ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿਚ ਬੇਕਰੀ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਉਸ ਨੂੰ ਅਤਿ-ਅਧੁਨਿਕ ਬਣਾਇਆ ਗਿਆ ਹੈ ਜਿਸ ਲਈ ਮਸ਼ੀਨਰੀ ਅਤੇ ਓਵਨ ਆਦਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮੁਹਈਆ ਕਰਵਾਏ ਗਏ ਹਨ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਚੱਲ ਰਹੀ ਇਸ ਬੇਕਰੀ ਦੇ ਅੰਦਰ ਰੋਜਾਨਾ ਹਜ਼ਾਰਾਂ ਦੀ ਤਦਾਦ ਵਿਚ ਬਿਸਕੁਟ ਬਣਾਏ ਜਾਂਦੇ ਹਨ।
Trending Photos
ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ ਅਕਸਰ ਹੀ ਸੁਰਖ਼ੀਆਂ ਵਿਚ ਰਹਿੰਦੀ ਹੈ ਪਰ ਇਸ ਵਾਰ ਕੇਂਦਰੀ ਜੇਲ੍ਹ ਵੱਲੋਂ ਕੈਦੀਆਂ ਦੀ ਸਹੂਲਤਾਂ ਲਈ ਚਲਾਏ ਜਾ ਰਹੇ ਕੰਮਾਂ ਕਰਕੇ ਕਾਫ਼ੀ ਸ਼ਲਾਘਾ ਹੋ ਰਹੀ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ 3 ਗਰਾਊਂਡ ਬਣਾਏ ਗਏ ਹਨ। ਜਿਥੇ ਕੈਦੀ ਸ਼ਾਮ ਨੂੰ ਦੋ ਘੰਟੇ ਸਿਖਲਾਈ ਲੈਂਦੇ ਨੇ ਅਤੇ ਆਪਣੀ ਐਨਰਜੀ ਨੂੰ ਚੇਨਲਾਇਜ਼ ਕਰਦੇ ਹਨ। ਕੈਦੀਆਂ ਦੇ ਲਈ ਗਰਾਊਂਡ ਬਣਾਉਣਾ ਦੇ ਨਾਲ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿਚ ਬੇਕਰੀ ਵੀ ਚੱਲਦੀ ਹੈ ਜਿਥੋਂ ਪੰਜਾਬ ਦੀਆਂ 26 ਜੇਲ੍ਹਾਂ ਦੇ ਵਿਚ ਬਿਸਕੁਟ ਸਪਲਾਈ ਕਰਦੇ ਹਨ। ਇਸ ਬੇਕਰੀ 'ਚ ਕੈਦੀ ਕੰਮ ਕਰਦੇ ਹਨ ਉਨ੍ਹਾ ਨੂੰ ਸਰਕਾਰ ਵੱਲੋਂ ਨਿਰਧਾਰਿਤ ਵੇਜਿਸ ਵੀ ਦਿੱਤੇ ਜਾਂਦੇ ਨੇ। ਕੈਦੀਆਂ ਵੱਲੋਂ ਬਣਾਏ ਇਹ ਬਿਸਕੁਟ ਪੰਜਾਬ ਦੀ ਹਰ ਜੇਲ੍ਹ 'ਚ ਜਾਂਦੇ ਨੇ ਚਾਹ ਨਾਲ ਇਹ ਬਿਸਕੁਟ ਕੈਦੀਆਂ ਨੂੰ ਖਵਾਏ ਜਾਂਦੇ ਹਨ। ਇੰਨਾ ਹੀ ਨਹੀਂ ਦੀਵਾਲੀ ਨੂੰ ਲੈ ਕੇ ਵੀ ਹੁਣ ਜੇਲ੍ਹ ਦੇ ਅੰਦਰ ਤਿਆਰੀਆਂ ਚੱਲ ਰਹੀਆਂ ਹਨ ਸਾਫ ਸਫਾਈ ਅਤੇ ਰੰਗ ਰੋਗਨ ਜੇਲ੍ਹ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਜੇਲ੍ਹ ਸੁਪਰੀਟੈਂਡੈਂਟ ਨੰਦਗੜ੍ਹ ਵੱਲੋਂ ਸਾਡੀ ਟੀਮ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਦੀਵਾਲੀ ਮੌਕੇ ਕੈਦੀਆਂ ਨੂੰ ਵੀ ਤਿਉਹਾਰ ਮਨਾਉਣ ਲਈ ਉਨ੍ਹਾਂ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ।
ਜੇਲ੍ਹ ਦੀ ਬੇਕਰੀ
ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿਚ ਬੇਕਰੀ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਉਸ ਨੂੰ ਅਤਿ-ਅਧੁਨਿਕ ਬਣਾਇਆ ਗਿਆ ਹੈ ਜਿਸ ਲਈ ਮਸ਼ੀਨਰੀ ਅਤੇ ਓਵਨ ਆਦਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮੁਹਈਆ ਕਰਵਾਏ ਗਏ ਹਨ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਚੱਲ ਰਹੀ ਇਸ ਬੇਕਰੀ ਦੇ ਅੰਦਰ ਰੋਜਾਨਾ ਹਜ਼ਾਰਾਂ ਦੀ ਤਦਾਦ ਵਿਚ ਬਿਸਕੁਟ ਬਣਾਏ ਜਾਂਦੇ ਹਨ ਅਤੇ ਇਸੇ ਤੋਂ ਉਹ ਅੱਗੇ ਪੰਜਾਬ ਦੀਆਂ ਹੋਰਨਾਂ ਜ਼ਿਲ੍ਹੇ ਵਿਚ ਸਪਲਾਈ ਕੀਤੇ ਜਾਂਦੇ ਹਨ। ਪੰਜਾਬ ਦੀ ਇਸ ਇਕਲੌਤੀ ਬੇਕਰੀ ਦੇ ਵਿਚ ਕੈਦੀ ਕੰਮ ਕਰਦੇ ਨੇ ਨਾਲ ਕੁਝ ਬਾਹਰੋਂ ਵੀ ਵਰਕਰ ਉਹਨਾਂ ਨੂੰ ਸਿਖ਼ਲਾਈ ਦਿੰਦੇ ਹਨ। ਇਸ ਬੇਕਰੀ ਦੇ ਵਿਚ ਕਈ ਕਿਸਮ ਦੇ ਬਿਸਕੁਟ ਬਣਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰੀਡੈਂਟ ਨੇ ਦੱਸਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਵੇਜੀਸ ਉੱਤੇ ਉਨ੍ਹਾਂ ਨੂੰ ਇਹ ਬਿਸਕੁਟ ਲਈ ਪੈਸੇ ਵੀ ਦਿੱਤੇ ਜਾਂਦੇ ਹਨ।
ਜੇਲ੍ਹ ਦੀਆਂ ਗਰਾਊਂਡਾਂ
ਕੈਦੀਆਂ ਦੀ ਸੁਵਿਧਾਵਾਂ ਦੇ ਲਈ ਜੇਲ੍ਹ ਵਿਚ ਗਰਾਊਂਡਾਂ ਬਣਾਈਆਂ ਗਈਆਂ ਹਨ ਕੇਂਦਰੀ ਜੇਲ੍ਹ ਵਿਚ ਬੈਡਮਿੰਟਨ, ਕਬੱਡੀ ਅਤੇ ਵਾਲੀਬਾਲ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਅਤੇ ਰੋਜ਼ਾਨਾ ਕੈਦੀ ਸ਼ਾਮ 4 ਵਜੇ ਤੋਂ ਲੈ ਕੇ 5.15 ਤੱਕ ਇਨ੍ਹਾਂ ਮੈਦਾਨਾਂ ਦੇ ਵਿਚ ਪ੍ਰੈਕਟਿਸ ਕਰਦੇ ਹਨ ਜੇਲ੍ਹ ਸੁਪਰੀਡੈਂਟ ਨੇ ਦੱਸਿਆ ਕਿ ਸਾਡੇ ਜੇਲ੍ਹ ਮੰਤਰੀ ਅਤੇ ਡੀ. ਜੀ. ਪੀ. ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਨਾਲ ਕੈਦੀ ਆਪਸ ਦੇ ਵਿਚ ਘੁਲਦੇ-ਮਿਲਦੇ ਹਨ ਅਤੇ ਨਸ਼ੇ ਤੋਂ ਦੂਰ ਰਹੇ ਹਨ ਉਹਨਾਂ ਕਿਹਾ ਕਿ ਖੇਡਾਂ ਦੇ ਮਾਧਿਅਮ ਨਾਲ ਉਹ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਪਾਉਂਦੇ ਹਨ ਇਹੀ ਕਾਰਨ ਹੈ ਕਿ ਜੇਲਾਂ 'ਚ ਕੈਦੀਆਂ ਲਈ ਗਰਾਉਂਡ ਦੀ ਵਿਵਸਥਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫਿਲਹਾਲ ਤਿੰਨ ਤੋਂ ਚਾਰ ਟੀਮਾਂ ਵੱਖ-ਵੱਖ ਖੇਡਾਂ ਦੀਆਂ ਬਣੀਆਂ ਨੇ ਜੋ ਗਰਾਊਂਡ ਵਿਚ ਸਿਖਲਾਈ ਕਰਦੀਆਂ ਹਨ ਉਨ੍ਹਾਂ ਦੱਸਿਆ ਕਿ ਲੋੜ ਪੈਣ 'ਤੇ ਇਹਨਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਦੀਵਾਲੀ ਦੀਆਂ ਤਿਆਰੀਆਂ
ਇਕ ਪਾਸੇ ਜਿੱਥੇ ਜੇਲ੍ਹ ਵਿਚ ਕੈਦੀ ਬੇਕਰੀ ਦੇ ਵਿਚ ਬਿਸਕੁਟ ਬਣਾ ਰਹੇ ਹਨ ਅਤੇ ਗਰਾਊਂਡ ਵਿਚ ਜਾ ਕੇ ਪ੍ਰੈਕਟਿਸ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਦੀਵਾਲੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਜੇਲ੍ਹ ਦੇ ਸੁਪਰੀਟੈਂਡੈਂਟ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੇਲਾਂ ਦੇ ਵਿਚ ਸਾਫ-ਸਫਾਈ ਦੀ ਮੁਹਿੰਮ ਉਹਨਾਂ ਵੱਲੋਂ ਲਗਾਤਾਰ ਚਲਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਦੀਵਾਲੀ ਨੂੰ ਲੈ ਕੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੈਦੀਆਂ ਨੂੰ ਚੰਗਾ ਮਾਹੌਲ ਦਿੱਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਕੈਦੀਆਂ ਲਈ ਮਿਠਾਈ ਮੰਗਾਈ ਜਾਂਦੀ ਹੈ। ਇਸ ਤੋਂ ਇਲਾਵਾ ਕੈਦੀਆਂ ਨੂੰ ਜੇਕਰ ਸਰਕਾਰ ਵੱਲੋਂ ਕੋਈ ਖਾਣੇ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ ਤਾਂ ਉਹ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਦੇ ਵਿਚ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈ।
WATCH LIVE TV