Shehnaaz Gill News: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੇ ਇੱਕ ਫੈਸ਼ਨ ਸ਼ੋਅ ਦੌਰਾਨ ਆਪਣਾ ਜਲਵਾ ਬਿਖੇਰਿਆ। ਇਸ ਦੌਰਾਨ ਅਜਿਹਾ ਕੁਝ ਵਾਪਰਿਆ ਕਿ ਸਭ ਦਾ ਧਿਆਨ ਖਿੱਚਿਆ ਗਿਆ।
Trending Photos
Shehnaaz Gill News: ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਫਿਲਮ 'ਚ ਸ਼ਹਿਨਾਜ਼ ਦੀ ਐਕਟਿੰਗ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੀ ਕੈਟਰੀਨਾ ਕੈਫ ਨੇ ਬਾਂਬੇ ਫੈਸ਼ਨ ਵੀਕ-2023 'ਚ ਰੈਂਪ ਵਾਕ ਕੀਤਾ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ ਰੈਂਪ ਵਾਕ ਦੌਰਾਨ ਸ਼ਹਿਨਾਜ਼ ਦੀ ਡਰੈੱਸ ਉਪਰ ਇੱਕ ਮਾਡਲ ਦਾ ਗਲਤੀ ਨਾਲ ਪੈਰ ਰੱਖਿਆ ਜਾਂਦਾ ਹੈ। ਇਸ ਮਗਰੋਂ ਅਦਾਕਾਰਾ ਇਕਦਮ ਰੁ ਜਾਂਦੀ ਹੈ ਤੇ ਪਿੱਛੇ ਦੇਖ ਕੇ ਹੱਸਣ ਲੱਗਦੀ ਹੈ। ਇਸ ਦਰਮਿਆਨ ਮਾਡਲ ਤੁਰੰਤ ਆਪਣਾ ਪੈਰ ਡਰੈੱਸ ਉਪਰੋਂ ਪੈਰ ਹਟਾ ਲੈਂਦੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਦੇਖਿਆ ਗਿਆ ਕਿ ਰੈਂਪ 'ਤੇ ਵਾਕ ਕਰਦੇ ਸਮੇਂ ਮਾਡਲ ਦਾ ਪੈਰ ਸ਼ਹਿਨਾਜ਼ ਕੌਰ ਗਿੱਲ ਦੀ ਡਰੈੱਸ 'ਤੇ ਆ ਗਿਆ, ਜਿਸ ਕਾਰਨ ਉਹ ਡਿੱਗਣ ਤੋਂ ਬਚ ਗਈ। ਕਿਸੇ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ। ਇਸ ਤੋਂ ਬਾਅਦ ਮੁਸਕਰਾਉਂਦੇ ਹੋਏ ਅੱਗੇ ਵਧ ਗਈ।
ਇਹ ਵੀ ਪੜ੍ਹੋ : Poonch Terrorist Attack: ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਰਹੱਦ ਦੇ ਰਖਵਾਲੇ ਅਮਰ ਰਹਿਣ
ਵੀਡੀਓ 'ਚ ਅਦਾਕਾਰਾ ਬਲੈਕ ਹਾਈ ਸਲਿਟ ਫਲੋਰਲ ਡਰੈੱਸ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਉਸ ਦੇ ਚਿਹਰੇ 'ਤੇ ਬਹੁਤ ਆਤਮਵਿਸ਼ਵਾਸ ਦਿਖਾਈ ਦਿੰਦਾ ਸੀ। ਉਸਨੇ ਘੁੰਗਰਾਲੇ ਵਾਲਾਂ ਅਤੇ ਗਲੋਸੀ ਮੇਕਅੱਪ ਨਾਲ ਇਸ ਦਿੱਖ ਨੂੰ ਹੋਰ ਸੁੰਦਰ ਬਣਾਇਆ ਹੈ। ਸ਼ਹਿਨਾਜ਼ ਇਵੈਂਟ ਵਿੱਚ ਫੈਸ਼ਨ ਡਿਜ਼ਾਈਨਰ ਕੇਨ ਫਰਨਜ਼ ਲਈ ਸ਼ੋਅ ਸਟਾਪਰ ਬਣੀ। ਸ਼ਹਿਨਾਜ਼ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : Punjab Coronavirus Update: ਪੰਜਾਬ 'ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ