Winter Session Of Parliament: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, 16 ਨਵੇਂ ਬਿਲ ਪੇਸ਼ ਕਰਨ ਦੀ ਤਿਆਰੀ 'ਚ ਕੇਂਦਰ
Advertisement
Article Detail0/zeephh/zeephh1474195

Winter Session Of Parliament: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, 16 ਨਵੇਂ ਬਿਲ ਪੇਸ਼ ਕਰਨ ਦੀ ਤਿਆਰੀ 'ਚ ਕੇਂਦਰ

Winter Session Of Parliament:  ਸੰਸਦ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ।  ਸਰਕਾਰ ਇਸ ਸੈਸ਼ਨ ਦੌਰਾਨ ਕਈ ਅਹਿਮ ਮੁੱਦਿਆਂ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਸਰਦ ਰੁੱਤ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਕਿਹਾ ਇਹ ਸੈਸ਼ਨ ਮਹੱਤਵਪੂਰਨ ਹੈ।  

Winter Session Of Parliament: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, 16 ਨਵੇਂ ਬਿਲ ਪੇਸ਼ ਕਰਨ ਦੀ ਤਿਆਰੀ 'ਚ ਕੇਂਦਰ

Parliament Winter Session news: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ।  ਇਹ ਸੈਸ਼ਨ ਇਸ ਵਾਰ 29 ਦਸੰਬਰ ਤੱਕ ਚੱਲੇਗਾ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਦਾ ਇਜਲਾਸ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ (Elections) ਕਾਰਨ ਦੇਰੀ ਨਾਲ ਸ਼ੁਰੂ ਹੋਇਆ ਹੈ। ਇਸ ਵਾਰ ਦੇ ਸੈਸ਼ਨ ਵਿਚ ਚੋਣ ਨਤੀਜਿਆਂ ਦਾ ਪਰਛਾਵਾਂ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਸੰਸਦ ਦੀਆਂ 17 ਬੈਠਕਾਂ ਹੋਣਗੀਆਂ। ਸਰਕਾਰ ਵੱਲੋਂ 16 ਨਵੇਂ ਬਿੱਲ ਪੇਸ਼ ਕੀਤੇ ਜਾਣਗੇ, ਜਦਕਿ ਸਰਕਾਰ ਦੀ ਯੋਜਨਾ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ 23 ਬਿੱਲ ਪਾਸ ਕਰਨ ਦੀ ਹੈ। 

ਸਰਕਾਰ ਨੇ ਮੰਗਲਵਾਰ ਨੂੰ ਸਰਬ ਪਾਰਟੀ ਬੈਠਕ ਬੁਲਾਈ, ਜਿਸ 'ਚ ਵਿਰੋਧੀ ਧਿਰ ਸਮੇਤ ਸਾਰੀਆਂ ਪਾਰਟੀਆਂ ਨੂੰ ਸਦਨ ਨੂੰ ਚਲਾਉਣ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਕਾਂਗਰਸ, ਟੀਐਮਸੀ, ਡੀਐਮਕੇ, ਬੀਜਦ, ਆਪ ਸਮੇਤ 31 ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ।  ਸੰਸਦ ਦਾ ਸਰਦ ਰੁੱਤ ਸੈਸ਼ਨ ਇਸ ਵਾਰ ਵੀ ਹੰਗਾਮੇ ਵਾਲਾ ਹੋ ਸਕਦਾ ਹੈ। 
 

ਵੇਖੋ ਲਾਈਵ -----

ਇਹ ਵੀ ਪੜ੍ਹੋ: ਲਵ ਮੈਰਿਜ ਤੋਂ ਬਾਅਦ ਫਸਿਆ ਨੌਜਵਾਨ, ਔਰਤ ਨੇ ਕਰਵਾਇਆ ਚੌਥਾ ਵਿਆਹ, ਜਾਣੋ ਪੂਰਾ ਮਾਮਲਾ 

ਇਸ ਵਾਰ ਸੈਸ਼ਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  (PM Narendra Modi) ਨੇ ਸੰਸਦ ਭਵਨ 'ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਅਜਿਹੇ ਸਮੇਂ 'ਚ ਬੈਠਕ ਕਰ ਰਹੇ ਹਾਂ ਜਦੋਂ ਦੇਸ਼ ਨੂੰ #G20 ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ  (PM Narendra Modi) ਨੇ ਕਿਹਾ ਕਿ ਅੱਜ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਹੈ, ਇਹ ਸੈਸ਼ਨ ਮਹੱਤਵਪੂਰਨ ਹੈ ਕਿਉਂਕਿ ਅਸੀਂ 15 ਅਗਸਤ ਤੋਂ ਪਹਿਲਾਂ ਮਿਲੇ ਸੀ, 15 ਅਗਸਤ ਨੂੰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪੂਰਾ ਹੋਇਆ ਸੀ ਅਤੇ ਅਸੀਂ ਅੰਮ੍ਰਿਤ ਕਾਲ ਵਿੱਚ ਅੱਗੇ ਵਧ ਰਹੇ ਹਾਂ।

Trending news