬਣਾਉਣ ਵਾਲੀ ਦੂਜੀ ਟੀਮ
ਇੰਗਲੈਂਡ ਦੀ ਟੀਮ ਪਾਕਿਸਤਾਨ ਖ਼ਿਲਾਫ਼ ਟੈਸਟ ਮੈਚ ਦੀ ਇੱਕ ਪਾਰੀ ਵਿੱਚ 700 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਕਾਰਨਾਮਾ ਵੈਸਟਇੰਡੀਜ਼ ਨੇ ਸਾਲ 1958 'ਚ ਕੀਤਾ ਸੀ। ਉਦੋਂ ਵੈਸਟਇੰਡੀਜ਼ ਨੇ ਇਕ ਪਾਰੀ ਵਿਚ 3 ਵਿਕਟਾਂ 'ਤੇ 790 ਦੌੜਾਂ ਬਣਾਈਆਂ ਸਨ।