Kiara-Sidharth Wedding: ਕੀ ਨਵੇਂ ਸਾਲ 'ਚ ਕਿਆਰਾ ਅਡਵਾਨੀ ਨਾਲ ਵਿਆਹ ਕਰਨਗੇ ਸਿਧਾਰਥ? ਜਾਣੋ ਅਸਲ ਸੱਚ
Advertisement

Kiara-Sidharth Wedding: ਕੀ ਨਵੇਂ ਸਾਲ 'ਚ ਕਿਆਰਾ ਅਡਵਾਨੀ ਨਾਲ ਵਿਆਹ ਕਰਨਗੇ ਸਿਧਾਰਥ? ਜਾਣੋ ਅਸਲ ਸੱਚ

Sidharth Malhotra-Kiara Advani: ਬਾਲੀਵੁੱਡ ਦੇ ਸਭ ਤੋਂ ਚਹੇਤੇ ਸਿਤਾਰੇ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਡੇਟਿੰਗ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਪਰ ਹੁਣ ਉਨ੍ਹਾਂ ਦੇ ਵਿਆਹ ਦੀਆਂ (Kiara Sidharth wedding) ਖ਼ਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਰ ਖੁਦ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਵੀਡੀਓ ਰਾਹੀਂ ਸੱਚ ਸਭ ਦੇ ਸਾਹਮਣੇ ਰੱਖਿਆ ਹੈ। 

 

Kiara-Sidharth Wedding: ਕੀ ਨਵੇਂ ਸਾਲ 'ਚ ਕਿਆਰਾ ਅਡਵਾਨੀ ਨਾਲ ਵਿਆਹ ਕਰਨਗੇ ਸਿਧਾਰਥ? ਜਾਣੋ ਅਸਲ ਸੱਚ

Kiara Advani-Sidharth Malhotra Wedding: ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਕਾਫੀ ਚਰਚਾਵਾਂ ਹੋ ਰਹੀਆਂ ਹਨ। ਹੁਣ ਸਿਧਾਰਥ ਨੇ ਆਖਿਰਕਾਰ ਵਿਆਹ ਦੀਆਂ ਚਰਚਾਵਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਆਰਾ ਅਡਵਾਨੀ ਨਾਲ ਵਿਆਹ ਦੇ ਮਾਮਲੇ 'ਤੇ 'ਮਿਸ਼ਨ ਮਜਨੂੰ' ਦੇ ਅਦਾਕਾਰ ਸਿਧਾਰਥ ਮਲਹੋਤਰਾ ਮੂਵੀਜ਼ (Sidharth Malhotra Movies) ਨੇ ਰੰਗਦਾਰ ਅੰਦਾਜ਼ 'ਚ ਜਵਾਬ ਦਿੱਤਾ ਹੈ। 

'ਮਿਸ਼ਨ ਮਜਨੂੰ' ਦੀ ਪ੍ਰਮੋਸ਼ਨ ਲਈ ਪਹੁੰਚੇ ਅਦਾਕਾਰ ਨੇ ਕਿਆਰਾ ਨਾਲ ਵਿਆਹ ਦੇ ਮਾਮਲੇ 'ਤੇ ਬੜੇ ਹੀ ਅਜੀਬ ਅੰਦਾਜ਼ 'ਚ ਜਵਾਬ ਦਿੱਤਾ ਹੈ। ਹਾਲ ਹੀ 'ਚ ਸਿਧਾਰਥ ਮਲਹੋਤਰਾ ਅਤੇ ਰਸ਼ਮੀਕਾ ਮੰਡਾਨਾ ਆਉਣ ਵਾਲੀ ਫਿਲਮ 'ਮਿਸ਼ਨ ਮਜਨੂੰ' ਦੀ ਪ੍ਰਮੋਸ਼ਨ ਲਈ ਰੇਡੀਓ ਫੀਵਰ ਐੱਫਐੱਮ 'ਤੇ ਨਜ਼ਰ ਆਏ। ਉੱਥੇ ਹੀ ਰੇਡੀਓ ਜੌਕੀ ਨੇ ਕਿਹਾ, ਇਕ ਅਫਵਾਹ ਹੈ ਜਿਸ ਨੂੰ ਉਹ ਸਾਫ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਸਿਧਾਰਥ ਮੁਸਕਰਾਉਂਦਾ ਹੈ ਅਤੇ ਫਿਰ ਕਹਿੰਦਾ ਹੈ, 'ਇਸੇ ਲਈ ਮੈਂ ਇਸ ਸਾਲ ਵਿਆਹ ਕਰ ਰਿਹਾ ਹਾਂ।' ਸਿਧਾਰਥ ਮਲਹੋਤਰਾ ਦੇ ਜਵਾਬ 'ਤੇ ਰਸ਼ਮਿਕਾ ਮੰਡਾਨਾ ਜ਼ੋਰ-ਜ਼ੋਰ ਨਾਲ ਹੱਸਣ ਲੱਗਦੀ ਹੈ।

ਇਹ ਵੀ ਪੜ੍ਹੋ: ਹਰਿਆਣਾ ਦੇ ਉਪ ਮੁੱਖ ਮੰਤਰੀ ਦੇ ਕਾਫਲੇ ਨਾਲ ਵਾਪਰਿਆ ਵੱਡਾ ਹਾਦਸਾ, ਪੁਲਿਸ ਕਮਾਂਡੋ ਜ਼ਖ਼ਮੀ

ਉਨ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ (Kiara Advani-Sidharth Malhotra Wedding) ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ ਵਿਚ ਉਹ ਫਿਲਮ 'ਸ਼ੇਰਸ਼ਾਹ' 'ਚ ਇਕੱਠੇ ਨਜ਼ਰ ਆਏ ਸਨ ਅਤੇ ਉਨ੍ਹਾਂ ਨੂੰ ਇਸ ਫਿਲਮ ਤੋਂ ਬਾਅਦ ਫੈਨਸ ਦਾ ਕਾਫੀ ਪਿਆਰ ਮਿਲਿਆ ਹੈ।  ਲੋਕਾਂ ਦਾ ਕਹਿਣਾ ਹੈ ਕਿ ਉਹ ਦੂਜੇ ਲਈ ਬਣੇ ਹਨ।

ਹਾਲਾਂਕਿ, ਸਿਧਾਰਥ ਅਤੇ ਕਿਆਰਾ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਪਿਆਰ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਇਹ ਸਾਫ ਹੈ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਲੰਬੇ ਸਮੇਂ ਤੋਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸਿਧਾਰਥ ਅਤੇ ਕਿਆਰਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਕੁਝ ਰਿਪੋਰਟਾਂ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਜਨਵਰੀ ਵਿੱਚ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। 

Trending news