Rupnagar News: ਰੋਪੜ ਦੇ ਕਮਿਸ਼ਨਰ ਦਫ਼ਤਰ 'ਚ ਵੜ੍ਹ ਕੇ ਦੋ ਵਿਅਕਤੀਆਂ ਵੱਲੋਂ ਸੁਪਰਡੈਂਟ 'ਤੇ ਹਮਲਾ
Advertisement
Article Detail0/zeephh/zeephh1943987

Rupnagar News: ਰੋਪੜ ਦੇ ਕਮਿਸ਼ਨਰ ਦਫ਼ਤਰ 'ਚ ਵੜ੍ਹ ਕੇ ਦੋ ਵਿਅਕਤੀਆਂ ਵੱਲੋਂ ਸੁਪਰਡੈਂਟ 'ਤੇ ਹਮਲਾ

Rupnagar News:  ਰੋਪੜ ਦੇ ਕਮਿਸ਼ਨਰ ਦਫਤਰ ਵਿੱਚ ਤਾਇਨਾਤ ਸੁਪਰਡੈਂਟ ਉਪਰ ਦੋ ਵਿਅਕਤੀਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਸੁਪਰਡੈਂਟ ਗੁਰਸ਼ਰਨ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

Rupnagar News: ਰੋਪੜ ਦੇ ਕਮਿਸ਼ਨਰ ਦਫ਼ਤਰ 'ਚ ਵੜ੍ਹ ਕੇ ਦੋ ਵਿਅਕਤੀਆਂ ਵੱਲੋਂ ਸੁਪਰਡੈਂਟ 'ਤੇ ਹਮਲਾ

Rupnagar News: ਰੋਪੜ ਦੇ ਕਮਿਸ਼ਨਰ ਦਫਤਰ ਵਿੱਚ ਤਾਇਨਾਤ ਸੁਪਰਡੈਂਟ ਉਪਰ ਦੋ ਵਿਅਕਤੀਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਸੁਪਰਡੈਂਟ ਗੁਰਸ਼ਰਨ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਚੰਡੀਗੜ੍ਹ ਦੇ 32 ਸੈਕਟਰ ਲਈ ਰੈਫਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਉਕਤ ਵਿਅਕਤੀ ਖੁਦ ਨੂੰ ਪੱਤਰਕਾਰ ਦੱਸ ਰਹੇ ਸਨ ਜੋ ਕਿ ਬੰਗਾ ਦਾ ਰਹਿਣ ਵਾਲੇ ਹਨ। ਇੱਕ ਸ਼ਿਕਾਇਤ ਸਬੰਧੀ ਜਾਣਕਾਰੀ ਲੈਣ ਲਈ ਆਏ ਸਨ ਅਤੇ ਇਸ ਦੌਰਾਨ ਉਸ ਨੇ ਦਫ਼ਤਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਦੋਂ ਉਸ ਨੇ ਇਸ ਸਬੰਧੀ ਵਿਰੋਧ ਕੀਤਾ ਤੇ ਆਪਣਾ ਸ਼ਨਾਖਤੀ ਕਾਰਡ ਮੰਗਿਆ ਤਾਂ ਉਕਤ ਵਿਅਕਤੀਆਂ ਨੇ ਸੁਪਰਡੈਂਟ 'ਤੇ ਤਿੱਖੀ ਸੂਈਨੁਮਾ ਚੀਜ਼ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਇਸ ਘਟਨਾ ਦੀ ਸੂਚਨਾ ਐੱਸਐੱਸਓ ਪਵਨ ਕੁਮਾਰ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗੁਰਸ਼ਰਨ ਸਿੰਘ ਦੇ ਬਿਆਨਾਂ 'ਤੇ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਦਾਖ਼ਲ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਦੋ ਵਿਅਕਤੀਆਂ ਨੇ ਆਪਣੀ ਪਛਾਣ ਪੱਤਰਕਾਰ ਵਜੋਂ ਦੱਸੀ ਅਤੇ ਪਿਛਲੀ ਸ਼ਿਕਾਇਤ ਸਬੰਧੀ ਜਾਣਕਾਰੀ ਲੈਣ ਆਏ ਸਨ।

ਉਕਤ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਇਸ ਤੋਂ ਬਾਅਦ ਸੁਪਰਡੈਂਟ ਨੇ ਦੱਸਿਆ ਕਿ ਉਕਤ ਸ਼ਿਕਾਇਤ ਸਬੰਧੀ ਜਾਣਕਾਰੀ ਡੀਸੀ ਨਵਾਂਸ਼ਹਿਰ ਨੂੰ ਭੇਜ ਦਿੱਤੀ ਗਈ ਹੈ ਪਰ ਇਸ ਤੋਂ ਬਾਅਦ ਵੀ ਉਕਤ ਵਿਅਕਤੀਆਂ ਨੇ ਅਚਾਨਕ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਤੇ ਮੇਜ਼ 'ਤੇ ਰੱਖੀ ਤਿੱਖੀ ਸੂਈ ਨਾਲ ਉਸ ਦੇ ਪੇਟ 'ਚ ਵਾਰ ਕਰ ਦਿੱਤਾ।

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਵੀਡੀਓ ਬਣਾ ਰਹੇ ਸਨ, ਜਿਸ ਤੋਂ ਬਾਅਦ ਡੀਪੀਆਰਓ ਨੂੰ ਪੁੱਛਿਆ ਗਿਆ ਕਿ ਉਹ ਦਫ਼ਤਰ ਦੀ ਵੀਡੀਓ ਬਣਾ ਰਹੇ ਹਨ ਤਾਂ ਉਕਤ ਵਿਅਕਤੀਆਂ ਕੋਲੋਂ ਜਦੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ ਮੰਗੇ ਗਏ ਤਾਂ ਉਕਤ ਦੋਵੇਂ ਵਿਅਕਤੀ ਗੁੱਸੇ 'ਚ ਆ ਗਏ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Punjab Stubble Burning Cases: ਪਰਾਲੀ ਸਾੜਨ ਦੇ ਮਾਮਲੇ 'ਚ ਅੰਮ੍ਰਿਤਸਰ ਸਭ ਤੋਂ ਅੱਗੇ, ਹੁਣ ਤੱਕ ਸਾਹਮਣੇ ਆਏ ਇੰਨੇ ਮਾਮਲੇ

ਇਸ ਸਬੰਧੀ ਐਸਐਚਓ ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਨੇ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਗੁਰਸ਼ਰਨ ਸਿੰਘ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਅਨੁਸਾਰ ਬੰਗਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਨਾਮਕ ਦੋ ਵਿਅਕਤੀ ਆਪਣੇ ਆਪ ਨੂੰ ਪੱਤਰਕਾਰ ਦੱਸ ਰਹੇ ਸਨ ਅਤੇ ਉਕਤ ਵਿਅਕਤੀਆਂ ਦੀ ਸ਼ਹਿ 'ਤੇ ਸੁਪਰਡੈਂਟ 'ਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਰਸ਼ਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

 

Trending news