Sultanpur Lodhi News: ਸੁਲਤਾਨਪੁਰ ਲੋਧੀ 'ਚ ਉਸਾਰਿਆ ਜਾ ਰਿਹੈ ਸ੍ਰੀ ਇੱਕ ਓਂਕਾਰ ਅਸਥਾਨ ਬਣੇਗਾ ਦੁਨੀਆ ਦਾ ਵੱਖਰਾ ਅਜੂਬਾ
Advertisement

Sultanpur Lodhi News: ਸੁਲਤਾਨਪੁਰ ਲੋਧੀ 'ਚ ਉਸਾਰਿਆ ਜਾ ਰਿਹੈ ਸ੍ਰੀ ਇੱਕ ਓਂਕਾਰ ਅਸਥਾਨ ਬਣੇਗਾ ਦੁਨੀਆ ਦਾ ਵੱਖਰਾ ਅਜੂਬਾ

Sultanpur Lodhi News: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਗਰੀ ਸੁਲਤਾਨਪੁਰ ਲੋਧੀ ਨਾਲ ਗੂੜ੍ਹਾ ਰਿਸ਼ਤਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਰੀਬ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਉਪਰ ਬਤੀਤ ਕੀਤੇ।

Sultanpur Lodhi News: ਸੁਲਤਾਨਪੁਰ ਲੋਧੀ 'ਚ ਉਸਾਰਿਆ ਜਾ ਰਿਹੈ ਸ੍ਰੀ ਇੱਕ ਓਂਕਾਰ ਅਸਥਾਨ ਬਣੇਗਾ ਦੁਨੀਆ ਦਾ ਵੱਖਰਾ ਅਜੂਬਾ

Sultanpur Lodhi News: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਗਰੀ ਸੁਲਤਾਨਪੁਰ ਲੋਧੀ ਨਾਲ ਗੂੜ੍ਹਾ ਰਿਸ਼ਤਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਕਰੀਬ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਉਪਰ ਬਤੀਤ ਕੀਤੇ।

ਉਨ੍ਹਾਂ ਦੇ ਜੀਵਨ ਨਾਲ ਜੁੜੇ ਕਈ ਧਾਰਮਿਕ ਸਥਾਨ ਸੁਲਤਾਨਪੁਰ ਲੋਧੀ ਵਿੱਚ ਸਥਿਤ ਹਨ ਪਰ ਇਸ ਜੀਵਨ ਕਾਲ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਇੱਕ ਸਮੇਂ ਇਥੇ ਦੀ ਪਵਿੱਤਰ ਕਾਲੀ ਵੇਈ ਵਿੱਚ ਤਿੰਨ ਦਿਨ ਲਈ ਅਲੋਪ ਹੋਏ ਅਤੇ ਫਿਰ ਪ੍ਰਗਟ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਨਦੀ ਦੇ ਕੰਢੇ ਉਤੇ ਬਣੇ ਗੁਰਦੁਆਰਾ ਸ੍ਰੀ ਸੰਤ ਘਾਟ ਦੇ ਨਜ਼ਦੀਕ ਪ੍ਰਮਾਤਮਾ ਨਾਲ ਜੁੜ ਲਈ ਇੱਕ ਓਂਕਾਰ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਣ ਕੀਤਾ ਸੀ।

ਗੁਰੂ ਨਾਨਕ ਦੇਵ ਜੀ ਵਲੋਂ ਤੋਲ ਲਈ ਵਰਤੇ ਗਏ ਵੱਟੇ ਤੇ ਉਸ ਵੇਲੇ ਦੇ ਕੁਝ ਸਿੱਕੇ ਅੱਜ ਵੀ ਸੁਲਤਾਨਪੁਰ ਲੋਧੀ ਵਿੱਚ ਮੌਜੂਦ ਹਨ। ਇਥੇ ਹੀ ਵੇਈਂ ‘ਚ ਡੁੱਬਕੀ ਮਗਰੋਂ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇਸ ਇਤਿਹਾਸਕ ਸਥਾਨ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂ ਪੁਰਬ ਦੇ ਮੌਕੇ ਉਪਰ ਦੁਨੀਆ ਦੇ ਸਭ ਤੋਂ ਵੱਡੇ ਇੱਕ ਓਂਕਾਰ ਦੀ ਪ੍ਰਤਿਮਾ ਦੀ ਉਸਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਲਈ ਅਲੱਗ-ਅਲੱਗ ਧਾਰਮਿਕ ਸੰਸਥਾਵਾਂ ਅਤੇ ਸੰਗਤ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਹੈ।

ਇਸ ਧਾਰਮਿਕ ਸਥਾਨ ਦੀ ਉਸਾਰੀ ਜਲਦ ਹੀ ਸੰਪੂਰਨ ਹੋਣ ਵਾਲੀ ਹੈ, ਜਿਸ ਦੇ ਚੱਲਦੇ ਸੰਗਤ ਰੋਜ਼ਾਨਾ ਉਥੇ ਨਤਮਸਤਕ ਹੋਣ ਲਈ ਪੁੱਜ ਰਹੀ ਹੈ ਅਤੇ ਕਾਰ ਸੇਵਾ ਵੀ ਕਰ ਰਹੀ ਹੈ। ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਅਨੁਸਾਰ ਇਹ ਸਿੱਖ ਇਤਿਹਾਸ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਇਸ ਦੀ ਉਸਾਰੀ ਨੂੰ ਲੈ ਕੇ ਵੀ ਸਿੱਖ ਸੰਗਤ ਕਾਫੀ ਉਤਸ਼ਾਹਤ ਹੈ।

ਇਹ ਵੀ ਪੜ੍ਹੋ : Hoshiarpur News: ਕਾਲਜ ਪੜ੍ਹਨ ਦੇ ਨਾਂ 'ਤੇ ਘਰੋਂ ਨਿਕਲੀ ਲੜਕੀ, ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ

ਗੌਰਤਲਬ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਡਾ ਅਤੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਵੇਈਂ ਨਦੀ ਵਹਿੰਦੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਸਥਾਨ ਜਿਵੇਂ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਕੋਠੜੀ ਸਾਹਿਬ, ਗੁਰਦੁਆਰਾ ਅੰਤਰਯਾਮਤਾ ਸਾਹਿਬ ਅਤੇ ਪੰਜਵੀਂ ਪਾਤਸ਼ਾਹੀ ਦੇ ਨਾਲ ਸਬੰਧਤ ਸਿਹਰਾ ਸਾਹਬ ਗੁਰਦੁਆਰਾ ਵੀ ਹੈ।

ਇਹ ਵੀ ਪੜ੍ਹੋ : Navratri 2023: ਦੁਰਗਾ ਅਸ਼ਟਮੀ ਤਿਓਹਾਰ ਦੀਆਂ ਪੰਜਾਬ CM ਮਾਨ ਅਤੇ ਰਾਸ਼ਟਰਪਤੀ ਨੇ ਦਿੱਤੀਆਂ ਵਧਾਈਆਂ

ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ

Trending news