ਚੰਗਰ ਇਲਾਕੇ ਦੇ ਹਰ ਖੇਤ ਹਰ ਘਰ ਤੱਕ ਪਾਣੀ ਪਹੁੰਚਾਵਾਂਗੇ: ਹਰਜੋਤ ਸਿੰਘ ਬੈਂਸ
Advertisement

ਚੰਗਰ ਇਲਾਕੇ ਦੇ ਹਰ ਖੇਤ ਹਰ ਘਰ ਤੱਕ ਪਾਣੀ ਪਹੁੰਚਾਵਾਂਗੇ: ਹਰਜੋਤ ਸਿੰਘ ਬੈਂਸ

ਪੰਜਾਬ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ ਵਿਚ ਸੈਰ ਸਪਾਟਾ ਤੇ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਸੰਭਾਵਨਾਵਾਂ ਤਲਾਸ਼ ਕੀਤੀਆ ਜਾ ਰਹੀਆਂ ਹਨ।

ਚੰਗਰ ਇਲਾਕੇ ਦੇ ਹਰ ਖੇਤ ਹਰ ਘਰ ਤੱਕ ਪਾਣੀ ਪਹੁੰਚਾਵਾਂਗੇ: ਹਰਜੋਤ ਸਿੰਘ ਬੈਂਸ

ਬਿਮਲ ਸ਼ਰਮਾ/ਸ੍ਰੀ ਅਨੰਦਪੁਰ ਸਾਹਿਬ: ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ’ਚ ਪੈਂਦੇ ਪਿੰਡ ਪਹਾੜਪੁਰ ਵਿਖੇ ਚੰਗਰ ਗੁੱਜਰ ਵੈਲਫੇਅਰ ਸਭਾ(ਰਜਿ) ਵੱਲੋਂ ਵਿਦਿਆਰਥੀਆਂ ਦੇ ਸਨਮਾਨ ਵਿਚ ਰੱਖੇ ਵਿਸੇਸ਼ ਸਮਾਗਮ ’ਚ ਜੇਲ੍ਹਾਂ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot singh bains) ਨੇ ਸ਼ਿਰਕਤ ਕੀਤੀ।

ਚੰਗਰ ਇਲਾਕੇ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਕੀਤਾ ਜਾਵੇਗਾ ਵਿਕਸਤ   
ਸਮਾਗਮ ਦੌਰਾਨ ਬੋਲਦਿਆਂ ਮੰਤਰੀ ਬੈਂਸ ਨੇ ਦੱਸਿਆ ਕਿ ਪੰਜਾਬ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ ਵਿਚ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਸੰਭਾਵਨਾਵਾਂ ਤਲਾਸ਼ ਕੀਤੀਆ ਜਾ ਰਹੀਆਂ ਹਨ। ਇਸ ਨਾਲ ਇਲਾਕੇ ’ਚ ਵਪਾਰ ਤੇ ਕਾਰੋਬਾਰ ਹੋਰ ਵਧੇਗਾ, ਜਿਸ ਸਦਕਾ ਚੰਗਰ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਮਜਬੂਤ ਹੋਵੇਗੀ।

 

ਮੱਸੇਵਾਲ ਸਰਕਾਰੀ ਸਕੂਲ ’ਚ ਹਰ ਸਹੂਲਤ ਹੋਵੇਗੀ ਉਪਲੱਬਧ: ਬੈਂਸ 
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਸਿੱਖਿਆ ਸੁਧਾਰ ਲਈ ਜਿਕਰਯੋਗ ਉਪਰਾਲੇ ਕਰ ਰਹੀ ਹੈ। ਸਕੂਲ ਆਫ ਐਮੀਨੈਂਸ (School of Eminence) ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਮਲਾਹ ਦੇ ਸਰਕਾਰੀ ਸਕੂਲ ਨੂੰ ਇਲਾਕੇ ਦੇ ਨਮੂਨੇ (Model of Excellence) ਦਾ ਸਕੂਲ ਬਣਾਇਆ ਜਾਵੇਗਾ, ਜਿੱਥੇ ਇਸ ਇਲਾਕੇ ਦੇ ਵਿਦਿਆਰਥੀ ਬਿਹਤਰੀਨ ਸਿੱਖਿਆ ਹਾਸਲ ਕਰਕੇ ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ’ਚ ਅਗਲੀ ਕਤਾਰ ਵਿਚ ਖੜਨ ਦੇ ਸਮਰੱਥ ਬਣਨਗੇ।

 

ਚੰਗਰ ਇਲਾਕੇ ਦੇ ਹਰ ਖੇਤ, ਹਰ ਘਰ ’ਚ ਹੋਵੇਗਾ ਪਾਣੀ  
ਹਰਜੋਤ ਬੈਂਸ ਨੇ ਕਿਹਾ ਕਿ ਚੰਗਰ ਦਾ ਇਲਾਕਾ ਅਜਿਹਾ ਨੀਮ ਪਹਾੜੀ ਇਲਾਕਾ ਹੈ, ਜਿੱਥੇ ਲੋਕਾਂ ਨੇ ਅਜਾਦੀ ਤੋ ਬਾਅਦ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝਦਿਆਂ ਆਪਣਾ ਵਕਤ ਗੁਜਾਰਿਆ ਹੈ।  ਅੱਜ ਅਸੀਂ ਇਸ ਇਲਾਕੇ ਦੇ ਲੋਕਾਂ ਨਾਲ ਇਹ ਵਾਅਦਾ ਕਰ ਰਹੇ ਹਾਂ ਕਿ 2 ਸਾਲਾਂ ’ਚ ਸਿੰਚਾਈ ਅਤੇ ਪੀਣ ਵਾਲਾ ਪਾਣੀ (Drinking Water) ਹਰ ਖੇਤ ਤੇ ਹਰ ਘਰ ’ਚ ਪਹੁੰਚੇਗਾ। ਮੋਹੀਵਾਲ ਤੋ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਪੜਾਅਵਾਰ ਚੱਪੇ ਚੱਪੇ ਤੱਕ ਪਾਣੀ ਪਹੁੰਚਾਇਆ ਜਾਵੇਗਾ।

 

Trending news