ਪੁਲਿਸ ਹਿਰਾਸਤ ਵਿਚ ਵਿਅਕਤੀ ਨੇ ਲਿਆ ਫਾਹਾ, ਗਰਿੱਲ ਨਾਲ ਲਟਕਦੀ ਮਿਲੀ ਲਾਸ਼
Advertisement

ਪੁਲਿਸ ਹਿਰਾਸਤ ਵਿਚ ਵਿਅਕਤੀ ਨੇ ਲਿਆ ਫਾਹਾ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

ਲੁਧਿਆਣਾ ਵਿਚ ਸੀ. ਆਈ. ਏ. ਸਟਾਫ ਪੁਲੀਸ ਦੀ ਹਿਰਾਸਤ ਵਿਚ ਇਕ ਕਤਲ ਦੇ ਆਰੋਪੀ ਦੀ ਹੋਈ ਭੇਦ ਭਰੇ ਹਲਾਤਾਂ ਵਿਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵਲੋਂ ਕਿਹਾ ਜਾ ਰਿਹਾ ਖੁਦਕੁਸ਼ੀ..ਮ੍ਰਿਤਕ ਦੀ ਪਹਿਚਾਣ ਜਤਿੰਦਰ ਉਰਫ ਛੋਟੂ ਦੇ ਨਾਮ 'ਤੇ ਹੋਈ ਹੈ ਆਰੋਪੀ ਮੇਰਠ ਉੱਤਰ ਪ੍ਰਦੇਸ਼ ਦਾ ਰਹਿਣਾ ਵਾਲਾ ਹੈ।

ਪੁਲਿਸ ਹਿਰਾਸਤ ਵਿਚ ਵਿਅਕਤੀ ਨੇ ਲਿਆ ਫਾਹਾ, ਗਰਿੱਲ ਨਾਲ ਲਟਕਦੀ ਮਿਲੀ ਲਾਸ਼

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਵਿਚ ਸੀ. ਆਈ. ਏ. ਸਟਾਫ ਵੱਲੋਂ ਕਤਲ ਕੇਸ ਵਿਚ ਗ੍ਰਿਫ਼ਤਾਰ ਵਿਅਕਤੀ ਦੀ ਹਿਰਾਸਤ ਅੰਦਰ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਜਿਸ ਨੂੰ ਕੁਝ ਦਿਨ ਪਹਿਲਾਂ ਲੁਧਿਆਣਾ ਪੁਲਸ ਵੱਲੋਂ ਥਾਣਾ ਸਾਹਨੇਵਾਲ ਵਿਚ ਪੈਂਦੇ ਜਸਪਾਲ ਬਾਂਗਰ ਇਲਾਕੇ ਵਿਚ ਇਕ ਫ਼ੈਕਟਰੀ ਵਿਚ ਚੋਰੀ ਦੌਰਾਨ ਗੋਲੀ ਚਲਾਉਣ 'ਤੇ ਹੋਏ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਰਿਮਾਂਡ ਮਿਲਣ ਉਪਰ ਸੀ. ਆਈ. ਏ. ਲੁਧਿਆਣਾ ਵਿਚ ਰੱਖਿਆ ਗਿਆ ਸੀ ਅਤੇ ਅੱਜ ਉਸਦੀ ਭੇਦਭਰੇ ਹਲਾਤਾਂ ਵਿਚ ਮੌਤ ਹੋ ਗਈ, ਉਸ ਦੀ ਲਾਸ਼ ਹਵਾਲਾਤ 'ਚ ਲੱਗੀ ਗਰਿੱਲ ਨਾਲ ਲਟਕਦੀ ਮਿਲੀ ਹੈ। ਪੁਲੀਸ ਵੱਲੋਂ ਬੇਸ਼ਕ ਇਸ ਨੂੰ ਖੁਦਕੁਸ਼ੀ ਕਿਹਾ ਜਾ ਰਿਹਾ ਹੈ । ਪਰ ਪੁਲਿਸ ਕਮਿਸ਼ਨਰ ਵੱਲੋਂ ਜਾਂਚ ਦੀ ਗੱਲ ਕਹੀ ਗਈ ਹੈ।

 

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਮੌਤ ਸੀ. ਆਈ. ਏ. ਸਟਾਫ ਵਿਚ ਹੋਈ ਹੈ, ਜਿਸ ਨੂੰ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਾਹਨੇਵਾਲ ਥਾਣੇ ਵਿਚ ਪੈਂਦੇ ਜਸਪਾਲ ਬਾਂਗਰ ਵਿੱਚ ਕਤਲ ਦੇ ਮਾਮਲੇ ਵਿਚ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸਦੇ ਨਾਲ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

 

ਦੋਵੇਂ ਮੁਲਜ਼ਮ ਹਵਾਲਾਤ 'ਚ ਸਨ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਰਾਤ ਉਸ ਨੇ ਠੰਢ ਲਗਣ ਦਾ ਹਵਾਲਾ ਦੇ ਕੇ ਕੰਬਲ ਲਿਆ ਸੀ ਅਤੇ ਫਿਰ ਓਹ ਬਾਥਰੂਮ ਗਿਆ ਇਸ ਦੌਰਾਨ ਉਹ ਖੁਦ ਤਾਂ ਸੌਂ ਗਿਆ ਪਰ ਜਦੋਂ 3 ਵਜੇ ਦੇ ਕਰੀਬ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਫਾਹਾ ਲਿਆ ਹੋਇਆ ਸੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਹਵਾਲਾਤ 'ਚ ਬੰਦ ਕੀਤਾ ਗਿਆ ਸੀ।

 

ਉਨ੍ਹਾਂ ਕਿਹਾ ਕਿ ਕੰਬਲ ਦੀ ਰੱਸੀ ਬਣਾ ਕਿ ਹੀ ਉਸ ਨੇ ਫਾਹਾ ਲਿਆ ਜਦੋਂ ਕਿ ਪਰਿਵਾਰ ਦੇ ਮੈਂਬਰਾਂ ਨੇ ਜਾਂਚ ਦੀ ਮੰਗ ਕੀਤੀ ਹੈ ਹਵਾਲਾਤ 'ਚ ਕਿਸੇ ਮੁਲਜ਼ਮ ਵਲੋਂ ਰਿਮਾਂਡ ਦੌਰਾਨ ਫਾਹਾ ਲਾ ਕੇ ਖੁਦਕੁਸ਼ੀ ਕਰਨਾ ਵੀ ਪੁਲਿਸ ਦੀ ਸੁਰੱਖਿਆ ਦੇ ਸਵਾਲੀਆ ਨਿਸ਼ਾਨ ਲਾ ਰਹੇ ਹਨ।

 

WATCH LIVE TV 

Trending news