ਫਰੀਦਕੋਰਟ ਜੇਲ੍ਹ ਚੋਂ ਕਿਉਂ ਮਿਲ ਰਹੇ ਫੋਨ ? ਜੇਲ੍ਹ ਸੁਪਰਡੈਂਟ ਨੇ ਦੱਸਿਆ ਕਾਰਨ
Advertisement
Article Detail0/zeephh/zeephh1411475

ਫਰੀਦਕੋਰਟ ਜੇਲ੍ਹ ਚੋਂ ਕਿਉਂ ਮਿਲ ਰਹੇ ਫੋਨ ? ਜੇਲ੍ਹ ਸੁਪਰਡੈਂਟ ਨੇ ਦੱਸਿਆ ਕਾਰਨ

ਜੇਲ੍ਹ ਅੰਦਰ ਮੋਬਾਇਲ ਫੋਨ ਪੁੱਜਣ ਮਾਮਲੇ ' ਚ ਉਨ੍ਹਾਂ ਕਿਹਾ ਕਿ ਜੇਲ ਦਾ ਏਰੀਆ ਕਾਫੀ ਵਿਸ਼ਾਲ ਹੈ ਜਿਸ ਦੇ ਆਸ ਪਾਸ ਆਬਾਦੀ ਹੋਣ ਕਾਰਨ ਕਾਫੀ ਮੂਵਮੈਂਟ ਹੁੰਦੀ ਰਹਿੰਦੀ ਹੈ। ਇਸਦਾ ਲਾਭ ਸ਼ਰਾਰਤੀ ਅਨਸਰਾਂ ਵੱਲੋਂ ਲਿਆ ਜਾਂਦਾ ਅਤੇ ਜੇਲ੍ਹ ਦੇ ਅੰਦਰ ਫੋਨ ਅਤੇ ਹੋਰ ਸਾਜੋ ਸਮਾਨ ਸੁੱਟਿਆ ਜਾਂਦਾ ਹੈ। ਜਿਸ ਨੂੰ ਰੋਕਣ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋ ਰਹੇ ਹਾਂ।

ਫਰੀਦਕੋਰਟ ਜੇਲ੍ਹ ਚੋਂ ਕਿਉਂ ਮਿਲ ਰਹੇ ਫੋਨ ? ਜੇਲ੍ਹ ਸੁਪਰਡੈਂਟ ਨੇ ਦੱਸਿਆ ਕਾਰਨ

ਦੇਵਾਨੰਦ ਸ਼ਰਮਾ/ਫਰੀਦਕੋਟ: ਭਾਵੇ ਕੇ ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਜੇਲਾਂ ਅੰਦਰ ਬੰਦ ਕੈਦੀਆਂ ਕੋਲ ਮੋਬਾਈਲ ਫੋਨ ਨਾ ਪੁੱਜਣ ਇਸ ਨੂੰ ਲੈ ਕੇ ਜ਼ੀਰੋ ਟਾਲਾਰੇਂਸ ਨੀਤੀ ਵਰਤੀ ਜਾ ਰਹੀ ਹੈ,  ਪਰ ਦੂਜੇ ਪਾਸੇ ਲਾਗਾਤਰ ਜ਼ੇਲ੍ਹ ਅੰਦਰ ਬੰਦ ਕੈਦੀਆਂ ਕੋਲੋ ਤਲਾਸ਼ੀ ਦੌਰਾਨ  ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ।

 

ਤਾਜ਼ਾ ਮਾਮਲੇ ਅਨੁਸਾਰ ਇਕ ਦਿਨ ਪਹਿਲਾਂ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ ਅੰਦਰੋਂ ਤਲਾਸ਼ੀ ਦੌਰਾਨ 9 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ ਜਿਸ ਨੂੰ ਲੈ ਕੇ 1 ਕੈਦੀ, ਪੰਜ ਹਵਾਲਾਤੀ ਅਤੇ ਕੁਝ ਅਗਿਆਤ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਜੇਲ੍ਹ ਅਧਿਕਾਰੀ ਆਪਣਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਖਤੀ ਦਾ ਹੀ ਨਤੀਜਾ ਹੈ ਕੇ ਜੇਲ੍ਹ ਅੰਦਰੋਂ ਲਗਾਤਰ ਤਲਾਸ਼ੀ ਅਭਿਆਨ ਦੌਰਾਨ ਕੈਦੀਆਂ ਤੋਂ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ।

 

 

ਇਸ ਮੌਕੇ ਫਰੀਦਕੋਟ ਦੀ ਮਾਡਰਨ ਜ਼ੇਲ੍ਹ ਦੇ ਸੁਪਰਡੈਂਟ ਰਾਜੀਵ ਅਰੋੜਾ ਨੇ ਮੀਡੀਆ ਨਾਲ ਖ਼ਾਸ ਗੱਲਬਾਤ ਕਰਦੇ ਕਿਹਾ ਕਿ DGP ਜੇਲਾਂ ਦੇ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਲਾਗਾਤਰ ਰੋਜ਼ਾਨਾ ਦੀ ਤਰਾਂ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਜਿਸ ਦਾ ਹੀ ਨਤੀਜਾ ਹੈ ਕੇ ਜਨਵਰੀ 2022 ਤੋਂ ਲੈ ਕੇ ਹੁਣ ਤੱਕ 400 ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ।

 

 

ਜੇਲ੍ਹ ਅੰਦਰ ਮੋਬਾਇਲ ਫੋਨ ਪੁੱਜਣ ਮਾਮਲੇ ' ਚ ਉਨ੍ਹਾਂ ਕਿਹਾ ਕਿ ਜੇਲ ਦਾ ਏਰੀਆ ਕਾਫੀ ਵਿਸ਼ਾਲ ਹੈ ਜਿਸ ਦੇ ਆਸ ਪਾਸ ਆਬਾਦੀ ਹੋਣ ਕਾਰਨ ਕਾਫੀ ਮੂਵਮੈਂਟ ਹੁੰਦੀ ਰਹਿੰਦੀ ਹੈ। ਇਸਦਾ ਲਾਭ ਸ਼ਰਾਰਤੀ ਅਨਸਰਾਂ ਵੱਲੋਂ ਲਿਆ ਜਾਂਦਾ ਅਤੇ ਜੇਲ੍ਹ ਦੇ ਅੰਦਰ ਫੋਨ ਅਤੇ ਹੋਰ ਸਾਜੋ ਸਮਾਨ ਸੁੱਟਿਆ ਜਾਂਦਾ ਹੈ। ਜਿਸ ਨੂੰ ਰੋਕਣ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋ ਰਹੇ ਹਾਂ। ਦੂਸਰਾ ਵੱਡਾ ਕਾਰਨ ਹੈ ਕੇ ਵੱਡੀ ਗਿਣਤੀ 'ਚ ਅਲੱਗ ਅਲੱਗ ਸ਼ਹਿਰਾਂ ਦੇ ਕੈਦੀ ਰੋਜ਼ਾਨਾ ਪੇਸ਼ੀ ਭੁਗਤਣ ਲਈ ਜਾਂਦੇ ਹਨ ਜਿਨ੍ਹਾਂ 'ਚੋ ਕਈ ਕੈਦੀ ਅਪਨੇ ਗੁਪਤ ਅੰਗ 'ਚ ਛੁਪਾ ਕੇ ਛੋਟੇ ਮੋਬਾਇਲ ਫੋਨ ਲੈ ਆਉਦੇ ਹਨ ਜਿਸ ਲਈ ਹੁਣ ਬਾਡੀ ਸਕਰੀਨਿੰਗ ਕੀਤੀ ਜਾਵੇਗੀ।

 

WATCH LIVE TV 

Trending news