ਈਮਾਨਦਾਰੀ ਦਾ ਪਿਆ ਮੁੱਲ: CM ਮਾਨ ਨੇ ਪੀਆਰਟੀਸੀ ਦੇ ਦੋਹਾਂ ਮੁਲਾਜ਼ਮਾਂ ਨੂੰ ਸਨਮਾਨਿਤ
Advertisement
Article Detail0/zeephh/zeephh1291142

ਈਮਾਨਦਾਰੀ ਦਾ ਪਿਆ ਮੁੱਲ: CM ਮਾਨ ਨੇ ਪੀਆਰਟੀਸੀ ਦੇ ਦੋਹਾਂ ਮੁਲਾਜ਼ਮਾਂ ਨੂੰ ਸਨਮਾਨਿਤ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੀ. ਆਰ. ਟੀ. ਸੀ (PRTC) ਦੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੋਈ ਮੁਸਾਫ਼ਰ 4.30 ਲੱਖ ਰੁਪਏ ਦੀ ਰਕਮ ਪੀ. ਆਰ. ਟੀ. ਸੀ.

ਈਮਾਨਦਾਰੀ ਦਾ ਪਿਆ ਮੁੱਲ: CM ਮਾਨ ਨੇ ਪੀਆਰਟੀਸੀ ਦੇ ਦੋਹਾਂ ਮੁਲਾਜ਼ਮਾਂ ਨੂੰ ਸਨਮਾਨਿਤ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੀ. ਆਰ. ਟੀ. ਸੀ (PRTC) ਦੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੋਈ ਮੁਸਾਫ਼ਰ 4.30 ਲੱਖ ਰੁਪਏ ਦੀ ਰਕਮ ਪੀ. ਆਰ. ਟੀ. ਸੀ. ਦੀ ਬੱਸ ’ਚ ਭੁੱਲ ਗਿਆ ਸੀ।

ਦੋਵੇਂ ਮੁਲਾਜ਼ਮ ਚਾਹੁੰਦੇ ਤਾਂ ਪੈਸਿਆਂ ਨੂੰ ਆਪਣੇ ਕੋਲ ਰੱਖ ਸਕਦੇ ਸਨ, ਪਰ ਦੋਹਾਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਸਹੀ ਸਲਾਮਤ ਉਸ ਸਬੰਧਤ ਵਿਅਕਤੀ ਤੱਕ ਪਹੁੰਚਾ ਦਿੱਤੇ। 

PRTC ਦੇ ਮੁਲਾਜ਼ਮਾਂ ਨਾਲ ਤਸਵੀਰ ਮੁੱਖ ਮੰਤਰੀ ਨੇ ਟਵਿੱਟਰ ’ਤੇ ਸਾਂਝੀ ਕੀਤੀ
ਈਮਾਨਦਾਰੀ ਦੀ ਇਹ ਖ਼ਬਰ ਮੁੱਖ ਮੰਤਰੀ ਭਗੰਵਤ ਮਾਨ ਤੱਕ ਪਹੁੰਚੀ ਤਾਂ ਉਨ੍ਹਾਂ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਨੂੰ ਆਪਣੀ ਰਿਹਾਇਸ਼ ’ਤੇ ਬੁਲਾਕੇ ਸਨਮਾਨਿਤ ਕੀਤਾ। ਇੰਨਾ ਹੀ ਨਹੀਂ ਇਸ ਮੌਕੇ ਮੁੱਖ ਮੰਤਰੀ ਨੇ ਦੋਹਾਂ ਮੁਲਾਜ਼ਮਾਂ ਤਸਵੀਰ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕਰਦਿਆਂ ਲਿਖਿਆ, " ਇਮਾਨਦਾਰੀ ਦੀ ਮਿਸਾਲ…ਕੁਝ ਦਿਨ ਪਹਿਲਾਂ ਕੋਈ ਬੰਦਾ ਪੈਸਿਆਂ ਨਾਲ ਭਰਿਆ ਬੈਗ…ਜਿਸ ‘ਚ ₹4.30 ਲੱਖ ਸੀ…PRTC ਬੱਸ ‘ਚ ਭੁੱਲ ਗਿਆ…ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਦਾ ਕੀਤਾ…ਅੱਜ ਦੋਵੇਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀ ਈਮਾਨਦਾਰੀ ਲਈ ਹੱਲਾਸ਼ੇਰੀ ਤੇ ਹੌਂਸਲਾ-ਅਫ਼ਜਾਈ ਕੀਤੀ, ਇਮਾਨਦਾਰੀ ਸਕੂਨ ਦਿੰਦੀ ਹੈ।

 

ਭ੍ਰਿਸ਼ਟਾਚਾਰ ਨਾਲ ਕਮਾਇਆ ਪੈਸਾ ਸੁਕੂਨ ਨਹੀਂ ਦਿੰਦਾ : CM ਮਾਨ
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਈਮਾਨਦਾਰ ਵਿਅਕਤੀ ਹੀ ਛਾਤੀ ਤਾਣ ਕੇ ਚੱਲ ਸਕਦਾ ਹੈ। ਉਨ੍ਹਾਂ ਕਿਹਾ ਈਮਾਨਦਾਰੀ ਦੀ ਕਮਾਈ ਕਰਨੀ ਬਹੁਤ ਔਖੀ ਹੈ ਪਰ ਬਹੁਤੇ ਲੋਕ ਗਲਤ ਢੰਗ ਨਾਲ ਵੀ ਪੈਸਾ ਕਮਾ ਲੈਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ’ਚ ਕਦੇ ਸੁਕੂਨ ਹਾਸਲ ਨਹੀਂ ਹੁੰਦਾ। ਭ੍ਰਿਸ਼ਟਾਚਾਰ ਨਾਲ ਕਮਾਏ ਪੈਸੇ ਦੀ ਸਜ਼ਾ ਦੁਨੀਆ ’ਚ ਵੀ ਭੁਗਤਣੀ ਪੈਂਦੀ ਹੈ ਤੇ ਦੁਨੀਆਂ ਤੋਂ ਜਾਣ ਤੋਂ ਬਾਅਦ ਰੱਬ ਦੀ ਦਰਗਾਹ ’ਚ ਵੀ ਲੇਖਾ ਦੇਣਾ ਪੈਂਦਾ ਹੈ। 

 

 

Trending news