ਰਿਸ਼ਭ ਪੰਤ ਨੂੰ ਹਸਪਤਾਲ ਮਿਲਣ ਪਹੁੰਚੀ ਉਰਵਸ਼ੀ ਰੌਤੇਲਾ? ਅਦਾਕਾਰਾ ਨੇ ਸਾਂਝੀ ਕੀਤੀ ਹਸਪਤਾਲ ਦੀ ਤਸਵੀਰ
Advertisement
Article Detail0/zeephh/zeephh1516651

ਰਿਸ਼ਭ ਪੰਤ ਨੂੰ ਹਸਪਤਾਲ ਮਿਲਣ ਪਹੁੰਚੀ ਉਰਵਸ਼ੀ ਰੌਤੇਲਾ? ਅਦਾਕਾਰਾ ਨੇ ਸਾਂਝੀ ਕੀਤੀ ਹਸਪਤਾਲ ਦੀ ਤਸਵੀਰ

ਪਿਛਲੇ ਕੁਝ ਸਮੇਂ ਤੋਂ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਸਨ, ਪਰ ਦੋਵਾਂ ਵੱਲੋਂ ਕਦੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਰਿਸ਼ਭ ਪੰਤ ਨੂੰ ਹਸਪਤਾਲ ਮਿਲਣ ਪਹੁੰਚੀ ਉਰਵਸ਼ੀ ਰੌਤੇਲਾ? ਅਦਾਕਾਰਾ ਨੇ ਸਾਂਝੀ ਕੀਤੀ ਹਸਪਤਾਲ ਦੀ ਤਸਵੀਰ

Urvashi Rautela met Rishabh Pant at Kokilaben Hospital news: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਭਾਰਤੀ ਕ੍ਰਿਕੇਟਰ ਰਿਸ਼ਭ ਪੰਤ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਕ੍ਰਿਕੇਟਰ ਰਿਸ਼ਭ ਪੰਤ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ (Rishabh Pant car accident news), ਜਿਸ ਤੋਂ ਬਾਅਦ ਉਸਦੇ ਇਲਾਜ ਲਈ ਉਸਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। 

ਦੂਜੇ ਪਾਸੇ ਉਰਵਸ਼ੀ ਰੌਤੇਲਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਉਸੇ ਹਸਪਤਾਲ ਦੀ ਤਸਵੀਰ ਸਾਂਝੀ ਕੀਤੀ ਹੈ, ਜਿੱਥੇ ਰਿਸ਼ਭ ਪੰਤ ਦਾਖਿਲ ਹਨ (Urvashi Rautela met Rishabh Pant at Kokilaben Hospital news)। 

ਜਿਵੇਂ ਹੀ ਉਰਵਸ਼ੀ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਪ੍ਰਸ਼ੰਸਕਾਂ ਦੇ ਜ਼ਹਿਨ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ। ਉਰਵਸ਼ੀ ਨੇ ਆਪਣੀ ਇੰਸਟਾ ਸਟੋਰੀ 'ਤੇ ਤਸਵੀਰ ਪੋਸਟ ਕੀਤੀ ਜਿਹੜੀ ਕਿ ਗੱਡੀ ਦੇ ਅੰਦਰੋਂ ਕਲਿੱਕ ਕੀਤੀ ਗਈ ਹੈ। ਤਸਵੀਰ 'ਚ ਸਿਰਫ਼ ਮੁੰਬਈ ਦਾ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਹੀ ਦਿਖਾਈ ਦੇ ਰਿਹਾ ਹੈ। 

ਦੱਸ ਦਈਏ ਕਿ ਰਿਸ਼ਭ ਪੰਤ ਨੂੰ ਹਾਲ ਹੀ ਵਿੱਚ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰਾ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਕੋਈ ਕੈਪਸ਼ਨ ਨਹੀਂ ਲਿਖਿਆ। 

ਇੱਥੇ ਕਈ ਲੋਕਾਂ ਦਾ ਮੰਨਣਾ ਹੈ ਕਿ ਉਰਵਸ਼ੀ ਮਹਿਜ਼ ਹਸਪਤਾਲ ਦੇ ਅੱਗੋਂ ਲੰਘ ਰਹੀ ਸੀ ਜਦੋਂ ਉਸਨੇ ਇਹ ਤਸਵੀਰ ਕਲਿੱਕ ਕੀਤੀ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਾਇਦ ਕ੍ਰਿਕੇਟਰ ਨੂੰ ਮਿਲਣ ਵੀ ਗਈ ਹੋਵੇ। 

ਇਹ ਵੀ ਪੜ੍ਹੋ: SYL ਨਹਿਰ ਰਾਹੀਂ ਪੰਜਾਬੀਆਂ ਦੇ ਪੈਰਾਂ ’ਚ ਕੰਡੇ ਬੀਜਣ ਵਾਲੇ ਮੈਨੂੰ ਸਲਾਹ ਨਾ ਦੇਣ: CM ਮਾਨ

ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਸਨ, ਪਰ ਦੋਵਾਂ ਵੱਲੋਂ ਕਦੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਜਦੋਂ Rishabh Pant ਦੀ car accident ਦੀ news ਸਾਹਮਣੇ ਆਈ ਸੀ ਤਾਂ ਉਰਵਸ਼ੀ ਵੱਲੋਂ ਆਪਣੀ ਇੱਕ ਤਸਵੀਰ ਪੋਸਟ ਕੀਤੀ ਗਈ ਸੀ ਅਤੇ ਕੈਪਸ਼ਨ ਦਿੱਤਾ ਗਿਆ ਸੀ, 'ਪ੍ਰਾਰਥਨਾ’ ਤੇ ਨਾਲ ਹੀ ਇੱਕ ਦਿਲ ਤੇ ਇੱਕ ਕਬੂਤਰ ਵਾਲਾ ਇਮੋਜ਼ੀ ਲਗਾਈ ਗਈ ਸੀ। 

ਇਹ ਵੀ ਪੜ੍ਹੋ: ਕਾਗਜ਼ ਦੀ ਪਤੰਗ ਬਣੀ 4 ਸਾਲਾਂ ਮਾਸੂਮ ਦਾ ਕਾਲ, ਅਣ-ਮਨੁੱਖੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਨੇ ਲਈ ਜਾਨ!

Trending news