ਪਲਾਸਟਿਕ ਦੇ ਲਿਫ਼ਾਫੇ ਬੰਦ ਹੋਣ ਤੋਂ ਪ੍ਰੇਸ਼ਾਨ ਹੋਇਆ ਕਾਰੋਬਾਰੀ, ਕੀਤੀ ਖੁਦਕੁਸ਼ੀ
Advertisement
Article Detail0/zeephh/zeephh1266208

ਪਲਾਸਟਿਕ ਦੇ ਲਿਫ਼ਾਫੇ ਬੰਦ ਹੋਣ ਤੋਂ ਪ੍ਰੇਸ਼ਾਨ ਹੋਇਆ ਕਾਰੋਬਾਰੀ, ਕੀਤੀ ਖੁਦਕੁਸ਼ੀ

ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਪੂਰੇ ਪੰਜਾਬ ਭਰ ਵਿੱਚ ਪਲਾਸਟਿਕ ਲਿਫਾਫੇ ਬੰਦ ਕਰ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਪਲਾਸਟਿਕ ਲਿਫਾਫੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਵਾਰ ਵਾਰ ਪੰਜਾਬ ਸਰਕਾਰ ਨੂੰ 75 ਮਾਈਕਰੋਨ ਲਫਾਫਾ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਜੁੜੇ ਹੋਏ ਹਜ਼ਾਰਾਂ ਹੋਰ ਲੋਕ ਵੀ ਬੇਰੁਜ਼ਗਾਰ ਹੋ ਗਏ ਹਨ 

ਪਲਾਸਟਿਕ ਦੇ ਲਿਫ਼ਾਫੇ ਬੰਦ ਹੋਣ ਤੋਂ ਪ੍ਰੇਸ਼ਾਨ ਹੋਇਆ ਕਾਰੋਬਾਰੀ, ਕੀਤੀ ਖੁਦਕੁਸ਼ੀ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਇਲਾਕਾ ਧਰਮਪੁਰਾ ਵਿਚ ਉਸ ਸਮੇ ਸੋਗ ਦੀ ਲਹਿਰ ਫੈਲ ਗਈ ਜਦੋਂ 49 ਸਾਲਾਂ ਪਲਾਸਟਿਕ ਕਾਰੋਬਾਰੀ ਨੇ ਕਾਰੋਬਾਰ ਬੰਦ ਹੋਣ ਤੇ ਅਤੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਲਾਸ਼ ਨੂੰ ਕਬਜ਼ੇ ਵਿਚ ਲਿਆ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

ਪੰਜਾਬ ਵਿਚ 1 ਜੁਲਾਈ ਤੋਂ ਬੈਨ ਹੋਇਆ ਸੀ ਪਲਾਸਟਿਕ

ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਪੂਰੇ ਪੰਜਾਬ ਭਰ ਵਿੱਚ ਪਲਾਸਟਿਕ ਲਿਫਾਫੇ ਬੰਦ ਕਰ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਪਲਾਸਟਿਕ ਲਿਫਾਫੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਵਾਰ ਵਾਰ ਪੰਜਾਬ ਸਰਕਾਰ ਨੂੰ 75 ਮਾਈਕਰੋਨ ਲਫਾਫਾ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਜੁੜੇ ਹੋਏ ਹਜ਼ਾਰਾਂ ਹੋਰ ਲੋਕ ਵੀ ਬੇਰੁਜ਼ਗਾਰ ਹੋ ਗਏ ਹਨ ਅਤੇ ਹੁਣ ਤਾਂ ਕਾਰੋਬਾਰੀਆਂ ਵੱਲੋਂ ਸੁਸਾਇਡ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਕਾਰੋਬਾਰੀ ਵੱਲੋਂ ਗਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਾਥੀ ਕਾਰੋਬਾਰੀਆਂ ਵਿਚ ਵੀ ਰੋਸ ਨਜ਼ਰ ਆ ਰਿਹਾ ਹੈ।

 

ਕਾਰੋਬਾਰੀ ਸਰਕਾਰ ਨਾਲ ਖ਼ਫ਼ਾ

ਇਸਦੇ ਬਾਰੇ ਬੋਲਦੇ ਹੋਏ ਸਾਥੀ ਕਾਰੋਬਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲਫਾਫੇ ਬੰਦ ਕਰਨ ਕਾਰਨ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਇਸ ਦੇ ਚਲਦਿਆਂ ਹੀ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਇਕ ਸਾਥੀ ਕਾਰੋਬਾਰੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਨੀਤੀ ਕਾਰਨ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਦ ਕੋਈ ਫ਼ੈਸਲਾ ਨਾ ਲਿਆ ਤਾਂ ਕਈ ਹੋਰ ਕਾਰੋਬਾਰੀ ਵੀ ਇਸ ਰਸਤੇ 'ਤੇ ਚੱਲ ਸੁਸਾਇਡ ਕਰ ਸਕਦੇ ਹਨ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਮੁੜ ਤੋਂ ਵਿਚਾਰ ਕਰ 75 ਮਾਈਕਰੋਨ  ਲਿਫਾਫਾ ਸ਼ੁਰੂ ਕਰਨ ਦੀ ਇਜਾਜ਼ਤ ਦਿਤੀ ਜਾਵੇ।  

 

WATCH LIVE TV 

Trending news