ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਮੱਝਾਂ ਨਾਲ ਭਰਿਆ ਟਰੱਕ ਪਲਟਿਆ, 20 ਮੱਝਾਂ ਮਰੀਆਂ, 4 ਤਸਕਰ ਕਾਬੂ
Advertisement
Article Detail0/zeephh/zeephh1327112

ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਮੱਝਾਂ ਨਾਲ ਭਰਿਆ ਟਰੱਕ ਪਲਟਿਆ, 20 ਮੱਝਾਂ ਮਰੀਆਂ, 4 ਤਸਕਰ ਕਾਬੂ

ਹਿਮਾਚਲ ਤੋਂ ਆ ਰਹੇ ਮੱਝਾਂ ਨਾਲ ਭਰੇ ਟਰੱਕ ਦੇ ਨੰਗਲ ਨਜ਼ਦੀਕ ਲੱਗਦੇ ਪਿੰਡ ਪੱਸੀਵਾਲ ਕੋਲ ਪਲਟਣ ਨਾਲ 20 ਮੱਝਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਸਕਰਾਂ ਵੱਲੋਂ ਮੱਝਾਂ ਨੂੰ ਬੁਚੜਖਾਨੇ ਲਿਜਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ 4 ਤਸਕਰ ਕਾਬੂ ਕੀਤੇ ਗਏ।

ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਮੱਝਾਂ ਨਾਲ ਭਰਿਆ ਟਰੱਕ ਪਲਟਿਆ, 20 ਮੱਝਾਂ ਮਰੀਆਂ, 4 ਤਸਕਰ ਕਾਬੂ

ਬਿਮਲ ਸ਼ਰਮਾ(ਸ੍ਰੀ ਅਨੰਦਪੁਰ ਸਾਹਿਬ)-  ਨੰਗਲ ਦੇ ਨਾਲ ਲੱਗਦੇ ਪਿੰਡ ਪੱਸੀਵਾਲ ਦੇ ਨਜ਼ਦੀਕ ਟਰੱਕ ਪਲਟਣ ਨਾਲ ਪਿੰਡ ਵਾਸੀਆਂ ਵਿੱਚ ਹਲਚਲ ਮਚ ਗਈ। ਦਰਅਸਲ ਟਰੱਕ ਵਿੱਚ ਕਰੀਬ 50 ਮੱਝਾਂ ਸਨ ਤੇ ਦੱਸਿਆ ਜਾ ਰਿਹਾ ਕਿ ਇਨ੍ਹਾਂ ਮੱਝਾਂ ਨੂੰ ਬੁਚੜਖਾਨੇ ਲਿਜਾਇਆ ਜਾ ਰਿਹਾ ਸੀ। ਇਹ ਟਰੱਕ ਹਿਮਾਚਲ ਵੱਲੋਂ ਆ ਰਿਹਾ ਸੀ ਤੇ ਨੰਗਲ ਦੇ ਨਜ਼ਦੀਕ ਟਰੱਕ ਪਲਟਣ ਨਾਲ ਕਰੀਬ 20 ਮੱਝਾਂ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਰੌਪੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ ਜਾਂਦੀ ਹੈ।

ਪੁਲਿਸ ਵੱਲੋਂ ਕੀਤੀ ਗਈ ਕਾਰਵਾਈ

ਯੂ ਪੀ ਨੰਬਰ ਟਰੱਕ ਵਿੱਚ ਤਕਰੀਬਨ 50 ਦੇ ਕਰੀਬ ਮੱਝਾਂ ਲੱਦੀਆਂ ਹੋਈਆਂ ਸਨ ਜਿਨ੍ਹਾਂ ਦੀਆਂ ਲੱਤਾਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ। ਜੋ ਕਿ ਹਿਮਾਚਲ ਤੋਂ ਆ ਰਿਹਾ ਸੀ ਤੇ ਨੰਗਲ ਦੇ ਨੇੜੇ ਪਲਟਣ ਕਾਰਨ 20 ਕਰੀਬ ਮੱਝਾ ਮਰ ਤੇ ਬਾਕੀ ਜਖ਼ਮੀ ਹੋ ਜਾਂਦੀਆਂ ਹਨ। ਪਿੰਡ ਵਾਸੀਆਂ ਦੇ ਧਰਨੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮੱਝਾਂ ਦੀ ਤਸਕਰੀ ਕਰਨ ਵਾਲੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਜਾਂਦਾ ਹੈ।

WATCH LIVE TV

Trending news