ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ21 ਦਿਨਾਂ ਦੌਰਾਨ 24 ਮੋਬਾਈਲ ਫੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ‘ਚੋਂ ਮੋਬਾਈਲ ਫੋਨ ਮਿਲਣੇ ਜੇਲ੍ਹ ‘ਚੋਂ ਮੋਬਾਈਲ ਫੋਨ ਮਿਲਣੇ ਪ੍ਰਸ਼ਾਸਨ ਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰਦਾ ਹੈ।
Trending Photos
ਚੰਡੀਗੜ੍ਹ- ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਮਿਲਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਭਾਵੇ ਕਿ ਜੇਲ੍ਹ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਜੇਲ੍ਹਾਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਪਰ ਫਿਰ ਵੀ ਮੋਬਾਈਲ ਫੋਨ ਮਿਲਣ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜੇਲ੍ਹਾਂ ਵਿੱਚ ਫੋਨ ਮਿਲਣਾ ਗੰਭੀਰ ਵਿਸ਼ਾ ਹੈ। ਜੇਲ੍ਹਾਂ ਵਿੱਚ ਬੈਠ ਕੇ ਫੋਨਾਂ ਰਾਹੀ ਹੀ ਗੈਂਗਸਟਰਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ।
21 ਦਿਨਾਂ ‘ਚ 24 ਮੋਬਾਈਲ ਫੋਨ
ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਮੋਬਾਈਲ ਫੋਨ ਮਿਲਣ ਦੇ ਮਾਮਲੇ ਸਾਹਮਣੇ ਆਏ ਹਨ। ਦੱਸਦੇਈਏ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ 21 ਦਿਨਾਂ ‘ਚ ਜੇਲ੍ਹ ਅੰਦਰੋ 24 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਜੋ ਕਿ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜੇ ਕਰਦਾ ਹੈ। ਕੇਂਦਰੀ ਜੇਲ੍ਹ 'ਚ ਭਾਰੀ ਪੁਲਸ ਫੋਰਸ ਤਾਇਨਾਤ ਹੈ ਅਤੇ ਹਰ ਥਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਹਨ ਇਸਦੇ ਬਾਵਜੂਦ ਜੇਲ੍ਹ ‘ਚੋਂ ਮੋਬਾਈਲ ਫੋਨ ਮਿਲਣੇ ਪ੍ਰਸ਼ਾਸਨ ਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰਦਾ ਹੈ।
ਹੋਰ ਜੇਲ੍ਹਾਂ ‘ਚੋਂ ਵੀ ਮਿਲ ਰਹੇ ਹਨ ਮੋਬਾਈਲ ਫੋਨ
ਦੱਸਦੇਈਏ ਕਿ ਕੁਝ ਦਿਨ ਪਹਿਲਾ ਫਰੀਦਕੋਟ ‘ਚ ਜੇਲ੍ਹ ਵਿੱਚੋਂ ਵੀ ਜੇਲ੍ਹ ਵਿਭਾਗ ਵੱਲੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਜਿਸਦੀ ਜਾਣਕਾਰੀ ਖੁਦ ਜੇਲ੍ਹ ਮੰਤਰੀ ਵੱਲੋਂ ਟਵੀਟ ਕਰਕੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਪਟਿਆਲਾ ਸੈਂਟਰਲ ਜੇਲ੍ਹ, ਨਾਭਾ ਜੇਲ੍ਹ ‘ਚੋ ਅਕਸਰ ਮੋਬਾਈਲ ਫੋਨ ਮਿਲਣ ਦੀਆਂ ਖਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ।
WATCH LIVE TV