ਹਰੀ ਮਿਰਚ ਕਿਉਂ ਹੈ ਤੁਹਾਡੀ ਸਿਹਤ ਲਈ ਵਧੀਆ? ਤੁਸੀ ਵੀ ਜਾਣੋ
Advertisement

ਹਰੀ ਮਿਰਚ ਕਿਉਂ ਹੈ ਤੁਹਾਡੀ ਸਿਹਤ ਲਈ ਵਧੀਆ? ਤੁਸੀ ਵੀ ਜਾਣੋ

ਹਰੀ ਮਿਰਚ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੈ।ਮਿਰਚ ਖਾਣ ਨਾਲ ਸ਼ਰੀਰ ਵਿੱਚ ਗਰਮੀ ਬਣਦੀ ਹੈ ਜਿਸ ਨਾਲ ਸ਼ਰੀਰ ਵਿੱਚ ਕੈਲੋਰੀ ਖ਼ਰਚ ਕਰਨ ਦੀ ਤਾਕਤ ਆਉਂਦੀ ਹੈ. ਇਸ ਨਾਲ ਮੋਟਾਪਾ ਵੀ ਘੱਟਦਾ ਹੈ. ਰਿਸਰਚ ਦੇ ਮੁਤਾਬਿਕ ਮਿਰਚ ਦੇ ਇਸਤੇਮਾਲ ਨਾਲ ਪ੍ਰੋਸਟੇਟ ਕੈੰਸਰ ਵੀ ਨਹੀਂ ਹੁੰਦਾ।

ਹਰੀ ਮਿਰਚ ਕਿਉਂ ਹੈ ਤੁਹਾਡੀ ਸਿਹਤ ਲਈ ਵਧੀਆ? ਤੁਸੀ ਵੀ ਜਾਣੋ

ਚੰਡੀਗੜ੍ਹ-  ਸਿਹਤ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਹਰੀ ਮਿਰਚ ਵਧੇਰੇ ਵਧੀਆ ਹੁੰਦੀ ਹੈ। ਮਿਰਚ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੈ। ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਖਾਣ-ਪੀਣ ਦੀਆਂ ਵਸਤੂਆਂ ‘ਚ ਵਿਟਾਮਿਨ-ਸੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਸ਼ਰੀਰ ਨੂੰ ਬੀਮਾਰਿਆਂ ਨਾਲ ਲੜਾਈ ਕਰਨ ਦੀ ਤਾਕਤ ਦਿੰਦਾ ਹੈ। ਦੇਸ਼ ਵਿੱਚ ਪੁਰਾਣੇ ਸਮੇਂ ਤੋਂ ਹੀ ਦਵਾਈਆਂ ਵਿੱਚ ਹਰੀ ਮਿਰਚ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਉਂਝ ਤਾਂ ਲਾਲ ਵੀ ਚੰਗੀ ਹੁੰਦੀ ਹੈ।

ਹਰੀ ਮਿਰਚ ਖਾਣ ਨੂੰ ਕੀ ਹੁੰਦਾ

ਮਿਰਚ ਖਾਣ ਨਾਲ ਸ਼ਰੀਰ ਵਿੱਚ ਗਰਮੀ ਬਣਦੀ ਹੈ ਜਿਸ ਨਾਲ ਸ਼ਰੀਰ ਵਿੱਚ ਕੈਲੋਰੀ ਖ਼ਰਚ ਕਰਨ ਦੀ ਤਾਕਤ ਆਉਂਦੀ ਹੈ. ਇਸ ਨਾਲ ਮੋਟਾਪਾ ਵੀ ਘੱਟਦਾ ਹੈ. ਰਿਸਰਚ ਦੇ ਮੁਤਾਬਿਕ ਮਿਰਚ ਦੇ ਇਸਤੇਮਾਲ ਨਾਲ ਪ੍ਰੋਸਟੇਟ ਕੈੰਸਰ ਵੀ ਨਹੀਂ ਹੁੰਦਾ।ਬਹੁਤ ਲੋਕਾਂ ਨੂੰ ਹਰੀ ਮਿਰਚ ਤੋਂ ਪਰਹੇਜ਼ ਹੁੰਦਾ ਹੈ ਅਤੇ ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਰੀ ਮਿਰਚ ਤੋਂ ਬਿਨ੍ਹਾਂ ਖਾਣਾ ਚੰਗਾ ਨਹੀਂ ਲਗਦਾ. ਮਿਰਚ ਵਿੱਚ ਪਾਇਆ ਜਾਣ ਵਾਲਾ ਕੈਪਸੇਸਿਨ ਨਾਂਅ ਦਾ ਪਦਾਰਥ ਖਾਣੇ ਦੇ ਸੁਆਦ ਨੂੰ ਤਿੱਖਾ ਤਾਂ ਬਣਾਉਂਦਾ ਹੈ ਪਰ ਇਹ ਸਿਹਤ ਲਈ ਵੀ ਚੰਗਾ ਹੁੰਦਾ ਹੈ।

ਮਿਰਚਾ ਦੀ ਕਿਸਮ

ਮਿਰਚ ਦੀ ਹੀ ਇੱਕ ਹੋਰ ਕਿਸਮ ਹੈ ਸ਼ਿਮਲਾ ਮਿਰਚ. ਸ਼ਿਮਲਾ ਮਿਰਚ ਵਿੱਚ ਤਿੱਖਾਪਣ ਨਹੀਂ ਹੁੰਦਾ. ਪਰੰਤੂ ਇਸ ਵਿੱਚ ਬੀਟਾ ਕੈਰੋਟੀਨ ਅਤੇ ਲਿਉਟੀਨ ਜਿਹੇ ਏਂਟੀ ਆਕਸੀਡੇਂਟ ਹੁੰਦੇ ਹਨ। ਇਨ੍ਹਾਂ ਨਾਲ ਸ਼ਰੀਰ ਦੀ ਕੋਸ਼ਿਕਾਵਾਂ ਦੀ ਉਮਰ ਵਧਦੀ ਹੈ. ਇਹ ਕੋਲੇਸਟ੍ਰਾਲ ਘੱਟ ਕਰਨ ਵਿੱਚ ਵੀ ਸਹਾਇਕ ਹੈ। ਮਿਰਚ ਵਿੱਚ ਪੋਟੇਸ਼ੀਅਮ, ਮੈਗਨੇਸ਼ੀਅਮ ਅਤੇ ਆਇਰਨ ਜਿਹੇ ਮਿਨਰਲ ਹੁੰਦੇ ਹਨ ਜਿਨ੍ਹਾਂ ਨਾਲ ਦਿਲ ਦੀ ਬੀਮਾਰਿਆਂ ਤੋਂ ਬਚਿਆ ਜਾ ਸਕਦਾ ਹੈ।

WATCH LIVE TV

Trending news