Punjab Crime: ਗੈਂਗਸਟਰ ਅਰਸ਼ ਡੱਲਾ ਦੇ ਨਾਮ 'ਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ
Advertisement
Article Detail0/zeephh/zeephh1714781

Punjab Crime: ਗੈਂਗਸਟਰ ਅਰਸ਼ ਡੱਲਾ ਦੇ ਨਾਮ 'ਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਦੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲਈ ਰਹੀਆਂ ਹਨ। ਵੱਡਾ ਕਾਰਨ ਇਹ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਹੁਣ ਪੰਜਾਬ ਵਿੱਚ ਕੁਝ ਲੋਕਾਂ ਦੇ ਜ਼ਰੀਏ ਅਜਿਹੇ ਵੱਡੇ ਨੈਕਸਸ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਨੂੰ ਲੈ ਕੇ ਹੁਣ ਪੁਲਿਸ ਵੀ ਐਕਸ਼ਨ ਮੋਡ

Punjab Crime: ਗੈਂਗਸਟਰ ਅਰਸ਼ ਡੱਲਾ ਦੇ ਨਾਮ 'ਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ

Punjab Crime: ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਦੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲਈ ਰਹੀਆਂ ਹਨ। ਵੱਡਾ ਕਾਰਨ ਇਹ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਹੁਣ ਪੰਜਾਬ ਵਿੱਚ ਕੁਝ ਲੋਕਾਂ ਦੇ ਜ਼ਰੀਏ ਅਜਿਹੇ ਵੱਡੇ ਨੈਕਸਸ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਨੂੰ ਲੈ ਕੇ ਹੁਣ ਪੁਲਿਸ ਵੀ ਐਕਸ਼ਨ ਮੋਡ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਤੇ ਅਜਿਹੇ ਲੋਕਾਂ ਉਪਰ ਸ਼ਿਕੰਜਾ ਕੱਸਦੀ ਦਿਖਾਈ ਦੇ ਰਹੀ ਹੈ।

ਇੱਕ ਅਜਿਹਾ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਰਹਿਣ ਵਾਲੇ ਇੱਕ ਨਾਮੀ ਬਿਜ਼ਨਸਮੈਨ ਨੂੰ ਵਿਦੇਸ਼ੀ ਨੰਬਰਾਂ ਤੋਂ ਕਈ ਦਿਨ ਤੋਂ ਧਮਕੀਆਂ ਭਰੀਆਂ ਕਾਲ ਆ ਰਹੀਆਂ ਸਨ ਅਤੇ ਉਸ ਕੋਲੋਂ ਪੰਜਾਬ ਦੇ ਨਾਮੀ ਗੈਂਗਸਟਰ ਅਰਸ਼ ਡੱਲਾ ਦੇ ਨਾਮ ਉਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ।

ਇਸ ਤੋਂ ਬਾਅਦ ਉਸ ਨਾਮੀ ਬਿਜ਼ਨਸਮੈਨ ਵੱਲੋਂ ਪੁਲਿਸ ਨੂੰ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਪੁਲਿਸ ਵੱਲੋਂ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਦੇ ਨਾਲ ਲੈਂਦਿਆਂ ਹੋਇਆ ਵਿਦੇਸ਼ੀ ਨੰਬਰਾਂ ਨੂੰ ਟਰੇਸ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਸੁਲਤਾਨਪੁਰ ਲੋਧੀ ਦੇ ਇੱਕ ਨਾਮੀ ਬਿਜ਼ਨਸਮੈਨ ਵੱਲੋਂ ਆਪਣੀ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀ ਕਾਲ ਆ ਰਹੀ ਹੈ ਤੇ ਉਸ ਕੋਲੋਂ ਪੰਜਾਬ ਦੇ ਨਾਮੀ ਗੈਂਗਸਟਰ ਅਰਸ਼ ਡੱਲਾ ਦੇ ਨਾਮ ਉਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ ਤਾਂ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਉੱਪਰ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ।

ਜਿਹੜੇ ਵੀ ਨੰਬਰਾਂ ਤੋਂ ਉਨ੍ਹਾਂ ਨੂੰ ਕਾਲਾਂ ਆ ਰਹੀਆਂ ਸਨ ਉਨ੍ਹਾਂ ਸਭ ਦੇ ਆਈਪੀ ਅਡਰੈਸ ਟ੍ਰੇਸ ਕਰਕੇ ਇਹ ਪਤਾ ਲਗਾਇਆ ਗਿਆ ਕਿ ਸੁਲਤਾਨਪੁਰ ਲੋਧੀ ਦੇ ਹੀ ਪਿੰਡ ਕੁਤਬੇਵਾਲ ਦਾ ਰਹਿਣ ਵਾਲਾ ਇੱਕ ਵਿਅਕਤੀ ਅਜੇ ਵਿਕਰਮਜੀਤ ਸਿੰਘ ਜੋ ਜੋ ਫਿਲਿਪੀਂਸ ਵਿੱਚ ਕਾਫ਼ੀ ਸਮੇਂ ਤੋਂ ਰਹਿ ਰਿਹਾ ਹੈ ਅਤੇ ਉਸ ਵੱਲੋਂ ਉਥੇ ਦੇ ਕੁਝ ਹਵਾਲੇ ਦਾ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਰਲ ਕੇ ਉਨ੍ਹਾਂ ਜ਼ਰੀਏ ਪੈਸੇ ਟਰਾਂਸਫਰ ਕਰਨ ਦੇ ਨਾਮ ਉਤੇ ਸੰਤੋਖ ਸਿੰਘ ਖ਼ਾਲਸਾ ਕੋਲੋਂ ਪੈਸਿਆਂ ਦੀ ਮੰਗ ਕੀਤੀ।

ਪੁਲਿਸ ਨੇ ਦੱਸਿਆ ਕਿ ਤਫਤੀਸ਼ ਦੌਰਾਨ ਉਨ੍ਹਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਕਤ ਮੁਲਜ਼ਮ ਜਿਸ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਉਹ ਪੰਜਾਬ ਵਿੱਚ ਕਿਸ ਵਿਅਕਤੀ ਦੇ ਨਾਲ ਸਬੰਧਤ ਹੈ ਤੇ ਪੂਰੀ ਤਫਤੀਸ਼ ਤੋਂ ਬਾਅਦ ਇਹ ਪਤਾ ਲੱਗ ਸਕਿਆ ਕਿ ਅਜੇ ਵਿਕਰਮਜੀਤ ਸਿੰਘ ਜੋ ਫਿਲਿਪੀਂਸ ਵਿਚ ਹੈ ਤੇ ਉਸਦਾ ਚਾਚਾ ਜਸਵੀਰ ਸਿੰਘ ਇਸ ਮਾਮਲੇ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜਿਆ ਹੋਇਆ ਸੀ ਜੋ ਪੰਜਾਬ ਵਿੱਚ ਹੀ ਰਹਿ ਰਿਹਾ ਹੈ।

ਇਹ ਉਸ ਵੇਲੇ ਸਾਫ਼ ਹੋਇਆ ਜਦੋਂ ਪੁਲਿਸ ਨੂੰ ਇਸ ਮਾਮਲੇ ਸਬੰਧੀ ਹੋਰ ਵੀ ਕਈ ਤਰ੍ਹਾਂ ਦੇ ਸਬੂਤ ਮਿਲੇ। ਜਿਸ ਤੋਂ ਪਤਾ ਲੱਗ ਸਕਿਆ ਕਿ ਜਸਵੀਰ ਸਿੰਘ ਇਸ ਨੈਕਸਸ ਵਿੱਚ ਸ਼ਾਮਿਲ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ ਜਿਵੇਂ ਪੁਲਿਸ ਵੱਲੋਂ ਦੱਸਿਆ ਗਿਆ ਕਿ ਸੰਤੋਖ ਸਿੰਘ ਖ਼ਾਲਸਾ ਅਤੇ ਜਸਵੀਰ ਸਿੰਘ ਦਾ ਕਈ ਮਹੀਨੇ ਪਹਿਲਾ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਰਿਸ਼ਤਾ ਬਣਾ ਕੇ ਜਸਵੀਰ ਸਿੰਘ ਵੱਲੋਂ ਸੰਤੋਖ ਸਿੰਘ ਨੂੰ ਆਪਣੇ ਵਿਦੇਸ਼ ਰਹਿੰਦੇ ਭਤੀਜੇ ਅਜੇ ਵਿਕਰਮਜੀਤ ਸਿੰਘ ਦੇ ਜ਼ਰੀਏ ਧਮਕੀ ਭਰੇ ਫੋਨ ਕਰਵਾਏ ਗਏ ਤੇ ਉਸਦੀ ਰੇਕੀ ਵੀ ਕੀਤੀ ਗਈ। ਜਿਸ ਉਪਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਵਿਦੇਸ਼ ਰਹਿੰਦੇ ਉਸ ਦੇ ਭਤੀਜੇ ਅਜੇ ਵਿਕਰਮਜੀਤ ਸਿੰਘ ਦੀ ਐਨਓਸੀ ਜਲਦ ਤੋਂ ਜਲਦ ਜਾਰੀ ਕਰਕੇ ਉਸ ਉਪਰ ਮੁਕੱਦਮਾ ਦਰਜ ਕੀਤਾ ਜਾਵੇਗਾ ਤੇ ਉਸ ਦੀ ਗ੍ਰਿਫਤਾਰੀ ਨੂੰ ਜਲਦ ਹੀ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : New Parliament Inauguration: PM ਮੋਦੀ ਨੇ ਨਵੀਂ ਸੰਸਦ 'ਸੇਂਗੋਲ' ਦਾ ਕੀਤਾ ਉਦਘਾਟਨ ਫਿਰ 20 ਪੰਡਿਤਾਂ ਤੋਂ ਲਿਆ ਆਸ਼ੀਰਵਾਦ

ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ

Trending news