Landslides: ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਢਿੱਗਾਂ ਡਿੱਗਣ ਕਾਰਨ ਰਸਤਾ ਹੋਇਆ ਬੰਦ
Advertisement
Article Detail0/zeephh/zeephh1681831

Landslides: ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਢਿੱਗਾਂ ਡਿੱਗਣ ਕਾਰਨ ਰਸਤਾ ਹੋਇਆ ਬੰਦ

Landslides:  ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਇੱਕ ਪਰੇਸ਼ਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ-ਮਨਾਲੀ ਹਾਈਵੇ ਉਪਰ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ ਹੈ।

Landslides: ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਢਿੱਗਾਂ ਡਿੱਗਣ ਕਾਰਨ ਰਸਤਾ ਹੋਇਆ ਬੰਦ

Landslides: ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਉਪਰ ਮੰਡੀ ਤੋਂ ਪੰਡੋਹ ਤੱਕ ਦਾ ਸਫ਼ਰ ਹੁਣ ਜਾਨਲੇਵਾ ਬਣ ਗਿਆ ਹੈ। ਉਧਰ ਦੋ ਦਿਨ ਪਹਿਲਾਂ ਵੀ ਢਿੱਗਾਂ ਡਿੱਗਣ ਕਾਰਨ ਸੜਕ ਬੰਦ ਹੋ ਗਈ ਸੀ ਅਤੇ ਹੁਣ ਬੀਤੀ ਰਾਤ ਕਰੀਬ ਇੱਕ ਵਜੇ ਚਾਰ ਮਿੱਲ ਨੇੜੇ ਪਹਾੜੀ ਤੋਂ ਮਲਬਾ ਮੁੜ ਸੜਕ ’ਤੇ ਡਿੱਗ ਗਿਆ। ਜਿਸ ਕਾਰਨ ਉਸਾਰੀ ਦੇ ਕੰਮ ਵਿੱਚ ਲੱਗੇ ਇੱਕ ਠੇਕੇਦਾਰ ਦਾ ਸਕ੍ਰੀਨ ਪਲਾਂਟ ਵੀ ਮਲਬੇ ਹੇਠ ਦੱਬ ਗਿਆ ਤੇ ਦਫ਼ਤਰ ਦਾ ਇੱਕ ਕੰਟੇਨਰ ਵੀ ਮਲਬੇ ਥੱਲ ਆਉਣ ਕਾਰਨ ਨਦੀ ਵਿੱਚ ਡਿੱਗ ਪਿਆ।

ਕੇਐਮਸੀ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬਾ ਇੰਨਾ ਹੈ ਕਿ ਸ਼ਾਮ 5 ਵਜੇ ਤੱਕ ਹੀ ਸੜਕ ਨੂੰ ਸੁਚਾਰੂ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਸੜਕ 'ਤੇ ਚਾਰ ਮਾਰਗੀ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਪਹਾੜੀਆਂ ਨੂੰ ਕੱਟਿਆ ਜਾ ਰਿਹਾ ਹੈ ਅਤੇ ਪਹਾੜਾਂ ਦੀ ਹਾਲਤ ਅਜਿਹੀ ਹੈ ਕਿ ਇਸ ਸੜਕ 'ਤੇ ਆਏ ਦਿਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੇ 'ਚ ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇਸ ਸੜਕ ਨੂੰ ਪਾਰ ਕਰਨਾ ਪੈਂਦਾ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ਵਿੱਚ ਹੋਏ ਸ਼ਾਮਲ!

ਕਾਬਿਲੇਗੌਰ ਹੈ ਕਿ ਕੇਐਮਸੀ ਕੰਪਨੀ ਕੋਲ ਕੋਈ ਵੀ ਭਾਰੀ ਮਸ਼ੀਨਰੀ ਜਾਂ ਲੋਡਰ ਨਹੀਂ ਹੈ ਤਾਂ ਜੋ ਨੈਸ਼ਨਲ ਹਾਈਵੇ ਬੰਦ ਹੋਵੇ ਤਾਂ ਉਸ ਨੂੰ ਜਲਦੀ ਨਾਲ ਖੋਲ੍ਹਿਆ ਜਾ ਸਕੇ। ਸੜਕ ਨੂੰ ਖੋਲ੍ਹਣ ਲਈ ਕੰਮ ਵਿੱਚ ਲੱਗੇ ਠੇਕੇਦਾਰਾਂ ਨੂੰ ਆਪਣੀ ਮਸ਼ੀਨਰੀ ਲਗਾ ਕੇ ਸੜਕ ਨੂੰ ਸੁਚਾਰੂ ਕਰਨਾ ਪੈ ਰਿਹਾ ਹੈ। ਠੇਕੇਦਾਰਾਂ ਵੱਲੋਂ ਮੌਕੇ ਉਪਰ ਹੀ ਸੜਕ ਨੂੰ ਠੀਕ ਕਰਨ ਲਈ ਮਸ਼ੀਨਰੀ ਲਗਾ ਦਿੱਤੀ ਗਈ ਹੈ। ਪੁਲਿਸ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਪੰਡੋਹ ਗੋਹਰ ਮਾਰਗ ਤੇ ਮੰਡੀ ਕਟੋਲਾ ਬਜੌੜਾ ਮਾਰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੇ 'ਚ ਇਨ੍ਹਾਂ ਬਦਲਵੇਂ ਰਸਤਿਆਂ 'ਤੇ ਵੀ ਵਾਹਨਾਂ ਦਾ ਭਾਰੀ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਸੈਲਾਨੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : Punjab Crime news: ਪੋਤਰਾ ਬਣਿਆ ਹੈਵਾਨ! ਪੋਤਰੇ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ

Trending news