Punjab Today Weather: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਮਗਰੋਂ ਹਲਕੀ ਬੱਦਲਵਾਈ ਅਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
Trending Photos
Punjab Today Weather: ਪੰਜਾਬ ਵਿੱਚ ਸ਼ਨਿੱਚਵਾਰ ਸ਼ਾਮ ਨੂੰ ਮੁੜ ਮੌਸਮ ਦਾ ਮਿਜਾਜ਼ ਬਦਲ ਲਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੇ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਨਾਲ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ। ਆਮ ਤੌਰ ਉਤੇ ਅੱਤ ਦੀ ਗਰਮੀ ਵਾਲੇ ਮਈ ਮਹੀਨੇ ਵਿੱਚ ਇਸ ਵਾਰ ਲਗਾਤਾਰ ਹਨੇਰੀ, ਝੱਖੜ, ਬੱਦਲਵਾਈ ਤੇ ਮੀਂਹ ਕਾਰਨ ਠੰਢ ਦਾ ਅਹਿਸਾਸ ਹੋਇਆ ਹੈ।
ਕਾਬਿਲੇਗੌਰ ਹੈ ਵੀਰਵਾਰ ਨੂੰ ਜੂਨ ਮਹੀਨੇ ਦੇ ਪਹਿਲੇ ਦਿਨ ਵੀ ਸੂਬੇ ਵਿੱਚ ਕਈ ਥਾਈਂ ਹਲਕੀ ਬਾਰਿਸ਼ ਹੋਈ ਤੇ ਕਈ ਥਾਈਂ ਬੱਦਲਵਾਈ ਕਾਰਨ ਮੌਸਮ ਸੁਹਾਵਣਾ ਰਿਹਾ ਸੀ। ਸ਼ਨਿੱਚਵਾਰ ਨੂੰ ਮੁੜ ਮੌਸਮ ਬੱਦਲਵਾਈ ਤੇ ਹਵਾਵਾਂ ਕਾਰਨ ਸੁਹਾਵਣਾ ਹੋ ਗਿਆ। ਹਾਲਾਂਕਿ ਮਾਨਸੂਨ ਅਜੇ ਆਉਣ ਨੂੰ ਸਮਾਂ ਲੱਗੇਗਾ।
ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਮਾਨਸੂਨ ਲਈ 1 ਜੁਲਾਈ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਿੱਲੀ 'ਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਵੈਸਟਰਨ ਡਿਸਟਰਬੈਂਸ ਦੀ ਸੰਭਾਵਨਾ ਜ਼ਰੂਰ ਹੈ। ਇਸ ਕਾਰਨ ਉੱਤਰੀ ਪੱਛਮੀ ਭਾਰਤ 'ਚ ਤੂਫਾਨ ਦੇ ਹਾਲਾਤ ਦੇਖੇ ਜਾ ਸਕਦੇ ਹਨ। ਫਿਲਹਾਲ ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਮੌਸਮ ਵਿਗਿਆਨੀ ਸੋਮਾ ਸੇਨ ਰਾਏ ਨੇ ਦੱਸਿਆ ਕਿ ਫਿਲਹਾਲ ਦਿੱਲੀ ਐਨਸੀਆਰ ਦੇ ਮੌਸਮ ਵਿੱਚ ਕੋਈ ਬਦਲਾਅ ਨਹੀਂ ਹੈ। ਹਲਕੀ ਤਬਦੀਲੀ ਮੌਸਮ ਨੂੰ ਪ੍ਰਭਾਵਿਤ ਨਹੀਂ ਕਰੇਗੀ। ਇਸ ਸਾਲ ਮਾਰਚ ਦੀ ਸ਼ੁਰੂਆਤ ਤੋਂ ਹੀ ਪੱਛਮੀ ਗੜਬੜੀ ਨੇ ਲਗਾਤਾਰ ਦਿੱਲੀ ਦਾ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਇਸ ਕਾਰਨ ਉੱਤਰੀ ਭਾਰਤ ਦੇ ਰਾਜਾਂ ਵਿੱਚ ਵੀ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਸੋਮਾ ਸੇਨ ਦੇ ਅਨੁਸਾਰ, ਇਸ ਸਮੇਂ ਪੱਛਮੀ ਗੜਬੜੀ ਦੀ ਸੰਭਾਵਨਾ ਹੈ, ਜਿਸ ਕਾਰਨ ਉੱਤਰ ਪੱਛਮੀ ਭਾਰਤ ਦੇ ਮੌਸਮ ਵਿੱਚ ਮਾਮੂਲੀ ਤਬਦੀਲੀ ਆਵੇਗੀ।
ਇਹ ਵੀ ਪੜ੍ਹੋ : Punjab News: BSF ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਖੇਤ 'ਚੋਂ 5.5 ਕਿਲੋ ਹੈਰੋਇਨ ਬਰਾਮਦ
ਮੌਸਮ ਵਿਭਾਗ ਮੁਤਾਬਕ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਲੋਕਾਂ ਨੂੰ ਮਾਨਸੂਨ ਦਾ ਇੰਤਜ਼ਾਰ ਕਰਨਾ ਪਵੇਗਾ। ਮੌਸਮ ਦੀ ਭਵਿੱਖਬਾਣੀ ਮੁਤਾਬਕ ਮਾਨਸੂਨ 1 ਜੁਲਾਈ ਤੱਕ ਦਿੱਲੀ ਐਨਸੀਆਰ ਵਿੱਚ ਪਹੁੰਚ ਸਕਦਾ ਹੈ। ਹਾਲਾਂਕਿ ਜੇਕਰ ਮਾਨਸੂਨ ਰਫ਼ਤਾਰ ਫੜਦਾ ਹੈ ਤਾਂ ਇਹ ਇੱਕ-ਦੋ ਦਿਨ ਪਹਿਲਾਂ ਦੇਸ਼ ਦੀ ਰਾਜਧਾਨੀ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : Punjab News: ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ...ਹੁਣ ਥਾਣਿਆਂ 'ਚ ਲੱਗਣਗੇ ਅਲਕੋਮੀਟਰ