ਟਵਿੱਟਰ ਦੇ ਮਾਲਿਕ ਐਲਨ ਮਸਕ ਕਈ ਬਦਲ ਰਹੇ ਹਨ ਅਤੇ ਇਸਦੇ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਈ ਕਰਮਚਾਰੀਆਂ ਦੀ ਛੁੱਟੀ ਕੀਤੀ ਅਤੇ ਕਈ ਤਬਦੀਲੀਆਂ ਵੀ ਕੀਤੀਆਂ ਹਨ।
Trending Photos
Elon Musk Twitter Layoffs news: ਟਵਿੱਟਰ ‘ਚ ਮੁੜ ਛਾਂਟੀ ਕੀਤੀ ਗਈ ਹੈ ਅਤੇ ਇਸ ਵਾਰ ਹਜ਼ਾਰਾਂ ਕਰਮਚਾਰੀਆਂ ਦੀ ਛੁੱਟੀ ਹੋ ਗਈ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਵਿੱਟਰ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਟਵਿੱਟਰ ਵੱਲੋਂ 2022 ਦੇ ਅੰਤ ਵਿੱਚ ਭਾਰਤ ਵਿੱਚ ਆਪਣੇ 200 ਤੋਂ ਵੱਧ ਕਰਮਚਾਰੀਆਂ 'ਚੋਂ 90 ਪ੍ਰਤੀਸ਼ਤ ਤੋਂ ਵੱਧ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਹੀ ਨਹੀਂ ਕੰਪਨੀ ਵੱਲੋਂ ਨਵੀਂ ਦਿੱਲੀ ਅਤੇ ਮੁੰਬਈ ਦੇ ਵਿੱਤੀ ਹੱਬ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ।
ਦ ਇਨਫਰਮੇਸ਼ਨ ਵੈੱਬਸਾਈਟ ਦੀ ਰਿਪੋਰਟ ਦੀ ਮੰਨੀਏ ਤਾਂ ਟਵਿੱਟਰ ਦੇ ਮਾਲਿਕ ਐਲੋਨ ਮਸਕ ਵੱਲੋਂ ਇਸ ਵਾਰ ਟਵਿਟਰ ਦੀ ਸੇਲਜ਼ ਟੀਮ ਤੋਂ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਹਾਲਾਂਕਿ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਕਿੰਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਮਸਕ ਵੱਲੋਂ ਟਵਿਟਰ ਨੂੰ 4400 ਕਰੋੜ ‘ਚ ਖਰੀਦਿਆ ਗਿਆ ਸੀ ਅਤੇ ਉਦੋਂ ਤੋਂ ਹੀ ਟਵਿਟਰ ‘ਚ ਵੱਡੇ ਬਦਲਾਅ ਹੋ ਰਹੇ ਹਨ।
ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਟਵਿਟਰ ਦੇ ਨਾਲ-ਨਾਲ ਮੇਟਾ, ਅਲਫਾਬੇਟ, ਮਾਈਕ੍ਰੋਸਾਫਟ, ਗੂਗਲ ਅਤੇ ਐਮਜ਼ੌਨ ਵਰਗੀਆਂ ਕੰਪਨੀਆਂ ਵੱਲੋਂ ਵੀ ਛਾਂਟੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨਾਲ ਮੇਰਾ ਕੋਈ ਸੰਬੰਧ ਨਹੀਂ: ਬਲਵੰਤ ਸਿੰਘ ਰਾਜੋਆਣਾ
ਟਵਿੱਟਰ ਦੇ ਮਾਲਿਕ ਐਲਨ ਮਸਕ ਕਈ ਬਦਲ ਰਹੇ ਹਨ ਅਤੇ ਇਸਦੇ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਈ ਕਰਮਚਾਰੀਆਂ ਦੀ ਛੁੱਟੀ ਕੀਤੀ ਅਤੇ ਕਈ ਤਬਦੀਲੀਆਂ ਵੀ ਕੀਤੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਕਿ ਸਾਰੇ ਪਾਸੇ ਉਨ੍ਹਾਂ ਦੀ ਚਰਚਾ ਹੋ ਰਹੀ ਸੀ। ਐਲਨ ਮਸਕ ਨੇ ਬੁਧਵਾਰ ਨੂੰ ਆਪਣੇ ਟਵਿੱਟਰ 'ਤੇ ਲੋਕਾਂ ਨੂੰ ਨਵੇਂ CEO ਨਾਲ ਜਾਣੂ ਕਰਵਾਇਆ ਜੋ ਕਿ ਇੱਕ ਕੁੱਤਾ ਸੀ।
ਮਸਕ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਕੁੱਤਾ ਕੰਪਨੀ ਦੀ ਸੀਈਓ ਦੀ ਕੁਰਸੀ 'ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਅਕਾਲੀਆਂ 'ਤੇ ਨਿਸ਼ਾਨਾ ''ਵੇਲੇ ਦੇ ਕੰਮ ਕੁਵੇਲੇ ਦੀ ਟੱਕਰਾਂ, ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤਾਂ ਦਾ ਕੀ ਮੁੱਲ?"
(For more news apart from Elon Musk and Twitter Layoffs, stay tuned to Zee PHH)