ਰਾਜਵਰਧਨ ਨੇ ਦੱਸਿਆ ਕਿ ਬਿਨਾ ਕਿਸੇ ਨੂੰ ਸੂਚਿਕ ਕੀਤੇ ਉਹ ਮੱਥਾ ਟੇਕਣ ਲਈ ਕਟੜਾ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਚਲਾ ਗਿਆ ਸੀ।
Trending Photos
ਚੰਡੀਗੜ੍ਹ: ਜਲੰਧਰ ਦੇ ਅਰਬਨ ਅਸਟੇਟ ਫੇਜ਼ -1 (Urban Estate Phase -1) ਤੋਂ ਅਗਵਾ ਹੋਏ 13 ਬੱਚੇ ਦੇ ਮਾਮਲੇ ’ਚ ਨਵਾ ਮੋੜ ਆ ਗਿਆ ਹੈ।
ਥਾਣਾ ਨੰ. 7 ਦੇ ਇੰਚਾਰਜ ਰਾਜੇਸ਼ ਸ਼ਰਮਾ ਦੇ ਦੱਸਣ ਮੁਤਾਬਕ ਪੁਲਿਸ ਵਲੋਂ ਐੱਫ. ਆਈ. ਆਰ (FIR) ਦਰਜ ਕਰਨ ਮਗਰੋਂ ਲਗਾਤਾਰ ਇਲਾਕੇ ਦੇ ਨੇੜੇ ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਸੀ। ਇਸ ਦੌਰਾਨ ਜਿੱਥੇ ਵੀ ਦੇਖਿਆ ਗਿਆ, ਪੁਲਿਸ ਨੂੰ ਰਾਜਵਰਧਨ ਇੱਕਲਾ ਹੀ ਨਜ਼ਰ ਆਇਆ।
ਉੱਧਰ ਬੀਤੀ ਰਾਤ ਰਾਜਵਰਧਨ ਨੇ ਪਿਤਾ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਹੈ। ਜਿਸ ਤੋਂ ਤੁੰਰਤ ਬਾਅਦ ਰਾਜਵਰਧਨ ਦੇ ਪਿਤਾ ਸੁਰੇਸ਼ ਕੁਮਾਰ ਚੌਧਰੀ ਵਲੋਂ ਥਾਣਾ ਨੰ. 7 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਸਰੋਜ ਕੁਮਾਰ ਨੂੰ ਨਾਲ ਲੈ ਕੇ ਪਠਾਨਕੋਟ ਰੇਲਵੇ ਸਟੇਸ਼ਨ ਤੇ ਪਹੁੰਚੀ, ਜਿੱਥੇ ਰਾਜਵਰਧਨ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ।
ਰਾਜਵਰਧਨ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਘਰੋਂ ਗਿਆ ਸੀ, ਉਹ ਬਿਨਾਂ ਕਿਸੇ ਨੂੰ ਦੱਸਿਆਂ ਮੱਥਾ ਟੇਕਣ ਲਈ ਕਟੜਾ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਚਲਾ ਗਿਆ ਸੀ। ਜਦੋਂ ਉਹ ਮੱਥਾ ਟੇਕਣ ਉਪਰੰਤ ਵਾਪਸ ਪਠਾਨਕੋਟ ਰੇਲਵੇ ਸਟੇਸ਼ਨ ’ਤੇ ਪੁੱਜਿਆ ਤਾਂ ਉਸਨੇ ਪਰਵਿਾਰਕ ਮੈਂਬਰਾਂ ਨੂੰ ਫ਼ੋਨ ’ਤੇ ਸੂਚਿਤ ਕਰ ਦਿੱਤਾ।
ਪੁਲਿਸ ਇੰਸਪੈਕਟਰ ਰਾਜੇਸ਼ ਸਰਮਾ ਨੇ ਦੱਸਿਆ ਕਿ ਜਦੋਂ ਰਾਜਵਰਧਨ ਨੂੰ ਬਰਾਮਦ ਕੀਤਾ ਤਾਂ ਉਸ ਵੇਲੇ ਉਹ ਇਕੱਲਾ ਹੀ ਸੀ, ਜਿਸਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।