ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੌੜਾ ਵਿਜੀਲੈਂਸ ਨੇ ਕੀਤਾ ਕਾਬੂ
Advertisement

ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੌੜਾ ਵਿਜੀਲੈਂਸ ਨੇ ਕੀਤਾ ਕਾਬੂ

ਪਿੰਡ ਚੱਕ ਹਕੀਮ ਵਿਖੇ ਭਾਈ ਘਨੱਈਆ ਇਨਕਲੇਵ ਕਾਲੋਨੀ ਦਾ ਕਰੀਬ 101 ਮਰਲੇ ਰਕਬਾ ਵੱਖ-ਵੱਖ ਪਲਾਟਾਂ ਦੇ ਰੂਪ ਵਿਚ ਵਿੱਕਰੀ ਹੋ ਜਾਣ ਤੋ ਬਾਅਦ ਕਰੀਬ-ਕਰੀਬ 74 ਮਰਲੇ ਰਕਬਾ ਜੋ ਸੜਕਾਂ ਅਤੇ ਗਲੀਆਂ ਦਾ ਬਕਾਇਆ ਬਚ ਗਿਆ ਉਸ ਦੀ ਮਾਲਕੀ ਮਾਲ ਰਿਕਾਰਡ ਦੀ ਜਮਾਂਬੰਦੀ ਵਿਚ ਅਸਲ ਮਾਲਕਾਂ ਦੇ ਨਾਮ ਉਤੇ ਹੀ ਚੱਲ ਰਹੀ ਸੀ।

ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੌੜਾ ਵਿਜੀਲੈਂਸ ਨੇ ਕੀਤਾ ਕਾਬੂ

ਚੰਡੀਗੜ: ਪੰਜਾਬ ਵਿਜੀਲੈਂਸ ਬਿਉਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ ਵਿਚ ਹੋਏ ਫਰਾਡ ਦੇ ਸਬੰਧ ਵਿਚ ਭਗੌੜੇ ਚਲੇ ਆ ਰਹੇ ਸਤੀਸ਼ ਝਾਅ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਮਿਲੀਭੁਗਤ ਨਾਲ 25,00,000 ਰੁਪਏ ਦਾ ਕਰਜਾ ਮਨਜੂਰ ਕਰਵਾ ਕੇ ਬੈਂਕ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਅੱਜ ਗ੍ਰਿਫ਼ਤਾਰ ਕਰ ਲਿਆ ਹੈ।

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਧੋਖਾਧੜੀ ਵਿਰੁੱਧ ਵਿਜੀਲੈਸ ਅਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਏ) (2) ਤਹਿਤ ਵਿਜੀਲੈਸ ਬਿਓਰੋ ਦੇ ਥਾਣਾ ਜਲੰਧਰ ਵਿਖੇ 2020 ਨੂੰ ਕੇਸ ਦਰਜ ਹੋਇਆ ਸੀ। ਉਨਾਂ ਦੱਸਿਆ ਕਿ ਮੁਲਜ਼ਮ ਨੇ ਇਹ ਕਰਜਾ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਬੈਕ ਪੈਨਲ ਦੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਮਨਜ਼ੂਰ ਕਰਵਾਇਆ ਸੀ।

ਮੁਕੱਦਮੇ ਵਿੱਚ ਕੁੱਲ 16 ਦੋਸ਼ੀ ਹਨ ਜਿਨਾਂ ਵਿੱਚੋਂ ਛੇ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਬਿਉਰੋ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਚੱਕ ਹਕੀਮ ਦੇ ਕੁੱਲ ਰਕਬਾ 35 ਕਨਾਲ 03 ਮਰਲੇ ਵਿਚ ਭਾਈ ਘਨੱਈਆ ਇਨਕਲੇਵ ਨਾਮੀ ਰਿਹਾਇਸ਼ੀ ਕਾਲੋਨੀ ਬਣੀ ਹੋਈ ਹੈ। ਇਸ ਕਾਲੋਨੀ ਦੇ ਖਸਰਾ ਨੰਬਰਾਂ ਦੇ ਰਕਬੇ ਵਿਚੋ ਸੁਖਵਿੰਦਰ ਕੌਰ ਅਟਵਾਲ ਤੇ ਮਨਿੰਦਰ ਕੌਰ ਅਟਵਾਲ ਦੀ 8 ਕਨਾਲ 15 ਮਰਲੇ ਦੀ ਹਿੱਸਾ ਬਰਾਬਰ ਮਾਲਕੀ ਹੈ ਜਿਹਨਾ ਨੇ ਆਪਣੀ ਜਮੀਨ ਦੀ ਦੇਖਭਾਲ ਅਤੇ ਖਰੀਦੋ-ਫਰੋਖਤ ਲਈ ਗੁਰਚਰਨ ਸਿੰਘ ਅਟਵਾਲ ਵਾਸੀ ਪਿੰਡ ਅਨੋਖਵਾਲ ਨੂੰ ਦੋ ਵੱਖ-ਵੱਖ ਦਸਤਾਵੇਜ਼ਾਂ ਰਾਂਹੀ ਮੁਖਤਿਆਰੇ ਆਮ ਮੁਕੱਰਰ ਕੀਤਾ ਹੋਇਆ ਸੀ ਜਿਸ ਨੇ ਅੱਗੇ ਰਾਜ ਕੁਮਾਰ ਵਾਸੀ ਠਠਿਆਰਾ ਮੁਹੱਲਾ, ਫਗਵਾੜਾ ਨੂੰ ਮੁਖਤਿਆਰੇ ਖਾਸ ਮੁਕੱਰਰ ਕਰ ਦਿੱਤਾ। ਪਿੰਡ ਚੱਕ ਹਕੀਮ ਵਿਖੇ ਭਾਈ ਘਨੱਈਆ ਇਨਕਲੇਵ ਕਾਲੋਨੀ ਦਾ ਕਰੀਬ 101 ਮਰਲੇ ਰਕਬਾ ਵੱਖ-ਵੱਖ ਪਲਾਟਾਂ ਦੇ ਰੂਪ ਵਿਚ ਵਿੱਕਰੀ ਹੋ ਜਾਣ ਤੋ ਬਾਅਦ ਕਰੀਬ-ਕਰੀਬ 74 ਮਰਲੇ ਰਕਬਾ ਜੋ ਸੜਕਾਂ ਅਤੇ ਗਲੀਆਂ ਦਾ ਬਕਾਇਆ ਬਚ ਗਿਆ ਉਸ ਦੀ ਮਾਲਕੀ ਮਾਲ ਰਿਕਾਰਡ ਦੀ ਜਮਾਂਬੰਦੀ ਵਿਚ ਅਸਲ ਮਾਲਕਾਂ ਦੇ ਨਾਮ ਉਤੇ ਹੀ ਚੱਲ ਰਹੀ ਸੀ।

 

ਇਸ ਦੇ ਮਾਲਕ ਅਵਤਾਰ ਸਿੰਘ ਨੇ ਫਰਾਡ ਕਰਨ ਦੀ ਨੀਯਤ ਨਾਲ ਮਹਿਕਮਾ ਮਾਲ ਤੋਂ ਫਰਦ ਜਮਾਂਬੰਦੀ ਕਢਵਾ ਕੇ ਪਿੰਡ ਚੱਕ ਹਕੀਮ ਦੀ ਭਾਈ ਘਨੱਈਆ ਇਨਕਲੇਵ ਕਲੋਨੀ ਦੀਆਂ ਸੜਕਾਂ ਵਾਲੇ ਬਚਦੇ ਰਕਬੇ ਕਰੀਬ 74 ਮਰਲੇ ਵਿਚੋਂ ਛੋਟੇ-ਛੋਟੇ ਪਲਾਟ ਵੇਚਣ ਸਬੰਧੀ ਆਪਣੇ ਹੱਕ ਵਿੱਚ ਲਿਖੇ ਹੋਏ ਇਕਰਾਰਨਾਮੇ ਪੰਜਾਬ ਗ੍ਰਾਮੀਣ ਬੈਕ ਵਿਖੇ ਮੈਨੇਜਰ ਹਰਭਜਨ ਸਿੰਘ ਕਪੂਰ ਨੂੰ ਦੇ ਕੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋਂ ਲੱਖਾਂ ਰੁਪਏ ਦਾ ਕਰਜਾ ਮਨਜੂਰ ਕਰਵਾ ਲਿਆ ਜਦੋ ਕਿ ਅਸਲ ਵਿੱਚ ਇਸ ਜਗਾ ਕੋਈ ਮਕਾਨ ਹੀ ਨਹੀਂ ਸੀ ਬਣ ਸਕਦਾ।

 

ਇਸ ਬਾਰੇ ਸਾਰੇ ਫਰਾਡ ਵਿਚ ਬੈਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰਜਾ ਲੈਣ ਵਾਲੇ ਵਿਅਕਤੀਆਂ ਦਾ ਪੂਰਾ-ਪੂਰਾ ਸਾਥ ਦਿੱਤਾ ਜਿਸ ਕਰਕੇ ਇਨਾਂ ਦੋਵਾਂ ਦੀ ਕਰਜਾ ਲੈਣ ਵਾਲੇ ਉਕਤ ਵਿਅਕਤੀਆਂ ਨਾਲ ਮਿਲੀਭੁਗਤ ਹੋਣ ਕਰਕੇ ਬੈਂਕ ਤੇ ਸਰਕਾਰ ਨੂੰ ਕੁੱਲ ਰਕਮ 3,40,71,000 ਰੁਪਏ ਦਾ ਵਿੱਤੀ ਨੁਕਸਾਨ ਹੋਣਾ ਸਾਬਤ ਹੋਇਆ ਸੀ।

 

ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਉਕਤ ਦੋਸ਼ੀ ਸਤੀਸ਼ ਝਾਅ ਵੱਲੋਂ ਵੀ ਮਿਤੀ 30-06-2015 ਨੂੰ ਇੱਕ ਸਾਢੇ 5 ਮਰਲੇ ਦਾ ਪਲਾਟ ਖਰੀਦਣ ਤੋ ਬਾਅਦ ਇੰਤਕਾਲ ਨੰਬਰ ਮੰਨਜੂਰ ਕਰਵਾ ਕੇ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਉਕਤ ਪੰਜਾਬ ਗ੍ਰਾਮੀਣ ਬੈਕ ਤੋਂ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋ 25,00,000 ਰੁਪਏ ਦਾ ਕਬਜਾ ਮੰਨਜੂਰ ਕਰਵਾ ਲਿਆ ਗਿਆ ਜਦੋਂ ਕਿ ਅਸਲ ਵਿੱਚ ਇਸ ਨੇ ਕੋਈ ਮਕਾਨ ਦੀ ਉਸਾਰੀ ਹੀ ਨਹੀ ਕਰਵਾਈ ਹੈ।

 

WATCH LIVE TV 

Trending news