Khemkaran News: ਲੋਕਾਂ ਨੇ ਨਾ ਸਿਰਫ ਸਰੀਰ ਢੱਕਣ ਦਾ ਯਤਨ ਕਰਦੀ ਔਰਤ ਕੋਲੋਂ ਕੱਪੜੇ ਖੋਹ ਕੇ ਗਲੀਆਂ 'ਚ ਭਜਾ-ਭਜਾ ਉਸ ਦੀ ਵੀਡੀਓ ਬਣਾਈ, ਸਗੋਂ ਮਹਿਲਾਂ ਦੀ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤਾ।
Trending Photos
Khemkaran News: ਤਰਨਤਾਰਨ ਦੇ ਅਧੀਨ ਆਉਂਦੇ ਸਰਹੱਦੀ ਕਸਬਾ ਵਲਟੋਹਾ 'ਚ ਲਵ ਮੈਰਿਜ ਤੋਂ ਨਾਰਾਜ਼ ਪਰਿਵਾਰ ਵਾਲਿਆਂ ਵੱਲੋਂ ਲੜਕੇ ਦੀ ਮਾਂ ਨੂੰ ਨਿਰਵਸਤਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚ ਕਸਬੇ ਦੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਲੜਕੇ ਦੀ ਮਾਂ ਵੱਲੋਂ ਬਿਨਾਂ ਕੱਪੜਿਆਂ ਦੇ ਗਲੀਆਂ ਵਿੱਚ ਘੁੰਮਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਤਰਨਤਾਰਨ ਦੇ ਵਲਟੋਹਾ ਪਿੰਡ ਵਿੱਚ ਵਾਪਰੀ ਇਸ ਸ਼ਰਮਨਾਕ ਹਰਕਤ ਦੀ ਮਹਿਲਾ ਕਮਿਸ਼ਨ ਨੇ ਨਿਖੇਧੀ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਸ਼ਰਮਨਾਕ ਹਰਕਤ ਸੰਬੰਧੀ ਸੋ-ਮੋਟੋ ਲੈਂਦਿਆਂ ਹੋਇਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਇਸ ਵਿਸ਼ੇ ਵਿੱਚ ਦਰਜ ਕੇਸ ਤੇ ਤੁਰੰਤ ਪੜਤਾਲ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਮਿਤੀ 06.04.2024 ਨੂੰ ਦੁਪਹਿਰ 02.00 ਵਜੇ ਤੱਕ ਸਟੇਟਸ ਰਿਪੋਰਟ ਭੇਜੀ ਜਾਵੇ, ਸਟੇਟਸ ਰਿਪੋਰਟ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸੁਰਜੀਤ ਸਿੰਘ ਰੱਖੜਾ ਨੇ ਪ੍ਰਸ਼ਾਸਨ ਅਤੇ ਸਰਕਾਰ 'ਤੇ ਸਵਾਲ ਚੁੱਕੇ
ਤਰਨ ਤਾਰਨ ਦੇ ਪਿੰਡ ਵਟਲੋਹਾ ਦੀ ਘਟਨਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪ੍ਰਸ਼ਾਸਨ ਅਤੇ ਸਰਕਾਰ ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਮੈਂ ਰਾਤ ਜੀ ਮੀਡੀਆ ਤੇ ਵੇਖ ਰਿਹਾ ਸੀ ਪ੍ਰਸ਼ਾਸਨ ਦਾ ਕਿਹੋ ਜਿਹਾ ਵਤੀਰਾ ਸੀ, ਸਭ ਤੋਂ ਵੱਡੀ ਨਲੈਕੀ ਪੁਲਿਸ ਪ੍ਰਸ਼ਾਸਨ ਦੀ ਹੈ ਜਿਸ ਨੇ ਕਈ ਦਿਨ ਬੀਤ ਜਾਣ 'ਤੇ ਪਰਚਾ ਕਿਉਂ ਨਹੀਂ ਕੀਤਾ। ਉਹਨਾਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦੇ ਦੇਣਾ ਚਾਹੀਦਾ ਸੀ। ਜਿਨ੍ਹਾਂ ਨੇ ਔਰਤ ਦੇ ਨਾਲ ਅਜਿਹਾ ਧੱਕਾ ਕੀਤਾ ਹੈ। ਸਰਕਾਰ ਕਿਤੇ ਸੁੱਤੀ ਪਈ ਨਜ਼ਰ ਆ ਰਹੀ ਹੈ, ਉਹਨਾਂ ਕਿਹਾ ਕਿ ਇਹ ਪੰਜਾਬ ਦੀ ਪਹਿਲੀ ਘਟਨਾ ਹੈ ਜਿੱਥੇ ਔਰਤ ਨਾਲ ਅਜਿਹਾ ਵਤੀਰਾ ਵੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਕਿ ਔਰਤਾਂ ਦੀ ਰੱਖਿਆ ਕਰਦਾ ਸੀ।
ਪੁਲਿਸ ਨੇ ਮਾਮਲਾ ਕੀਤਾ ਦਰਜ
ਜਾਣਕਾਰੀ ਦਿੰਦੇ ਹੋਏ SSP ਅਸ਼ਵਨੀ ਕੂਪਰ ਨੇ ਦੱਸਿਆ ਕਿ ਉਕਤ ਮਾਮਲੇ ‘ਚ ਪੁਲਿਸ ਨੇ ਮਹਿਲਾਂ ਦੇ ਬਿਆਨਾਂ ਮੁਤਾਬਿਕ ਇਸ ਘਟਨਾਂ ਨੂੰ ਅੰਜ਼ਾਮ ਦੇਣ ਵਾਲੇ ਸਾਰੇ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੂਰਾ ਮਾਮਲਾ ਕੀ ਹੈ?
ਪਿੰਡ ਵਲਟੋਹਾ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਗੁਆਂਢ ਰਹਿੰਦੀ ਲੜਕੀ ਨਾਲ ਕਰੀਬ ਇਕ ਮਹੀਨਾ ਪਹਿਲਾਂ ਵਿਆਹ ਕਰਵਾ ਲਿਆ ਸੀ। ਇਸ ਦੀ ਰੰਜਿਸ਼ ਦੇ ਚੱਲਦਿਆਂ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾ 'ਤੇ ਮਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਨਿਰਵਸਤਰ ਕਰ ਦਿੱਤਾ।