Jalandhar News: ਡੀਐਸਪੀ ਦਲਬੀਰ ਸਿੰਘ ਦੀ ਮੌਤ 'ਚ ਆਇਆ ਨਵਾਂ ਮੋੜ, ਪੁਲਿਸ ਅਲੱਗ ਐਂਗਲ ਤੋਂ ਜਾਂਚ ਕਰਨ 'ਚ ਜੁੱਟੀ
Advertisement
Article Detail0/zeephh/zeephh2040664

Jalandhar News: ਡੀਐਸਪੀ ਦਲਬੀਰ ਸਿੰਘ ਦੀ ਮੌਤ 'ਚ ਆਇਆ ਨਵਾਂ ਮੋੜ, ਪੁਲਿਸ ਅਲੱਗ ਐਂਗਲ ਤੋਂ ਜਾਂਚ ਕਰਨ 'ਚ ਜੁੱਟੀ

Jalandhar News: ਡੀਐਸਪੀ ਦਲਬੀਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਅੱਜ ਨਵਾਂ ਮੋੜ ਆ ਗਿਆ ਹੈ। ਪੁਲਿਸ ਅਲੱਗ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Jalandhar News: ਡੀਐਸਪੀ ਦਲਬੀਰ ਸਿੰਘ ਦੀ ਮੌਤ 'ਚ ਆਇਆ ਨਵਾਂ ਮੋੜ, ਪੁਲਿਸ ਅਲੱਗ ਐਂਗਲ ਤੋਂ ਜਾਂਚ ਕਰਨ 'ਚ ਜੁੱਟੀ

Jalandhar News: ਜਲੰਧਰ ਵਿੱਚ ਬੀਤੇ ਦਿਨ ਡੀਐਸਪੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਅੱਜ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਡੀਐਸਪੀ ਦਲਬੀਰ ਸਿੰਘ ਦੇ ਗੰਨ ਸ਼ਾਟ ਇੰਜਰੀ ਪਾਈ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕਰ ਰਹੀ ਹੈ। ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ ਦਲਬੀਰ ਸਿੰਘ ਦੇ ਗੰਨ ਸ਼ਾਟ ਇੰਜਰੀ ਪਾਈ ਗਈ ਹੈ। ਜਲਦ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।

ਡੀਐਸਪੀ ਦਲਬੀਰ ਸਿੰਘ ਦੀ ਮੌਤ ਉਤੇ ਕੱਲ੍ਹ ਹਿੱਟ ਐਂਡ ਰਨ ਦਾ ਮਾਮਲਾ ਲੱਗ ਰਿਹਾ ਸੀ ਪਰ ਬਾਅਦ ਵਿੱਚ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਸੀ। ਹੱਤਿਆ ਕਿਸ ਨੇ ਕੀਤੀ ਹੈ ਇਸ ਸਬੰਧੀ ਅਜੇ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਅਜੇ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਅਤੇ ਕਿਨ੍ਹਾਂ ਹਾਲਾਤ ਵਿੱਚ ਹੋਈ ਹੈ ਕਿਉਂਕਿ ਡੀਐਸਪੀ ਦੇ ਗੰਨ ਸ਼ਾਟ ਇੰਜਰੀ ਪਾਈ ਗਈ ਹੈ। ਕੱਲ੍ਹ ਤੋਂ ਪੁਲਿਸ ਵੱਖ-ਵੱਖ ਪਹਿਲਾਂ ਤੋਂ ਜਾਂਚ ਵਿੱਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ : Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮੁੱਕ ਗਿਆ ਤੇਲ! ਹੋਰ ਵਿਗੜ ਜਾਵੇਗੀ ਸਥਿਤੀ

ਸੀਸੀਟੀਵੀ ਵੀ ਲਗਾਤਾਰਾ ਖੰਗਾਲੇ ਜਾ ਰਹੇ ਹਨ ਅਤੇ ਇਸ ਲਈ ਪੁਲਿਸ ਟੈਕਨੀਕਲ ਟੀਮ ਦੀ ਮਦਦ ਲੈ ਰਹੀ ਹੈ। ਅੱਗੇ ਉਨ੍ਹਾਂ ਨੇ ਕਿਹਾ ਕਿ 31 ਦਸੰਬਰ ਦੀ ਰਾਤ ਨੂੰ ਉਹ ਆਪਣੇ ਜਾਣ-ਪਛਾਣ ਦੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਉਸ ਨੇ ਇਸ ਨੂੰ ਬੱਸ ਸਟੈਂਡ ਉਤੇ ਡਰਾਪ ਕਰ ਦਿੱਤਾ ਸੀ ਅਤੇ ਉਸ ਨੇ ਜਿਥੇ ਜਾਣਾ ਸੀ, ਉਹ ਵਿਅਕਤੀ ਨਹੀਂ ਮਿਲਿਆ। ਇਸ ਤੋਂ ਬਾਅਦ ਇਹ ਆਟੋ ਵਿੱਚ ਬੈਠ ਕੇ ਗਿਆ ਸੀ। ਉਸ ਤੋਂ ਬਾਅਦ ਜਿਥੇ-ਜਿਥੇ ਆਟੋ ਗਿਆ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਡੀਐਸਪੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਸੀ।

ਇਹ ਵੀ ਪੜ੍ਹੋ : PSEB Datesheet Release: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ

ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪੋਰਟ

Trending news