Snatching In Ludhiana: ਲੁਧਿਆਣਾ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ ਆਏ ਦਿਨ ਮਹਿਲਾ ਦੀਆਂ ਬਾਲੀਆਂ ਸੋਨਾ ਝਪਟ ਕੇ ਲੈ ਜਾਣਦੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਾਰਦਾਤਾਂ ਨੂੰ ਵੇਖ ਕੇ ਲੋਕਾਂ ਵਿਚ ਡਰ ਦਾ ਮਾਹੌਲ ਹੈ।
Trending Photos
Ludhiana snatching News: ਪੰਜਾਬ ਵਿਚ ਸਨੈਚਿੰਗ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਗਈਆਂ ਹਨ। ਲੁਟੇਰਿਆਂ ਦੇ ਹੌਸਲੇ ਹੁਣ ਬਹੁਤ ਬੁਲੰਦ ਹੋ ਗਏ ਹਨ। ਅੱਜ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿਥੇ ਸੈਰ ਕਰਨ ਲਈ ਨਿਕਲੀ ਮਹਿਲਾ ਦੀਆਂ ਬਾਲੀਆਂ ਝਪਟ ਲਈਆਂ ਗਈਆਂ ਹਨ। ਕਿਹਾ ਜਾ ਰਿਹੈ ਕਿ ਲੁਟੇਰਿਆਂ ਦੇ ਹੱਥ ਵਿਚ ਹਥਿਆਰ ਸੀ। ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਲੁਧਿਆਣਾ ਵਿੱਚ ਬਜ਼ੁਰਗ ਔਰਤਾਂ (Ludhiana snatching) ਆਪਣੇ ਘਰਾਂ ਅਤੇ ਮੁਹੱਲਿਆਂ ਵਿੱਚ ਸੁਰੱਖਿਅਤ ਨਹੀਂ ਹਨ। ਦੱਸ ਦੇਈਏ ਕਿ ਨਿਊ ਹਰਗੋਬਿੰਦ ਨਗਰ 'ਚ ਸੈਰ ਕਰਕੇ ਵਾਪਸ ਘਰ ਜਾ ਰਹੀ ਬਜ਼ੁਰਗ ਔਰਤ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਔਰਤ ਗੁਜਰ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਮਨਜੀਤ ਕੌਰ ਦੀਆਂ ਅੱਖਾਂ ਦਾ ਅਪਰੇਸ਼ਨ ਹੋਇਆ ਹੈ। ਉਹ ਉਸ ਨਾਲ ਸੈਰ ਕਰਕੇ ਵਾਪਸ ਘਰ ਜਾ ਰਹੀ ਸੀ। ਦੋਵੇਂ ਭੈਣਾਂ ਆਪਣੀਆਂ ਗੱਲਾਂ 'ਚ ਰੁੱਝੀਆਂ ਹੋਈਆਂ ਸਨ ਕਿ ਪਿੱਛੇ ਤੋਂ ਇਕ ਨੌਜਵਾਨ ਆਇਆ, ਜਿਸ ਨੇ ਉਨ੍ਹਾਂ ਦੀ ਭੈਣ ਦਾ ਕੰਨ ਫੜ ਲਿਆ। ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲ ਸਕੀ, ਲੁਟੇਰਾ ਕੰਨਾਂ ਦੀਆਂ ਵਾਲੀਆਂ ਲੈ ਕੇ ਭੱਜ ਗਿਆ। ਅੱਗੇ ਉਸ ਦੇ ਦੂਜੇ ਸਾਥੀ ਨੇ ਬਾਈਕ ਸਟਾਰਟ ਕੀਤਾ ਸੀ। ਲੁਟੇਰਾ ਉਸ 'ਤੇ ਬੈਠ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: Petrol Diesel Prices: ਕੌਮਾਂਤਰੀ ਬਾਜ਼ਾਰ 'ਚ ਸਸਤਾ ਹੋਇਆ ਕੱਚਾ ਤੇਲ, ਜਾਣੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਕੋਲ ਇੱਕ ਪਿਸਤੌਲ ਵੀ ਸੀ। ਬਾਈਕ 'ਤੇ ਬੈਠੇ ਵਿਅਕਤੀ ਨੇ ਪਿਸਤੌਲ ਤਾਣ ਲਈ ਸੀ। ਉਨ੍ਹਾਂ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਰੌਲਾ ਵੀ ਪਾਇਆ ਪਰ ਬਦਮਾਸ਼ ਫੜਿਆ ਨਹੀਂ ਜਾ ਸਕਿਆ। ਇਲਾਕੇ ਦੇ ਲੋਕਾਂ ਨੇ ਵੀ ਮੁਲਜ਼ਮਾਂ ਦਾ ਪਿੱਛਾ ਨਹੀਂ ਕੀਤਾ ਕਿਉਂਕਿ ਉਹ ਪਿਸਤੌਲ ਲੈ ਕੇ ਜਾ ਰਹੇ ਸਨ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਗੌਰਤਲਬ ਹੈ ਕਿ ਬੀਤੇ ਦਿਨੀ ਲੁਧਿਆਣਾ ਦੇ ਸ਼ਿਵਾ ਜੀ ਨਗਰ ਵਿਚ ਸਨੈਚਰ ਘਰ ਦੇ ਵਿਹੜੇ ’ਚ ਬੈਠੀ ਬਜ਼ੁਰਗ ਬੀਬੀ ਦੇ ਪੈਰਾਂ ਨੂੰ ਹੱਥ ਲਾਉਣ ਬਹਾਨੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਿਆ। ਸਨੈਚਿੰਗ ਦੀ ਇਹ ਸਾਰੀ ਵਾਰਦਾਤ ਗਲੀ ’ਚ ਲੱਗੇ ਸੀ. ਸੀ. ਟੀ. ਵੀ. (CCTV) ਕੈਮਰੇ ’ਚ ਕੈਦ ਹੋ ਗਈ। ਪੀੜਤ ਬਜ਼ੁਰਗ ਦੀ ਉਮਰ 70 ਸਾਲ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਜੋ ਸਨੈਚਿੰਗ ਦਾ ਸ਼ਿਕਾਰ ਹੋਈ।
(ਭਰਤ ਸ਼ਰਮਾ ਦੀ ਰਿਪੋਰਟ )